PreetNama
ਖੇਡ-ਜਗਤ/Sports News

PV Sindhu Birthday Special : ਕਮਾਈ ਦੇ ਮਾਮਲੇ ‘ਚ ਸਿਰਫ ਕੋਹਲੀ ਤੋਂ ਪਿੱਛੇ ਹੈ ਸਿੰਧੂ, ਜਾਣੋ ਕਿੰਨੀ ਹੈ ਕੁੱਲ ਜਾਇਦਾਦ

ਪੀਵੀ ਸਿੰਧੂ (PV Sindhu) ਭਾਰਤ ਦੀਆਂ ਸਭ ਤੋਂ ਬਿਹਤਰੀਨ ਬੈਡਮਿੰਟਨ ਖਿਡਾਰਨਾਂ ‘ਚੋਂ ਇਕ ਹੈ। ਬੈਡਮਿੰਟਨ (Badminton) ‘ਚ ਜਿੱਤ ਦੀ ਜਿਹੜੀ ਪਰੰਪਰਾ ਸਾਇਨਾ ਨੇਹਵਾਲ ਨੇ ਸ਼ੁਰੂ ਕੀਤੀ ਸੀ, ਸਿੰਧੂ ਉਸ ਨੂੰ ਨਵੀਆਂ ਉਚਾਈਆਂ ‘ਤੇ ਲੈ ਕੇ ਗਈ ਹੈ। ਉਸ ਨੇ ਆਪਣੀ ਮਿਹਨਤ ਦੇ ਦਮ ‘ਤੇ ਭਾਰਤ ਨੂੰ ਬੈਡਮਿੰਟਨ ‘ਚ ਨਵੀਂ ਪਛਾਣ ਦਿਵਾਈ ਹੈ। ਓਲੰਪਿਕ ਤੋਂ ਲੈ ਕੇ ਆਮ ਟੂਰਨਾਮੈਂਟ ‘ਚ ਵੀ ਸਿੰਧੂ ਨੇ ਲਗਾਤਾਰ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਆਉਣ ਵਾਲੇ ਓਲੰਪਿਕ ‘ਚ ਵੀ ਉਸ ਤੋਂ ਮੈਡਲ ਦੀ ਉਮੀਦ ਹੈ। 5 ਜੁਲਾਈ 1995 ਨੂੰ ਹੈਦਰਾਬਾਦ ‘ਚ ਜਨਮੀ ਪੀਵੀ ਸਿੰਧੂ (PV Sindhu) ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਉਸ ਦੇ ਜਨਮਦਿਨ ਮੌਕੇ ਅਸੀਂ ਉਸ ਦੇ ਨਿੱਜੀ ਜੀਵਨ ਨਾਲ ਜੁੜੀਆਂ ਕੁਝ ਰੌਚਕ ਗੱਲਾਂ ਦੱਸ ਰਹੇ ਹਾਂ।ਕੌਮਾਂਤਰੀ ਪੱਧਰ ‘ਤੇ ਭਾਰਤ ਦਾ ਨਾਂ ਰੋਸ਼ਨ ਕਰਨ ਤੋਂ ਇਲਾਵਾ ਸਿੰਧੂ ਪਦਮਸ਼੍ਰੀ ਤੇ ਪਦਮ ਭੂਸ਼ਣ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਹੋ ਚੁੱਕੀ ਹੈ। ਉਸ ਦੇ ਪਿਤਾ ਵਾਲੀਬਾਲ ਦੇ ਖਿਡਾਰੀ ਸਨ ਤੇ ਉਨ੍ਹਾਂ ਨੂੰ ਅਰਜੁਨ ਐਵਾਰਡ ਵੀ ਮਿਲਿਆ ਸੀ। ਸਿੰਧੂ ਨੇ ਮਹਿਜ਼ 8 ਸਾਲ ਦੀ ਉਮਰ ‘ਚ ਬੈਡਮਿੰਟਨ ਖਿਡਾਰੀ (Badminton Player) ਬਣ ਦਾ ਫ਼ੈਸਲਾ ਕਰ ਲਿਆ ਸੀ। ਸ਼ਾਇਦ ਇਸੇ ਕਾਰਨ ਉਹ ਭਾਰਤ ਦੀ ਸਭ ਤੋਂ ਬਿਹਤਰੀਨ ਬੈਡਮਿੰਟਨ ਖਿਡਾਰੀ ਸਾਬਿਤ ਹੋਈ ਹੈ।

ਸਭ ਤੋਂ ਜ਼ਿਆਦਾ ਕਮਾਈ ਦੇ ਮਾਮਲੇ ‘ਚ ਫੋਰਬਜ਼ ਦੀ ਲਿਸਟ ‘ਚ 13ਵੇਂ ਨੰਬਰ ‘ਤੇ ਹੈ ਸਿੰਧੂ

ਸਾਲ 2019 ‘ਚ ਫੋਰਬਸ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਔਰਤਾਂ ਦੀ ਸੂਚੀ ਵਿਚ ਸਿੰਧੂ ਇਕਮਾਤਰ ਭਾਰਤੀ ਸੀ। ਉਹ ਇਸ ਸੂਚੀ ‘ਚ 13ਵਿਂ ਨੰਬਰ ‘ਤੇ ਸੀ। ਸਿੰਧੂ ਨੇ ਸਾਲ 2018 ‘ਚ 55 ਲੱਖ ਡਾਲਰ ਯਾਨੀ ਕਰੀਬ 39 ਕਰੋੜ ਰੁਪਏ ਇਸ਼ਤਿਹਾਰ ਤੇ ਟੂਰਨਾਮੈਂਟ ‘ਚ ਪ੍ਰਾਈਜ਼ ਮਨੀ ਜਿੱਤ ਕੇ ਕਮਾਏ ਸਨ। ਉਸ ਵੇਲੇ ਸਿੰਧੂ ਵਿਗਿਆਪਨ ਲਈ ਦਿਨ ਦਾ 1 ਤੋਂ 1.5 ਕਰੋੜ ਰੁਪਏ ਚਾਰਜ ਕਰਦੀ ਸੀ। ਹਾਲਾਂਕਿ ਕੋਰੋਨਾ ਕਾਰਨ ਪਿਛਲੇ ਕੁਝ ਸਾਲਾਂ ‘ਚ ਸਿੰਧੂ ਦੀ ਕਮਾਈ ‘ਤੇ ਅਸਰ ਪਿਆ ਹੈ। ਸਿੰਧੂ ਦੀ ਸਭ ਤੋਂ ਜ਼ਿਆਦਾ ਕਮਾਈ ਉਸ ਦੇ ਐਂਡੋਰਸਮੈਂਟ ਨਾਲ ੁਹੰਦੀ ਹੈ। ਉਹ ਬੈਂਕ ਆਫ ਬੜੌਦਾ, ਬ੍ਰਿਜਸਟੋਨ, ਜੇਬੀਐੱਲ, ਪੈਨਾਸੋਨਿਕ ਤੇ ਦੂਸਰੇ ਕਈ ਵੱਡੇ ਬ੍ਰਾਂਡਸ ਦਾ ਇਸ਼ਤਿਹਾਰ ਕਰ ਚੁੱਕੀ ਹੈ। ਫੋਰਬਸ ਨੇ ਉਸ ਨੂੰ ਭਾਰਤ ਦੀ ਮੋਸਟ ਮਾਰਕੀਟੇਬਲ ਮਹਿਲਾ ਖਿਡਾਰਨ ਦੱਸਿਆ ਸੀ।

ਕਿੰਨੀ ਹੈ ਨੈੱਟ ਵਰਥ

ਸਿੰਧੂ ਦੀ ਜ਼ਿਆਦਾਤਰ ਕਮਾਈ ਐਂਡੋਰਸਮੈਂਟ ਤੇ ਸਪਾਂਸਰਸ਼ਿਪ ਤੋਂ ਹੁੰਦੀ ਹੈ। ਇਸ ਤੋਂ ਇਲਾਵਾ 2016 ‘ਚ ਸਿਲਵਰ ਮੈਡਲ ਜਿੱਤਣ ‘ਤੇ ਉਸ ਨੂੰ ਤੇਲੰਗਾਨਾ ਸਰਕਾਰ ਵੱਲੋਂ 5 ਕਰੋੜ ਰੁਪਏ, ਆਂਧਰ ਪ੍ਰਦੇਸ਼ ਸਰਕਾਰ ਤੋਂ 3 ਅਤੇ ਦਿੱਲੀ ਸਰਕਾਰ ਤੋਂ 2 ਕਰੋੜ ਰੁਪਏ ਬਤੌਰ ਪੁਰਸਕਾਰ ਮਿਲੇ ਸਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਹਰਿਆਣਾ, ਸਪੋਰਟਸ ਮਿਨਿਸਟਰੀ ਤੇ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਉਸ ਨੂੰ 50-50 ਲੱਖ ਰੁਪਏ ਦਿੱਤੇ ਸਨ। ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ 30 ਲੱਖ ਰੁਪਏ ਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਵੱਲੋਂ 75 ਲੱਖ ਰੁਪਏ ਮਿਲੇ ਸਨ। ਕੁੱਲ ਮਿਲਾ ਕੇ ਸਾਲ 2019 ‘ਚ ਪੀਵੀ ਸਿੰਧੂ ਦੀ ਨੈੱਟ ਵਰਥ 10 ਮਿਲੀਅਨ ਡਾਲਰ ਯਾਨੀ 72 ਕਰੋੜ ਰੁਪਏ ਸੀ।

ਪੀਵੀ ਸਿੰਧੂ 80 ਲੱਖ ਦੀ ਕੀਮਤ ਵਾਲੀ BMW X5 ਦੀ ਮਾਲਕਨ ਹੈ। ਇਹ ਗੱਡੀ ਉਸ ਨੂੰ ਸਾਊਥ ਦੇ ਸੁਪਰਸਟਾਰ ਨਾਗਾਰਜੁਨ ਨੇ ਗਿਫਟ ਕੀਤੀ ਸੀ। ਇਸ ਤੋਂ ਇਲਾਵਾ ਸਿੰਧੂ ਕੋਲ ਮੌਜੂਦ ਕਾਰਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।

Related posts

ਸੁਪਰ ਓਵਰ ‘ਚ ਇੰਗਲੈਂਡ ਹੱਥੋਂ ਫਿਰ ਤੋਂ ਹਾਰਿਆ ਨਿਊਜ਼ੀਲੈਂਡ

On Punjab

ਲਤਾ ਮੰਗੇਸ਼ਕਰ ਨੇ ਧੋਨੀ ਨੂੰ ਕਹੀ ਵੱਡੀ ਗੱਲ

On Punjab

ਵਿਸ਼ਵ ਕੱਪ 2019: ਇੰਗਲੈਂਡ ਨੂੰ ਹਰਾ ਕੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ ਆਸਟ੍ਰੇਲੀਆ

On Punjab