PreetNama
ਖੇਡ-ਜਗਤ/Sports News ਫਿਲਮ-ਸੰਸਾਰ/Filmy

Sunil Grover ਨੇ Kapil Sharma ਨਾਲ ਮੁੜ ਕੰਮ ਕਰਨ ਉੱਤੇ ਤੋੜੀ ਚੁੱਪੀ

ਨੀਲ ਗਰੋਵਰ  (Sunil Grover), ਸਲਮਾਨ ਖ਼ਾਨ (Salman Khan) ਅਤੇ ਕੈਟਰੀਨਾ ਕੈਫ (Katrina Kaif) ਦੀ ਫਿਲਮ ‘ਭਾਰਤ’ (Bharat) ਕੱਲ੍ਹ 5 ਜੂਨ ਨੂੰ ਰਿਲੀਜ਼ ਹੋਈ ਹੈ। ਫ਼ਿਲਮ ਵਿੱਚ ਐਕਟਿੰਗ ਬਾਰੇ ਸੁਨੀਲ ਗਰੋਵਰ ਨੂੰ ਕਾਫੀ ਪ੍ਰਸ਼ੰਸਾ ਵੀ ਮਿਲ ਰਹੀ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਫ਼ਿਲਮ ਵਿੱਚ ਵੇਖ ਕੇ ਕਾਫੀ ਖੁਸ਼ ਹਨ ਅਤੇ ਕੁਮੈਂਟਸ ਅਤੇ ਲਾਇਕਸ ਕਰ ਕੇ ਉਨ੍ਹਾਂ ਨੂੰ ਫ਼ਿਲਮ ਲਈ ਵਧਾਈ ਦੇ ਰਹੇ ਹਨ।

ਹਾਲ ਹੀ ਵਿਚ ਸਲਮਾਨ ਖ਼ਾਨ ਅਤੇ ਕੈਟਰੀਨਾ ਕੈਫ ਦਿ ਕਪੂਰ ਸ਼ਰਮਾ ਸ਼ੋਅ  (The Kapil Sharma Show) ਵਿੱਚ ਫ਼ਿਲਮ ਦੇ ਪ੍ਰਮੋਸ਼ਨ ਲਈ ਆਏ ਸਨ।  ਵੇਖਿਆ ਗਿਆ ਸੀ ਕਿ ਫ਼ਿਲਮ ਵਿੱਚ ਵੱਡੇ ਕਿਰਦਾਰ ਨੂੰ ਨਿਭਾਉਣ ਦੇ ਬਾਵਜੂਦ ਉਹ ਦਿ ਕਪਿਲ ਸ਼ਰਮਾ ਉੱਤੇ ਫ਼ਿਲਮ ਦੇ ਪ੍ਰਮੋਸ਼ਨ ਤੋਂ ਗ਼ਾਇਬ ਸਨ।

 

ਬਾਲੀਵੁਡ ਹੰਗਾਮਾ ਵੱਲੋਂ ਕੀਤੇ ਗਏ ਇੰਟਰਵਿਊ ਵਿੱਚ ਜਦੋਂ ਸੁਨੀਲ ਗਰੋਵਰ ਨੂੰ ਇਹ ਸਵਾਲ ਕੀਤਾ ਕਿ ਉਹ ਕਪਿਲ ਸ਼ਰਮਾ ਦੇ ਸ਼ੋਅ ‘ਚ ਫ਼ਿਲਮ ਦੇ ਪ੍ਰਮੋਸ਼ਨ ਲਈ ਕਿਉਂ ਨਹੀਂ ਆਏ ਸਨ ਤਾਂ ਉਨ੍ਹਾਂ ਨੇ ਜਵਾਬ ਵਿੱਚ ਕਿਹਾ ਕਿ ਮੇਰਾ ਜਾਣਾ ਕੁਝ ਜਿਹਾ ਜ਼ਰੂਰੀ ਨਹੀਂ ਸੀ। ਜਿਸ ਫ਼ਿਲਮ ਵਿੱਚ ਸਲਮਾਨ ਖ਼ਾਨ ਹੈ, ਕੈਟਰੀਨਾ ਕੈਫ਼ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਪ੍ਰਮੋਸ਼ਨ ਲਈ ਅਤੇ ਕਿਸੇ ਐਲੀਮੈਂਟ ਦੀ ਲੋੜ ਹੈ ਅਤੇ ਮੇਰਾ ਮਨ ਨਹੀਂ ਕੀਤਾ ਜਾਣ ਨੂੰ ਤਾਂ ਮੈਂ ਨਹੀਂ ਗਿਆ।

 

ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਇਹ ਸਵਾਲ ਕੀਤਾ ਕਿ ਕੀ ਉਹ ਅੱਗੇ ਭਵਿੱਖ ਵਿੱਚ ਕਪਿਲ ਸ਼ਰਮਾ ਨਾਲ ਕੰਮ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਸਮਾਂ ਹੀ ਦੱਸੇਗਾ। ਰੱਬ ਜਾਣੇ। ਅਜੇ ਮੈਂ ਸਿਰਫ ਆਪਣੇ ਸ਼ੋਅ ਅਤੇ ਕੰਮ ਉੱਤੇ ਫੋਕਸ ਕਰ ਰਿਹਾ ਹਾਂ। ਉਮੀਦ ਹੈ ਕਿ ਮੈਂ ਲੋਕਾਂ ਦੇ ਚਿਹਰੇ ਮੁਸਕਾਨ ਬਣਾਈ ਰੱਖਾਂਗਾ।

Related posts

Aashram 2: ਆਸ਼ਰਮ ਦਾ ਦੂਜਾ ਚੈਪਟਰ ਦੇਵੇਗਾ ਪਿਛਲੇ ਸੀਜ਼ਨ ਦੇ ਕਈ ਸਵਾਲਾਂ ਦਾ ਜਵਾਬ

On Punjab

ਨਿਆ ਸ਼ਰਮਾ ਦੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਵਾਇਰਲ

On Punjab

ਵਿਸ਼ਵ ਕਬੱਡੀ ਕੱਪ: ਫਾਈਨਲ ਮੁਕਾਬਲੇ ‘ਚ ਭਾਰਤ ਨੇ ਕੈਨੇਡਾ ਨੂੰ 64-19 ਨਾਲ ਹਰਾਇਆ

On Punjab
%d bloggers like this: