PreetNama
ਫਿਲਮ-ਸੰਸਾਰ/Filmy

Raj Kaushal Death News : ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦੇਹਾਂਤ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਮੰਦਿਰਾ ਬੇਦੀ (Mandira Bedi) ਦੇ ਪਤੀ ਰਾਜ ਕੌਸ਼ਲ (Raj Kaushal) ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ। ਰਾਜ ਨੇ ਅਦਾਕਾਰ ਦੇ ਤੌਰ ‘ਤੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 49 ਸਾਲ ਦੇ ਰਾਜ ਇਕ ਫਿਲਮਮੇਕਰ ਸਨ। ਉਨ੍ਹਾਂ ‘ਪਿਆਰ ਮੇਂ ਕਭੀ ਕਭੀ’ ਅਤੇ ‘ਸ਼ਾਦੀ ਕਾ ਲੱਡੂ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਣ ਕੀਤਾ ਸੀ।

ਸਾਹਮਣੇ ਆ ਰਹੀ ਜਾਣਕਾਰੀ ਅਨੁਸਾਰ ਰਾਜ ਕੌਸ਼ਲ ਦਾ ਦੇਹਾਂਤ ਬੁੱਧਵਾਰ ਸਵੇਰੇ 4.30 ਵਜੇ ਹੋਇਆ। ਰਾਜ ਕੌਸ਼ਲ ਦੇ ਦੇਹਾਂਤ ‘ਤੇ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਨੇ ਸੋਗ ਪ੍ਰਗਟਾਇਆ ਹੈ। ਮੰਦਿਰਾ ਬੇਦੀ ਤੇ ਰਾਜਕੌਸ਼ਲ ਦੇ ਦੋ ਬੇਟੇ ਤੇ ਇਕ ਬੇਟੀ ਹਨ।

 

 

ਇਹ ਜਾਣਕਾਰੀ ਸੈਲੀਬ੍ਰਿਟੀ ਫੋਟੋਗ੍ਰਾਫਰ ਵਿਰਲ ਭਿਆਨੀ ਨੇ ਇੰਸਟਾਗ੍ਰਾਮ ‘ਤੇ ਦਿੱਤੀ। ਉਨ੍ਹਾਂ ਰਾਜ ਕੌਸ਼ਲ (Raj Kaushal Passes Away) ਦੇ ਪਰਿਵਾਰ ਦੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਅਸੀਂ ਸਾਰੇ ਸਦਮੇ ‘ਚ ਹਾਂ ਕਿ ਮੰਦਿਰਾ ਬੇਦੀ ਦੇ ਪਤੀ ਤੇ ਐਡ ਫਿਲਮਮੇਕਰ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਨਾਲ ਅੱਜ ਸਵੇਰੇ ਦੇਹਾਂਤ ਹੋ ਗਿਆ ਹੈ।’

 

 

ਫਿਲਮਮੇਕਰ ਓਨੀਰੋ ਨੇ ਟਵਿੱਟਰ ‘ਤੇ ਰਾਜ ਕੌਸ਼ਲ ਲਈ ਲਿਖਿਆ, ‘ਬਹੁਤ ਜਲਦੀ ਚਲੇ ਗਏ, ਅਸੀਂ ਫਿਲਮ ਨਿਰਮਾਤਾ ਰਾਜ ਕੌਸ਼ਲ ਨੂੰ ਅੱਜ ਸਵੇਰੇ ਗਵਾ ਦਿੱਤਾ ਹੈ। ਬਹੁਤ ਦੁੱਖ ਦੀ ਗੱਲ ਹੈ। ਉਹ ਮੇਰੀ ਪਹਿਲੀ ਫਿਲਮ ਮਾਈ ਬ੍ਰਦਰ ਨਿਖਿਲ ਦੇ ਨਿਰਮਾਤਾਵਾਂ ‘ਚੋਂ ਇਕ ਸਨ। ਉਨ੍ਹਾਂ ਕੁਝ ਲੋਕਾਂ ਵਿਚੋਂ ਇਕ ਜਿਨ੍ਹਾਂ ਨੇ ਮੇਰੀ ਦ੍ਰਿਸ਼ਟੀ ‘ਚ ਵਿਸ਼ਵਾਸ ਕੀਤਾ ਤੇ ਮੇਰਾ ਸਮਰਥਨ ਕੀਤਾ। ਉਨ੍ਹਾਂ ਦੀ ਆਤਮਾ ਲਈ ਪ੍ਰਾਰਥਨਾ।’

Related posts

ਸਪਨਾ ਚੌਧਰੀ ਦੀਆਂ ਮੁੰਡੇ ਨਾਲ ਤਸਵੀਰਾਂ ਵਾਇਰਲ, ਜਨਤਾ ਨੇ ਪੁੱਛਿਆ, ਦੇਸੀ ਕੁਈਨ ਨੂੰ ਮਿਲਿਆ ਕਿੰਗ?

On Punjab

ਪਾਕਿਸਤਾਨ : ਵਿਕ ਰਿਹਾ ਦਲੀਪ ਕੁਮਾਰ ਤੇ ਰਾਜ ਕਪੂਰ ਦਾ ਪੁਸ਼ਤੈਨੀ ਘਰ, ਸਰਕਾਰ ਨੇ ਜਾਰੀ ਕੀਤੇ 2.30 ਕਰੋੜ ਰੁਪਏ

On Punjab

ਇਸ ਵੀਡੀਓ ਨੂੰ ਦੇਖ ਫੁੱਟ-ਫੁੱਟ ਰੋਣ ਲੱਗੇ ਧਰਮਿੰਦਰ

On Punjab