PreetNama
ਸਮਾਜ/Socialਸਿਹਤ/Healthਖਬਰਾਂ/Newsਖਾਸ-ਖਬਰਾਂ/Important Newsਖੇਡ-ਜਗਤ/Sports Newsਫਿਲਮ-ਸੰਸਾਰ/Filmy

Salman Khan Death Threat : ‘ਸਲਮਾਨ ਖ਼ਾਨ ਨੂੰ ਬਚਾਉਣਾ ਹੈ ਤਾਂ…’ ਅਦਾਕਾਰ ਨੂੰ ਫਿਰ ਮਿਲੀ ਧਮਕੀ, ਮੰਗੀ 2 ਕਰੋੜ ਦੀ ਫਿਰੌਤੀ ਦਾਕਾਰ ਸਲਮਾਨ ਖਾਨ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਅਦਾਕਾਰ ਨੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਮੈਸੇਜ ਭੇਜਿਆ ਹੈ। ਮੁੰਬਈ ਪੁਲਿਸ ਨੇ ਇਸ ਮਾਮਲੇ ‘ਤੇ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਧਮਕੀ ਕਿਸ ਨੇ ਦਿੱਤੀ ਹੈ।

ਡਿਜੀਟਲ ਡੈਸਕ, ਨਵੀਂ ਦਿੱਲੀ : ਅਦਾਕਾਰ ਸਲਮਾਨ ਖਾਨ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਅਦਾਕਾਰ ਨੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਮੈਸੇਜ ਭੇਜਿਆ ਹੈ। ਮੁੰਬਈ ਪੁਲਿਸ ਨੇ ਇਸ ਮਾਮਲੇ ‘ਤੇ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਧਮਕੀ ਕਿਸ ਨੇ ਦਿੱਤੀ ਹੈ। ਮੁੰਬਈ ਦੇ ਵਰਲੀ ਪੁਲਿਸ ਸਟੇਸ਼ਨ ‘ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਬਿਸ਼ਨੋਈ ਗੈਂਗ ਤੋਂ ਲਗਾਤਾਰ ਮਿਲ ਰਹੀਆਂ ਧਮਕੀਆਂ-ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਅਦਾਕਾਰ ਸਲਮਾਨ ਖਾਨ ਨੂੰ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਅਦਾਕਾਰ ਨੂੰ ਕਾਲਾ ਹਿਰਨ ਸ਼ਿਕਾਰ ਮਾਮਲੇ ‘ਚ ਲਾਰੇਂਸ ਬਿਸ਼ਨੋਈ ਗੈਂਗ ਤੋਂ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਸਾਲ ਬਦਮਾਸ਼ਾਂ ਨੇ ਸਲਮਾਨ ਖਾਨ ਦੇ ਘਰ ‘ਤੇ ਵੀ ਗੋਲੀਬਾਰੀ ਕੀਤੀ ਸੀ। ਬਿਸ਼ਨੋਈ ਗੈਂਗ ਨੇ ਕਈ ਵਾਰ ਧਮਕੀ ਦਿੱਤੀ ਹੈ ਕਿ ਸਲਮਾਨ ਖਾਨ ਨੂੰ ਬਿਸ਼ਨੋਈ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ, ਹੈ ਨਹੀਂ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਜ਼ੀਸ਼ਾਨ ਨੂੰ ਧਮਕੀ ਦੇਣ ਵਾਲਾ ਨੋਇਡਾ ਤੋਂ ਹੋਇਆ ਗ੍ਰਿਫ਼ਤਾਰ-ਮੰਗਲਵਾਰ ਨੂੰ ਹੀ NCP ਯਾਨੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਵਿਧਾਨ ਸਭਾ ਉਮੀਦਵਾਰ ਜ਼ੀਸ਼ਾਨ ਸਿੱਦੀਕੀ ਨੂੰ ਫੋਨ ‘ਤੇ ਧਮਕੀ ਮਿਲੀ ਸੀ। ਧਮਕੀ ਦੇਣ ਵਾਲੇ ਦੋਸ਼ੀ ਨੇ ਫੋਨ ‘ਤੇ ਸਲਮਾਨ ਖਾਨ ਦਾ ਜ਼ਿਕਰ ਵੀ ਕੀਤਾ ਸੀ। ਇਸ ਮਾਮਲੇ ‘ਚ ਮੁੰਬਈ ਪੁਲਿਸ ਨੇ ਕਾਰਵਾਈ ਕਰਦਿਆਂ ਮੰਗਲਵਾਰ ਸਵੇਰੇ ਸੈਕਟਰ 92 ਤੋਂ 20 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।ਮੁੰਬਈ ਪੁਲਿਸ ਨੇ ਮੁਹੰਮਦ ਤਇਅਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਲੜਕੇ ਨੂੰ ਟਰਾਂਜ਼ਿਟ ਰਿਮਾਂਡ ‘ਤੇ ਲੈਣ ਲਈ ਪ੍ਰਬੰਧ ਕਰ ਰਹੀ ਹੈ। ਮੁਲਜ਼ਮ ਮੁਹੰਮਦ ਤਇਅਬ ਉਰਫ਼ ਗੁਰਫਾਨ ਮੂਲ ਰੂਪ ਵਿੱਚ ਬਰੇਲੀ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਦਿੱਲੀ ਵਿਚ ਰਹਿ ਰਿਹਾ ਸੀ।

Related posts

USA ’ਚ ਕੋਰੋਨਾ ਪਾਜ਼ਿਟਿਵ ਦੇ ਸਭ ਤੋਂ ਵੱਧ ਮਾਮਲੇ, ਚੀਨ ਤੇ ਇਟਲੀ ਨੂੰ ਪਛਾੜਿਆ

On Punjab

‘Rs 24,176-cr loan in 20 months’: HP may delay salaries, pensions LoP says state in mess due to Cong promises

On Punjab

ਅਦਾਲਤ ਨੇ ਰਵਨੀਤ ਬਿੱਟੂ ਨੂੰ ਡਾ. ਬਲਬੀਰ ਵਿਰੁੱਧ ਮਾਣਹਾਨੀ ਵਾਲੇ ਬਿਆਨ ਜਾਰੀ ਕਰਨ ਤੋਂ ਰੋਕਿਆ

On Punjab