PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

RBI ਵੱਲੋਂ ਰੈਪੋ ਦਰਾਂ ਵਿੱਚ ਕਟੌਤੀ ਤੋ ਬਾਅਦ ਸ਼ੇਅਰ ਬਜ਼ਾਰ ਵਿਚ ਤੇਜ਼ੀ

ਮੁੰਬਈ: ਰਿਜ਼ਰਵ ਬੈਂਕ ਨੀਤੀਗਤ ਵਿਆਜ਼ ਦਰ ਵਿਚ ਕਟੌਤੀ ਤੋਂ ਬਾਅਦ ਆਲਮੀ ਬਾਜ਼ਾਰਾਂ ਵਿੱਚ ਤੇਜ਼ੀ ਅਤੇ ਨਿਵੇਸ਼ਕਾਂ ਦੀ ਉਤਸ਼ਾਹੀ ਭਾਵਨਾ ਨੂੰ ਦੇਖਦੇ ਹੋਏ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਤੇਜ਼ੀ ਦਰਜ਼ ਕੀਤੀ ਗਈ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰਾਂ ਵਾਲਾ BSE ਸੈਂਸੈਕਸ 480.01 ਅੰਕ ਵਧ ਕੇ 82,669 ’ਤੇ ਪਹੁੰਚ ਗਿਆ। 50-ਸ਼ੇਅਰਾਂ ਵਾਲਾ NSE ਨਿਫਟੀ 157.05 ਅੰਕ ਵਧ ਕੇ 25,160.10 ’ਤੇ ਪਹੁੰਚ ਗਿਆ।

ਸੈਂਸੈਕਸ ਫਰਮਾਂ ਵਿੱਚੋਂ ਕੋਟਕ ਮਹਿੰਦਰਾ ਬੈਂਕ, ਟਾਟਾ ਮੋਟਰਜ਼, ਐਕਸਿਸ ਬੈਂਕ, ਮਾਰੂਤੀ, ਇਨਫੋਸਿਸ, ਐੱਚਸੀਐੱਲ ਟੈੱਕ, ਟੈੱਕ ਮਹਿੰਦਰਾ ਅਤੇ ਬਜਾਜ ਫਾਈਨੈਂਸ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਸਨ। ਹਾਲਾਂਕਿ ਭਾਰਤੀ ਏਅਰਟੈੱਲ, ਈਟਰਨਲ, ICICI ਬੈਂਕ, ਅਡਾਨੀ ਪੋਰਟਸ ਅਤੇ ਟਾਟਾ ਸਟੀਲ ਪਿੱਛੇ ਰਹੇ। ਏਸ਼ੀਆਈ ਬਾਜ਼ਾਰਾਂ ਵਿੱਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਸੂਚਕਾਂਕ, ਸ਼ੰਘਾਈ ਦਾ ਐੱਸਐੱਸਈ ਕੰਪੋਜ਼ਿਟ ਸੂਚਕਾਂਕ ਅਤੇ ਹਾਂਗ ਕਾਂਗ ਦਾ ਹੈਂਗ ਸੇਂਗ ਸਕਾਰਾਤਮਕ ਖੇਤਰ ਵਿੱਚ ਕਾਰੋਬਾਰ ਕਰ ਰਹੇ ਸਨ। ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 4 ਪੈਸੇ ਡਿੱਗ ਕੇ 85.72 ’ਤੇ ਆ ਗਿਆ।

Related posts

ਭਾਰਤ ਤੇ ਅਮਰੀਕਾ ਵਿੱਚ ਸਕਾਰਾਤਮਕ ਭਾਈਵਾਲੀ ਤੇ ਟਰੰਪ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ: ਮੋਦੀ

On Punjab

ਅਮਰੀਕੀ ਲੀਡਰ ਨੇ ਟਰੰਪ ਨੂੰ ਦੱਸਿਆ ਦੇਸ਼ ਦਾ ਪਹਿਲਾ ‘ਨਸਲਵਾਦੀ ਰਾਸ਼ਟਰਪਤੀ’

On Punjab

ਮਹਾਰਾਸ਼ਟਰ-ਹਰਿਆਣਾ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਦਾ ਅੱਜ ਆਖ਼ਰੀ ਦਿਨ

On Punjab