PreetNama
ਸਮਾਜ/Social

Signs of Elien Life on Venus: ਸ਼ੁੱਕਰ ਗ੍ਰਹਿ ‘ਤੇ ਹੋ ਸਕਦੇ ਹਨ ਏਲੀਅਨ, ਜਾਣੋ ਵਿਗਿਆਨੀ ਕਿਉਂ ਕਹਿ ਰਹੇ ਹਨ ਅਜਿਹਾ

ਬ੍ਰਿਟਿਸ਼ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਸ਼ੁੱਕਰ ਗ੍ਰਹਿ ਦੇ ਉਪਰਲੇ ਬੱਦਲਾਂ ‘ਚ ਫਾਸਫੀਨ ਗੈਸ ਮਿਲੀ ਹੈ, ਜਿਸ ਦੀ ਵਜ੍ਹਾ ਨਾਲ ਉਥੇ ਜੀਵਨ ਹੋਣ ਦੀ ਸੰਭਾਵਨਾ ਵੱਧ ਗਈ ਹੈ। ਇਸ ਗੈਸ ਨੂੰ ਮਾਈਕ੍ਰੋਬੈਕਟੀਰੀਆ ਆਕਸੀਜਨ ਦੀ ਕਮੀ ‘ਚ ਬਦਲਦੇ ਕਰਦੇ ਹਨ। ਇਸ ਲਈ ਵਿਗਿਆਨੀਆਂ ਨੂੰ ਪਤਾ ਲੱਗਦਾ ਹੈ ਕਿ ਇਸ ਗ੍ਰਹਿ ‘ਤੇ ਜੀਵਨ ਹੋ ਸਕਦਾ ਹੈ। ਇਸ ਵਜ੍ਹਾ ਨਾਲ ਸ਼ੁੱਕਰ ਗ੍ਰਹਿ ‘ਤੇ ਏਲੀਅਨ ਹੋਣ ਦੀ ਸੰਭਾਵਨਾ ਦਿਸ ਰਹੀ ਹੈ ਪਰ ਅਜੇ ਇਸ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ।

ਵਿਗਿਆਨੀਆਂ ਦੀ ਅੰਤਰਰਾਸ਼ਟਰੀ ਟੀਮ ਨੇ ਹਵਾ ‘ਚ ਜੇਮਜ਼ ਕਲਾਰਕ ਮੈਕਸਵੈੱਲ ਟੈਲੀਸਕੋਪ ਦੀ ਵਰਤੋਂ ਕਰਦਿਆਂ ਗ੍ਰਹਿ ‘ਤੇ ਫਾਸਫੀਨ ਗੈਸ ਨੂੰ ਦੇਖਿਆ। ਸ਼ੁੱਕਰ ਦੀ ਸਤਹ ‘ਤੇ ਔਸਤ ਤਾਪਮਾਨ 464 ਡਿਗਰੀ ਸੈਲਸੀਅਸ ਹੁੰਦਾ ਹੈ ਤੇ ਧਰਤੀ ਦੇ ਮੁਕਾਬਲੇ ਇਥੇ ਦਬਾਅ ਵੀ 92 ਗੁਣਾ ਜ਼ਿਆਦਾ ਹੁੰਦਾ ਹੈ। ਇਸ ਲਈ ਇੱਥੇ ਮਨੁੱਖ ਦੇ ਰਹਿਣ ਨੂੰ ਯੋਗ ਨਹੀਂ ਮੰਨਿਆ ਜਾਂਦਾ। ਸ਼ੁੱਕਰ ਦੀ ਸਤਹ ਤੋਂ 53 ਤੋਂ 62 ਕਿਲੋਮੀਟਰ ਦੀ ਉਚਾਈ ਦਾ ਤਾਪਮਾਨ ਲਗਪਗ 50 ਡਿਗਰੀ ਸੈਲਸੀਅਸ ਹੈ ਤੇ ਇਥੋਂ ਦਾ ਦਬਾਅ ਧਰਤੀ ਦੇ ਸਮੁੰਦਰ ਤਲ ਦੇ ਬਰਾਬਰ ਹੈ। ਇੱਥੋਂ ਦੇ ਬੱਦਲ ਤੇਜ਼ਾਬੀ ਹਨ, ਜਿਸ ਦੀ ਵਜ੍ਹਾ ਨਾਲ ਫਾਸਫੀਨ ਗੈਸ ਦੇ ਅਣੂ ਜਲਦੀ ਟੁੱਟ ਜਾਣਗੇ। ਫਾਸਫੀਨ ਗੈਸ ਦੀ ਵਜ੍ਹਾ ਨਾਲ ਇੱਥੇ ਜੀਵਨ ਦੀ ਸੰਭਾਵਨਾ ਵੱਧ ਗਈ ਹੈ ਪਰ ਅਜੇ ਇਸ ਦੀ ਪੁਸ਼ਟੀ ਹੋਣੀ ਬਾਕੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਸ਼ੁੱਕਰ ਗ੍ਰਹਿ ਲਈ ਦੋ ਪ੍ਰਾਜੈਕਟਾਂ ‘ਤੇ ਕੰਮ ਕਰ ਰਹੀ ਹੈ, ਜਿਸ ‘ਚ ਉਥੋਂ ਦੇ ਵਾਯੂਮੰਡਲ ਦੀ ਜ਼ਿਆਦਾ ਜਾਣਕਾਰੀ ਮਿਲ ਸਕੇ। ਇਨ੍ਹਾਂ ਯੋਜਨਾਵਾਂ ਨੂੰ ਨਾਸਾ ਨੇ Davinci ਤੇ Veritas ਨਾਂ ਦਿੱਤੇ ਹਨ। ਹੁਣ ਨਾਸਾ ਨੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਇਨ੍ਹਾਂ ਪ੍ਰਾਜੈਕਟਾਂ ਨੂੰ ਕਦੋਂ ਲਾਂਚ ਕੀਤਾ ਜਾਵੇਗਾ।

Related posts

ਕੋਰੋਨਾ ਦੇ ਡਰ ਤੋਂ ਨੌਜਵਾਨ ਨੇ ਕੀਤੀ ਆਤਮ ਹੱਤਿਆ

On Punjab

ਸਾਵਧਾਨ! ਭਾਰਤ ‘ਚ 1.5 ਕਰੋੜ ਐਂਡ੍ਰੌਇਡ ਫੋਨ ‘ਤੇ ਵਾਇਰਸ ‘ਏਜੰਟ ਸਮਿੱਥ’ ਦਾ ਅਟੈਕ

On Punjab

ਪੀਐੱਮ ਮੋਦੀ ਮਨੀਪੁਰ ਦੌਰਾ; ਹਿੰਸਾ ਹੋਣਾ ਮੰਦਭਾਗਾ; ਸਰਕਾਰ ਤੁਹਾਡੇ ਨਾਲ ਹੈ: ਮੋਦੀ

On Punjab