72.05 F
New York, US
May 5, 2025
PreetNama
ਖੇਡ-ਜਗਤ/Sports News

T20I ਕ੍ਰਿਕਟ ‘ਚ 99 ‘ਤੇ ਆਊਟ ਹੋਣ ਵਾਲੇ ਤਿੰਨ ਬੱਲੇਬਾਜ਼ ਹਨ ਇੰਗਲੈਂਡ ਦੇ, ਜਾਣੋ ਕੌਣ-ਕੌਣ ਹਨ ਉਹ

ਕ੍ਰਿਕਟ ਦੇ ਕਿਸੇ ਵੀ ਫਾਰਮੈਟ ‘ਚ ਸੈਂਕੜਾ ਲਗਾਉਣਾ ਬੱਲੇਬਾਜ਼ਾਂ ਲਈ ਗਰਵ ਦੀ ਗੱਲ ਹੈ, ਪਰ ਕੋਈ ਖਿਡਾਰੀ ਨਾਈਟੀਜ਼ ਜਾਂ ਫਿਰ 99 ਦੇ ਸਕੋਰ ‘ਤੇ ਆਊਟ ਹੋ ਜਾਵੇਗਾ ਜਾਂ ਨਾਬਾਦ ਪਵੇਲੀਅਨ ਵਾਪਸ ਆਉਣਾ ਤਾਂ ਉਸ ਨੂੰ ਕਿੰਨਾ ਅਫਸੋਸ ਹੁੰਦਾ ਹੋਵੇਗਾ। ਟੈਸਟ, ਵਨਡੇ ਤੇ ਕ੍ਰਿਕਟ ਟੀ 20 ‘ਚ ਕਈ ਵਾਰ ਇਸ ਤਰ੍ਹਾਂ ਹੋਇਆ ਹੈ, ਪਰ ਗੱਲ ਟੀ 20 ਇੰਟਰਨੈਸ਼ਨਲ ਕ੍ਰਿਕਟ ਦੀ ਹੋਵੇ ਤਾਂ ਇਸ ‘ਚ ਸਿਰਫ਼ ਤਿੰਨ ਬੱਲੇਬਾਜ਼ ਹੀ ਇਸ ਤਰ੍ਹਾਂ ਦੇ ਹਨ ਜੋ ਹੁਣ ਤਕ 99 ਦੇ ਸਕੋਰ ਤਕ ਪਹੁੰਚੇ, ਪਰ ਸੈਂਕੜਾ ਨਹੀਂ ਲਗਾਇਆ। ਉਹ ਜਾਂ ਤਾਂ ਆਊਟ ਹੋ ਗਏ ਜਾਂ ਫਿਰ ਨਾਬਾਦ ਪਵੇਲੀਅਨ ਵਾਪਸ ਆਏ। ਕਮਾਲ ਦੀ ਗੱਲ ਇਹ ਹੈ ਕਿ ਟੀ 20 ਇੰਟਰਨੈਸ਼ਨਲ ਕ੍ਰਿਕਟ ‘ਚ ਇਸ ਤਰ੍ਹਾਂ ਸਿਰਫ਼ ਇੰਗਲੈਂਡ ਦੇ ਬੱਲੇਬਾਜ਼ਾਂ ਦੇ ਨਾਲ ਹੀ ਹੋਇਆ ਹੈ।ਟੀ 20 ਇੰਟਰਨੈਸ਼ਨਲ ਮੈਚਾਂ ‘ਚ 99 ਦੇ ਸਕੋਰ ਤਕ ਪਹੁੰਚ ਕੇ ਸੈਂਕੜਾ ਨਹੀਂ ਲਗਾਉਣ ਵਾਲੇ ਬੱਲੇਬਾਜ਼ਾਂ ਦੀ ਲਿਸਟ ‘ਚ ਪਹਿਲਾਂ ਨਾਂ ਇੰਗਲੈਂਡ ਦੇ ਅਲੈਕਸ ਹੈਲਸ ਦਾ ਹੈ। ਸਾਲ 2012 ‘ਚ ਵੈਸਟਇੰਡੀਜ਼ ਖ਼ਿਲਾਫ਼ ਉਹ 99 ਦੌੜਾਂ ‘ਤੇ ਆਊਟ ਹੋ ਗਏ ਤੇ ਸੈਂਕੜਾ ਨਹੀਂ ਲਗਾਇਆ। ਇਸ ਲਿਸਟ ‘ਚ ਦੂਸਰੇ ਨਾਂ ਲਊਕ ਰਾਈਟ ਦਾ ਹੈ। ਇੰਗਲੈਂਡ ਦੇ ਇਲਾਵਾ ਹੋਰ ਕਿਸੇ ਦੇਸ਼ ਦੇ ਬੱਲੇਬਾਜ਼ਾਂ ਦੇ ਨਾਲ ਹੁਣ ਤਕ ਇਸ ਤਰ੍ਹਾਂ ਨਹੀਂ ਹੋਇਆ ਜੋ 99 ਦੌੜਾਂ ਤਕ ਪਹੁੰਚ ਕੇ ਸੈਂਕੜਾ ਨਹੀਂ ਲਗਾ ਸਕਿਆ।

Related posts

ਫਰਿਟਜ ਨੇ ਨਡਾਲ ਦਾ ਜੇਤੂ ਰੱਥ ਰੋਕ ਕੇ ਜਿੱਤਿਆ ਖ਼ਿਤਾਬ, ਨਡਾਲ ਦੀ ਇਹ ਇਸ ਸਾਲ ਪਹਿਲੀ ਹਾਰ

On Punjab

ਬੁਮਰਾਹ ਸਮੇਤ ਚਾਰ ਕ੍ਰਿਕੇਟਰਾਂ ਲਈ ਅਰਜੁਨ ਐਵਾਰਡ ਦੀ ਸਿਫਾਰਿਸ਼

On Punjab

ਭਾਰਤ ਮਾਂ ਦਾ ਅਨਮੋਲ ਹੀਰਾ ਉਡਣਾ ਸਿੱਖ ਮਿਲਖਾ ਸਿੰਘ

On Punjab