PreetNama
ਰਾਜਨੀਤੀ/Politics

PM ਮੋਦੀ ਦਾ ਵੱਡਾ ਫੈਸਲਾ, ‘ਆਪ੍ਰੇਸ਼ਨ ਗੰਗਾ’ ‘ਚ ਸ਼ਾਮਲ ਹੋਵੇਗੀ IAF, ਯੂਕਰੇਨ ‘ਚ ਫਸੇ ਨਾਗਰਿਕਾਂ ਨੂੰ ਲਿਆਉਣ ‘ਚ ਕਰੇਗੀ ਮਦਦ

ਯੂਕਰੇਨ ਦੇ ਵਿਗੜਦੇ ਹਾਲਾਤ ਦੇ ਵਿਚਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਯੁੱਧ ਪ੍ਰਭਾਵਿਤ ਦੇਸ਼ ‘ਚ ਫਸੇ ਭਾਰਤੀ ਨਾਗਰਿਕਾਂ ਨੂੰ ਬਚਾਉਣ ਲਈ ਵੱਡਾ ਫੈਸਲਾ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਰਕਾਰ ਨੇ ਆਪਰੇਸ਼ਨ ਗੰਗਾ (Operation Ganga) ਤਹਿਤ ਯੂਕਰੇਨ ਤੋਂ ਜਾਰੀ ਨਿਕਾਸੀ ਮੁਹਿੰਮ ‘ਚ ਭਾਰਤੀ ਹਵਾਈ ਫ਼ੌਜ ਨੂੰ ਵੀ ਸ਼ਾਮਲ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਪੀਐਮ ਮੋਦੀ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹਵਾਈ ਸੈਨਾ ਨੂੰ ਇਸ ਆਪਰੇਸ਼ਨ ‘ਚ ਸ਼ਾਮਲ ਹੋਣ ਲਈ ਕਿਹਾ ਹੈ। ਸੂਤਰਾਂ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ ਭਾਰਤੀਆਂ ਨੂੰ ਕੱਢਣ ਲਈ ਮੰਗਲਵਾਰ ਤੋਂ ਕਈ ਸੀ-17 ਜਹਾਜ਼ਾਂ ਨੂੰ ਤਾਇਨਾਤ ਕਰ ਸਕਦੀ ਹੈ। ਲੋਕਾਂ ਨੂੰ ਕੱਢਣ ਦੇ ਨਾਲ, ਭਾਰਤੀ ਹਵਾਈ ਸੈਨਾ (Indian Air Force) ਦੇ ਜਹਾਜ਼ ਮਨੁੱਖੀ ਸਹਾਇਤਾ ਨੂੰ ਹੋਰ ਕੁਸ਼ਲਤਾ ਨਾਲ ਪਹੁੰਚਾਉਣ ਵਿੱਚ ਵੀ ਮਦਦ ਕਰਨਗੇ। ਹੁਣ ਤਕ ਸਿਰਫ ਨਿੱਜੀ ਭਾਰਤੀ ਕੈਰੀਅਰ ਰੋਮਾਨੀਆ ਅਤੇ ਹੰਗਰੀ ਤੋਂ ਭਾਰਤੀਆਂ ਨੂੰ ਕੱਢ ਰਹੇ ਸਨ। ਯੂਕਰੇਨ ਦੇ ਹਵਾਈ ਖੇਤਰ ਦੇ ਬੰਦ ਹੋਣ ਤੋਂ ਬਾਅਦ, ਭਾਰਤ ਨੇ 26 ਫਰਵਰੀ ਨੂੰ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ ਫਸੇ ਹੋਏ ਆਪਣੇ ਲਗਪਗ 14,000 ਨਾਗਰਿਕਾਂ ਨੂੰ ਕੱਢਣ ਲਈ ਮੁਹਿੰਮ ਸ਼ੁਰੂ ਕੀਤੀ ਸੀ।

Related posts

ਕੇਂਦਰ ‘ਚ ਹਰਸਿਮਰਤ ਬਾਦਲ ਦੀ ਕੁਰਸੀ ਡਗਮਗਾਈ! ਸਿਰਫ ਦੋ ਸੀਟਾਂ ਬਣ ਸਕਦੀਆਂ ਅੜਿੱਕਾ

On Punjab

ਦੋ ਘੰਟੇ ਰੇਲਾਂ ਰੋਕਣ ਲਈ ਕਿਸਾਨ ਮਜ਼ਦੂਰਾਂ ਵੱਲੋਂ ਲੀਹਾਂ ’ਤੇ ਧਰਨਾ

On Punjab

ਸਿਪਾਹੀ ਤੋਂ ਪਿਸਤੌਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕਰਦਾ ਮੁਲਜ਼ਮ ਪੁਲੀਸ ਗੋਲੀ ਨਾਲ ਜ਼ਖ਼ਮੀ

On Punjab