ਰਣਬੀਰ ਕਪੂਰ ਇਸ ਸਮੇਂ ਆਪਣੀ ਫਿਲਮ ‘ਐਨੀਮਲ’ ਦੇ ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਸੁਰਖੀਆਂ ਵਿੱਚ ਹਨ। ਅਜਿਹਾ ਲੱਗ ਰਿਹਾ ਹੈ ਕਿ ਅਭਿਨੇਤਾ ਕਾਫੀ ਉਤਸ਼ਾਹਿਤ ਹੈ ਕਿਉਂਕਿ ਉਹ ਐਨੀਮਲ ਦੀ ਰਿਲੀਜ਼ ਤੋਂ ਬਾਅਦ ਜਲਦੀ ਹੀ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਜੋ ਕਿ ਨਿਤੇਸ਼ ਤਿਵਾਰੀ ਦੀ ਰਾਮਾਇਣ ਹੈ। ਸਾਈ ਪੱਲਵੀ ਅਤੇ ਯਸ਼ ਵੀ ਉਨ੍ਹਾਂ ਦੇ ਨਾਲ ਹੋਣਗੇ। ਜਿੱਥੇ ਪ੍ਰਸ਼ੰਸਕ ਇਸ ਤਿਕੜੀ ਨੂੰ ਇਕੱਠੇ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ। ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੇਜੀਐਫ 2 ਫੇਮ ਯਸ਼ ਇਸ ਫਿਲਮ ਲਈ 150 ਕਰੋੜ ਰੁਪਏ ਦੀ ਭਾਰੀ ਫੀਸ ਲੈ ਰਹੇ ਹਨ। ਰਿਪੋਰਟ ਮੁਤਾਬਕ ਯਸ਼ ਰਾਮਾਇਣ ਦਾ ਹਿੱਸਾ ਬਣਨ ਦੇ ਇੱਛੁਕ ਹਨ, ਕਿਉਂਕਿ ਉਹ ਇਸ ਫਿਲਮ ਨਾਲ ਬਾਲੀਵੁੱਡ ‘ਚ ਐਂਟਰੀ ਕਰਨਾ ਚਾਹੁੰਦੇ ਹਨ, ‘ਉਹ ਜਾਣਦੇ ਹਨ ਕਿ ਉਨ੍ਹਾਂ ਕੋਲ ਕੇਜੀਐੱਫ ਦਾ ਤੀਜਾ ਭਾਗ ਵੀ ਹੈ।
ਰਕਮ ਸੁਣ ਕੇ ਉੱਡ ਜਾਣਗੇ ਹੋਸ਼
ਤੁਹਾਨੂੰ ਦੱਸ ਦਈਏ ਕਿ ਯਸ਼ ਰਾਮਾਇਣ ‘ਚ ਰਾਵਣ ਦਾ ਕਿਰਦਾਰ ਨਿਭਾਉਣ ਲਈ ਲਗਭਗ 100 ਕਰੋੜ ਤੋਂ 150 ਕਰੋੜ ਰੁਪਏ ਚਾਰਜ ਕਰ ਰਹੇ ਹਨ, ਜਿਸ ‘ਚ 100 ਕਰੋੜ ਰੁਪਏ ਘੱਟੋ-ਘੱਟ ਹੈ ਅਤੇ ਫੀਸ ਇਸ ਗੱਲ ‘ਤੇ ਨਿਰਭਰ ਕਰਦੀ ਹੈ ਕਿ ਉਸ ਨੇ ਕਿੰਨੇ ਦਿਨਾਂ ਦੀ ਸ਼ੂਟਿੰਗ ਕਰਨੀ ਹੈ ਅਤੇ ਸ਼ੈਡਿਊਲ ਕਿਵੇਂ ਹੈ।
ਰਾਮਾਇਣ ਵਿੱਚ ਯਸ਼ ਦਾ ਲੁੱਕ KGF ਤੋਂ ਵੱਖਰਾ ਹੋਵੇਗਾ
ਖਬਰਾਂ ਮੁਤਾਬਕ ਰਾਮਾਇਣ ‘ਚ ਯਸ਼ ਦਾ KGF ਦੇ ਲੁੱਕ ਦੇ ਮੁਕਾਬਲੇ ਵੱਖਰਾ ਲੁੱਕ ਹੋਵੇਗਾ। ਉਨ੍ਹਾਂ ਦਾ ਲੁੱਕ ਕਿਹੋ ਜਿਹਾ ਹੋਵੇਗਾ ਇਸ ‘ਤੇ ਚਰਚਾ ਸ਼ੁਰੂ ਹੋ ਗਈ ਹੈ। ਉਸ ਨੇ ਇਸ ਨੂੰ ਸੁਧਾਰਨ ਲਈ ਆਪਣੇ ਸਰੀਰ ‘ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਫਿਲਮ ਰਾਮਾਇਣ ‘ਚ ਰਣਬੀਰ ਕਪੂਰ ਰਾਮ ਦਾ ਕਿਰਦਾਰ ਨਿਭਾਉਣਗੇ ਅਤੇ ਸਾਈ ਪੱਲਵੀ ਸੀਤਾ ਦਾ ਕਿਰਦਾਰ ਨਿਭਾਏਗੀ। ਯਸ਼ ਰਾਵਣ ਦਾ ਕਿਰਦਾਰ ਨਿਭਾਉਣਗੇ। ਤਿੰਨੋਂ ਕਲਾਕਾਰਾਂ ਨੇ ਫਿਲਮ ਲਈ ਆਪਣਾ ਲੁੱਕ ਟੈਸਟ ਪੂਰਾ ਕਰ ਲਿਆ ਹੈ।