PreetNama
ਰਾਜਨੀਤੀ/Politics

PM ਮੋਦੀ ਅੱਜ ਰਾਤ 8 ਵਜੇ ਦੇਸ਼ ਨੂੰ ਕਰਨਗੇ ਸੰਬੋਧਿਤ, ਹੋ ਸਕਦੈ ਲਾਕਡਾਊਨ 4.0 ਦਾ ਐਲਾਨ..

PM To Address Nation: ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾ ਸੰਕਟ ਅਤੇ ਲਾਕਡਾਊਨ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਅੱਜ ਇੱਕ ਵਾਰ ਫਿਰ ਦੇਸ਼ ਨੂੰ ਸੰਬੋਧਿਤ ਕਰਨਗੇ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਵ ਮੰਗਲਵਾਰ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ । ਇਸ ਦੀ ਜਾਣਕਾਰੀ ਪੀ.ਐੱਮ.ਓ. ਨੇ ਟਵਿੱਟਰ ‘ਤੇ ਟਵੀਟ ਰਾਹੀਂ ਦਿੱਤੀ ਹੈ । ਇਸ ਸੰਬੋਧਨ ਵਿੱਚ ਪੀਐੱਮ ਮੋਦੀ ਕੋਰੋਨਾ ਨੂੰ ਰੋਕਣ ਲਈ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਦੱਸਣਗੇ । ਇਸ ਦੌਰਾਨ ਲਾਕਡਾਊਨ ‘ਤੇ ਵੀ ਅਹਿਮ ਐਲਾਨ ਲੀਤਾ ਜਾ ਸਕਦਾ ਹੈ ।

ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਅੱਜ ਲਾਕ ਡਾਊਨ ਦੇ ਚੌਥੇ ਪੜਾਅ ਦਾ ਐਲਾਨ ਕਰ ਸਕਦੇ ਹਨ । ਇਸ ਪੜਾਅ ਵਿੱਚ ਲੋਕਾਂ ਨੂੰ ਹੋਰ ਛੂਟ ਦਿੱਤੀ ਜਾ ਸਕਦੀ ਹੈ । ਇਸਦੇ ਨਾਲ ਹੀ ਪੀਐਮ ਮੋਦੀ ਵਰਕਰਾਂ ਦੇ ਪਲਾਇਨ ਅਤੇ ਲਾਕਡਾਊਨ ਐਗਜ਼ਿਟ ਯੋਜਨਾ ਦੇ ਮੁੱਦੇ ‘ਤੇ ਵੀ ਗੱਲਬਾਤ ਕਰ ਸਕਦੇ ਹਨ । ਇਸ ਤੋਂ ਇਲਾਵਾ ਲੋਕਾਂ ਨੂੰ ਸਮਾਜਿਕ ਦੂਰੀ ਬਣਾਉਣ ਦੀ ਵੀ ਅਪੀਲ ਕੀਤੀ ਜਾਵੇਗੀ । ਦੱਸ ਦੇਈਏ ਕਿ ਕੇਂਦਰ ਸਰਕਾਰ ਵਲੋਂ 25 ਮਾਰਚ ਤੋਂ ਲਗਾਇਆ ਗਿਆ ਲਾਕਡਾਊਨ 17 ਮਈ ਤੱਕ ਲਾਗੂ ਰਹੇਗਾ ।

ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਲਾਕਡਾਊਨ ਨੂੰ 3 ਪੜਾਵਾਂ ਵਿੱਚ ਲਾਗੂ ਕੀਤਾ ਗਿਆ । ਲਾਕਡਾਊਨ ਕਰ ਕੇ ਲੋਕ ਘਰਾਂ ਵਿੱਚ ਕੈਦ ਹਨ ਪਰ ਫਿਰ ਵੀ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਇਜਾਫਾ ਦੇਖਣ ਨੂੰ ਮਿਲ ਰਿਹਾ ਹੈ । ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਪੀਐੱਮ ਮੋਦੀ ਵੱਲੋਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਠਕ ਕੀਤੀ ਗਈ ਸੀ । ਜਿਸ ਵਿੱਚ ਮੋਦੀ ਨੇ ਸੂਬਿਆਂ ਨੂੰ ਆਪਣੇ ਹਿਸਾਬ ਨਾਲ ਲਾਕਡਾਊਨ ਵਧਾਉਣ ਲਈ ਕਿਹਾ । ਇਸ ਬੈਠਕ ਵਿੱਚ ਪੰਜਾਬ ਸਮੇਤ 5 ਸੂਬਿਆਂ ਨੇ ਲਾਕਡਾਊਨ ਵਧਾਉਣ ਦੀ ਮੰਗ ਕੀਤੀ ਸੀ ।

Related posts

ਫਿਨਲੈਂਡ ਤੋਂ ਪਰਤੇ ਅਧਿਆਪਕਾਂ ਵੱਲੋਂ ਹੁਨਰ ਸਿਖਲਾਈ ਦਾ ਨਵਾਂ ਤਜਰਬਾ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ

On Punjab

ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਬੰਧਨ ਲਈ ਚੰਡੀਗੜ੍ਹ ਵਿੱਚ ਉੱਚ ਪੱਧਰੀ ਮੀਟਿੰਗ ਸੱਦੀ

On Punjab

ਉਰਮਿਲਾ ਨੇ ਕਾਂਗਰਸ ‘ਤੇ ਲਾਏ ਗੰਭੀਰ ਇਲਜ਼ਾਮ, ਦਿੱਤਾ ਅਸਤੀਫ਼ਾ

On Punjab