PreetNama
ਸਮਾਜ/Social

UAE : ਸ਼ਾਰਜਾਹ ਦੀ ਬਹੁਮੰਜ਼ਿਲਾ ਇਮਾਰਤ ‘ਚ ਲੱਗੀ ਭਿਆਨਕ ਅੱਗ, ਲਾਲ ਹੋਇਆ ਅਸਮਾਨ

Sharjah apartment tower fire: ਸ਼ਾਰਜਾਹ: ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਸ਼ਾਰਜਾਹ ਸ਼ਹਿਰ ਵਿੱਚ ਇੱਕ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਮੰਗਲਵਾਰ ਰਾਤ ਨੂੰ ਅੱਗ ਲੱਗ ਗਈ । ਸ਼ਾਰਜਾਹ ਸਿਵਲ ਡਿਫੈਂਸ ਅਨੁਸਾਰ ਅਲ ਨਾਹਦਾ ਇਲਾਕੇ ਦੇ ਆਬਕੋ ਟਾਵਰ ਵਿੱਚ ਇਹ ਹਾਦਸਾ ਵਾਪਰਿਆ । ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 12 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 7 ਲੋਕਾਂ ਨੂੰ ਘਟਨਾ ਵਾਲੇ ਸਥਾਨ ‘ਤੇ ਮੈਡੀਕਲ ਸਹਾਇਤਾ ਦਿੱਤੀ ਗਈ ਤੇ ਹੋਰ 5 ਲੋਕਾਂ ਨੂੰ ਹਸਪਤਾਲ ਲੈ ਜਾਇਆ ਗਿਆ ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਇਸ ਬਿਲਡਿੰਗ ਵਿੱਚ ਅੱਗ ਮੰਗਲਵਾਰ ਰਾਤ ਲੱਗੀ । ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਕਾਰਨ ਸਾਰਾ ਆਸਮਾਨ ਚਾਰੋਂ ਪਾਸਿਆਂ ਤੋਂ ਲਾਲ ਦਿਖਾਈ ਦੇ ਰਿਹਾ ਸੀ । ਮਿਲੀ ਜਾਣਕਾਰੀ ਅਨੁਸਾਰ ਇਸ ਇਮਾਰਤ ਵਿੱਚ 250 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੇ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਮਾਰਤ ਖਾਲੀ ਕਰ ਦਿੱਤੀ । ਇਸ ਅੱਗ ਕਾਰਨ ਪਾਰਕਿੰਗ ਵਿੱਚ ਖੜ੍ਹੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ ।

ਇਸ ਸਬੰਧੀ UAE ਦੇ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਇਸ ਇਮਾਰਤ ਵਿੱਚ ਫਸੇ ਸਾਰੇ ਲੋਕਾਂ ਨੂੰ ਸਿਵਲ ਡਿਫੈਂਸ ਟੀਮ ਵੱਲੋਂ ਬਾਹਰ ਕੱਢ ਲਿਆ ਗਿਆ । ਇਸ ਬਿਲਡਿੰਗ ਦੀ ਅੱਗ ਬੁਝਾਉਣ ਲਈ ਹਾਈਡ੍ਰੌਲਿਕ ਫਾਇਰ ਮਸ਼ੀਨਾਂ ਲਗਾਈਆਂ ਗਈਆਂ ਸਨ । ਇਮਾਰਤ ਕਾਫੀ ਉੱਚੀ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣ ਵਿੱਚ ਲਗਭਗ 3 ਘੰਟਿਆਂ ਦਾ ਸਮਾਂ ਲੱਗ ਗਿਆ । ਇਫਿਲਹਾਲ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਜਾਨੀ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ ਹੈ । ਦੱਸ ਦੇਈਏ ਕਿ ਸ਼ਾਰਜਾਹ ਸੰਯੁਕਤ ਅਰਬ ਅਮੀਰਾਤ ਦਾ ਤੀਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ ਅਤੇ ਇਸ ਸ਼ਹਿਰ ਵਿਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਰਹਿੰਦੇ ਹਨ ।

Related posts

‘ਬਾਰਡਰ 2’ ਦੀ ਸ਼ੂਟਿੰਗ ਲਈ Diljit Dosanjh ਅੰਮ੍ਰਿਤਸਰ ਪੁੱਜਿਆ, ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਵੀਡੀਓ

On Punjab

ਇਟਲੀ ‘ਚ ਸਿੱਖੀ ‘ਤੇ ਇਟਾਲੀਅਨ ਭਾਸ਼ਾ ‘ਚ ਬਣਾਈ ਗਈ ਫ਼ਿਲਮ ‘ਇੰਡੈਨਟੀਤਾ’

On Punjab

ਟਰੰਪ ਨਾਲ ਮੀਟਿੰਗ ਉਸਾਰੂ ਬਣਾਉਣ ਲਈ ਤਿਆਰੀ ਜ਼ਰੂਰੀ: ਪੂਤਿਨ

On Punjab