PreetNama
ਫਿਲਮ-ਸੰਸਾਰ/Filmy

The Sky Is Pink’ ਦਾ ਟ੍ਰੇਲਰ ਰਿਲੀਜ਼, ਇਸ ਤੋਂ ਬਾਅਦ ਜ਼ਾਇਰਾ ਵਸੀਮ ਨੇ ਛੱਡੀ ਐਕਟਿੰਗ

ਮੁੰਬਈ: ਪ੍ਰਿਅੰਕਾ ਚੋਪੜਾ ਤੇ ਫਰਹਾਨ ਅਖ਼ਤਰ ਦੀ ਫ਼ਿਲਮ ‘ਦ ਸਕਾਈ ਇਜ਼ ਪਿੰਕ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਜ਼ਾਇਰਾ ਵਸੀਮ ਮੁੱਖ ਭੂਮਿਕਾ ‘ਚ ਹੈ ਜਿਸ ਨੇ ਕੁਝ ਮਹੀਨੇ ਪਹਿਲਾਂ ਹੀ ਐਕਟਿੰਗ ਛੱਡਣ ਦਾ ਐਲਾਨ ਕੀਤਾ ਸੀ। ਫ਼ਿਲਮ ਦੀ ਕਹਾਣੀ ਜ਼ਾਇਰਾ ਵਸੀਮ ਦੇ ਕੈਰੇਕਟਰ ਦੇ ਆਲੇ-ਦੁਆਲੇ ਘੁੰਮਦੀ ਹੈ।ਫ਼ਿਲਮ ‘ਚ ਪ੍ਰਿਅੰਕਾ ਤੇ ਫਰਹਾਨ ਅਖ਼ਤਰ ਦੀ ਜੋੜੀ ਦੂਜੀ ਵਾਰ ਰੋਮਾਂਸ ਕਰਦੀ ਨਜ਼ਰ ਆਵੇਗੀ। ਟ੍ਰੇਲਰ ‘ਚ ਦੋਵਾਂ ਦੇ ਰੋਮਾਂਟਿਕ ਸੀਨਸ ਬਾਕੀ ਫ਼ਿਲਮਾਂ ਤੋਂ ਕਾਫੀ ਵੱਖ ਹਨ। ਦੋਵਾਂ ਨੂੰ ਵੱਡੇ ਪਰਦੇ ‘ਤੇ ਵੇਖਣਾ ਦਿਲਚਸਪ ਹੋਵੇਗਾ। ਤਿੰਨ ਮਿੰਟ 09 ਸੈਕਿੰਡ ਦਾ ਟ੍ਰੇਲਰ ਕਾਫੀ ਦਮਦਾਰ ਹੈ। ਇਸ ‘ਚ ਰੋਮਾਂਸ ਤੇ ਪਿਆਰ ਦੇ ਨਾਲ ਫੈਮਿਲੀ ਕਨੈਕਸ਼ਨ ਵੀ ਹੈ।ਮੇਕਰਸ ਦਾ ਕਹਿਣਾ ਹੈ ਕਿ ਇਹ ਸੱਚੀ ਘਟਨਾ ‘ਤੇ ਆਧਾਰਤ ਫ਼ਿਲਮ ਹੈ। ‘ਦ ਸਕਾਈ ਇਜ਼ ਪਿੰਕ’ ਦੀ ਕਹਾਣੀ ਆਇਸ਼ਾ ਚੌਧਰੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ 13 ਸਾਲ ਦੀ ਉਮਰ ‘ਚ ਪਲਮੋਨਰੀ ਫਾਈਬ੍ਰੋਸਿਸ ਨਾਲ ਜੂਝਣ ਤੋਂ ਬਾਅਦ ਮੋਟੀਵੇਸ਼ਨਲ ਸਪੀਕਰ ਬਣ ਗਈ ਸੀ। ਆਇਸ਼ਾ ਦਾ ਕਿਰਦਾਰ ਜ਼ਾਇਰਾ ਨੇ ਨਿਭਾਇਆ ਹੈ ਤੇ ਉਸ ਦੇ ਪੈਰੇਂਟਸ ਦਾ ਕਿਰਦਾਰ ਪ੍ਰਿਅੰਕਾ ਤੇ ਫਰਹਾਨ ਨੇ ਪਲੇਅ ਕੀਤਾ ਹੈ।ਇਸ ਫ਼ਿਲਮ ਦੀ ਸ਼ੂਟਿੰਗ ਦਿੱਲੀ, ਮੁੰਬਈ, ਲੰਦਨ ਤੇ ਅੰਡਮਾਨ ‘ਚ ਹੋਈ ਹੈ। ਇਸ ਫ਼ਿਲਮ ਦੇ ਲਈ ਜਿੱਥੇ ਪ੍ਰਿਅੰਕਾ ਨੇ ਸਲਮਾਨ ਦੀ ਭਾਰਤ ਫ਼ਿਲਮ ਛੱਡੀ ਸੀ। ਉਸ ਦੇ ਨਾਲ ਹੀ ਜ਼ਾਇਰਾ ਨੇ ਵੀ ਹਮੇਸ਼ਾ ਲਈ ਐਕਟਿੰਗ ਕਰਨਾ ਛੱਡਣ ਦਾ ਐਲਾਨ ਕਰ ਸਭ ਨੂੰ ਹੈਰਾਨ ਕਰ ਦਿੱਤਾ ਸੀ। ਫ਼ਿਲਮ 11 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।

Related posts

ਰਾਜ ਕੁੰਦਰਾ ’ਤੇ ਲੱਗਾ ਹੈ Whatsapp Chat Delete ਕਰਨ ਤੇ ਸਬੂਤ ਨਸ਼ਟ ਕਰਨ ਦਾ ਦੋਸ਼, ਇਹ ਵੀ ਹੈ ਗਿ੍ਰਫਤਾਰੀ ਦੀ ਅਸਲ ਵਜ੍ਹਾ

On Punjab

Akshay Kumar ਨੇ ਐੱਲਓਸੀ ਨਾਲ ਲੱਗਦੇ ਪਿੰਡ ਦੇ ਸਕੂਲ ਨੂੰ ਦਿੱਤੇ ਇਕ ਕਰੋੜ, ਪੜ੍ਹੋ ਪੂਰੀ ਖ਼ਬਰ

On Punjab

ਲਤਾ ਮੰਗੇਸ਼ਕਰ ਦੀ ਹਾਲਤ ਅਜੇ ਵੀ ਨਾਜੁਕ,ਇਨ੍ਹਾਂ ਸਿਤਾਰਿਆਂ ਨੇ ਟਵੀਟ ਕਰ ਮੰਗੀਆਂ ਦੁਆਵਾਂ

On Punjab