PreetNama
ਰਾਜਨੀਤੀ/Politics

Time Magazine: ਦੁਨੀਆ ਦੇ 100 ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ‘ਚ ਸ਼ਾਹੀਨ ਬਾਗ ਦੀ ਦਾਦੀ ਦਾ ਨਾਂ

ਨਵੀਂ ਦਿੱਲੀ: ਇਸ ਸਾਲ ਨਾਗਰਿਕਤਾ ਸੋਧ ਐਕਟ (ਸੀਏਏ) ਸਬੰਧੀ ਦਿੱਲੀ ਦੇ ਸ਼ਾਹੀਨ ਬਾਗ ਵਿਚ ਹੋਏ ਪ੍ਰਦਰਸ਼ਨ ‘ਚ ਇੱਕ ਨਾਂ ਦਾ ਕਈ ਵਾਰ ਜ਼ਿਕਰ ਹੋਇਆ ਸੀ। ਇਹ ਨਾਂ ਬਿਲਕਿਸ ਬਾਨੋ ਦਾਦੀ ਦਾ ਸੀ। ਹੁਣ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿੱਚ ਦਾਦੀ ਦਾ ਨਾਂ ਸ਼ਾਮਲ ਕੀਤਾ ਗਿਆ ਹੈ।

ਦੱਸ ਦਈਏ ਕਿ ਦਾਦੀ ਬਿਲਕੀਸ ਨੇ ਸ਼ਾਹੀਨ ਬਾਗ ਵਿਖੇ ਸਿਟੀਜ਼ਨਸ਼ਿਪ ਸੋਧ ਐਕਟ ਖਿਲਾਫ ਕਈ ਦਿਨਾਂ ਤਕ ਧਰਨਾ ਦਿੱਤਾ ਸੀ। ਉਨ੍ਹਾਂ ਦਿਨਾਂ ਵਿੱਚ ਦਾਦੀ ਮੀਡੀਆ ਦਾ ਮਸ਼ਹੂਰ ਚਿਹਰਾ ਸੀ। ਪ੍ਰਦਰਸ਼ਨ ਦੌਰਾਨ ਉਸ ਨੇ ਮੀਡੀਆ ਨੂੰ ਕਈ ਵਾਰ ਕਿਹਾ ਸੀ ਕਿ ਜਦੋਂ ਤੱਕ ਸਰਕਾਰ ਸਿਟੀਜ਼ਨਸ਼ਿਪ ਸੋਧ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ, ਉਹ ਸ਼ਾਹੀਨ ਬਾਗ ਵਿੱਚ ਹੋਏ ਰੋਸ ਪ੍ਰਦਰਸ਼ਨ ਖ਼ਤਮ ਨਹੀਂ ਕਰੇਗੀ। ਫਿਲਹਾਲ, ਹੁਣ ਉਸ ਨੂੰ ਅੰਤਰਰਾਸ਼ਟਰੀ ਪਛਾਣ ਮਿਲੀ ਹੈ।
ਟਾਈਮ ਮੈਗਜ਼ੀਨ ਨੇ ਇਸ ਸਾਲ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਯੁਸ਼ਮਾਨ ਖੁਰਾਣਾ ਸਮੇਤ ਪੰਜ ਭਾਰਤੀਆਂ ਨੂੰ ਥਾਂ ਮਿਲੀ ਹੈ। ਇਨ੍ਹਾਂ ਤੋਂ ਇਲਾਵਾ ਗੂਗਲ ਦੇ ਸੀਈਓ ਸੁੰਦਰ ਪਿਚਾਈ, ਲੰਡਨ ਵਿੱਚ ਸਥਿਤ ਭਾਰਤੀ ਮੂਲ ਦੇ ਡਾਕਟਰ ਰਵਿੰਦਰ ਗੁਪਤਾ ਤੇ ਸ਼ਾਹੀਨ ਬਾਗ ਅੰਦੋਲਨ ਨਾਲ ਚਰਚਾ ਵਿਚ ਆਈ ਬਿਲਕਿਸ ਦਾਦੀ ਦਾ ਨਾਂ ਵੀ ਭਾਰਤੀਆਂ ਦੀ ਸੂਚੀ ਵਿੱਚ ਸ਼ਾਮਲ ਹੈ।

Related posts

ਗੁਜਰਾਤ ਦੇ ਸਾਬਕਾ CM ਕੇਸ਼ੂਭਾਈ ਪਟੇਲ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

On Punjab

ਰਾਹੁਲ ਗਾਂਧੀ ਨੇ ਡੀਟੀਸੀ ਕਰਮਚਾਰੀਆਂ ਲਈ ‘ਬਰਾਬਰ ਕੰਮ ਅਤੇ ਬਰਾਬਰ ਤਨਖਾਹ’ ਦੀ ਮੰਗ ਕੀਤੀ

On Punjab

ਡਾ.ਮਨਮੋਹਨ ਸਿੰਘ ਦਾ ਅੰਮ੍ਰਿਤਸਰ ਨਾਲ ਰਿਹਾ ਵਿਸ਼ੇਸ਼ ਰਿਸ਼ਤਾ, ਲੋਕ ਭਾਵਨਾਤਮਕ ਯਾਦ ਵਿੱਚ ਡੁੱਬੇ

On Punjab