PreetNama
ਸਮਾਜ/Social

Photos : ਜੰਗਲ ‘ਚ ਲੱਗੀ ਭਿਆਨਕ ਅੱਗ ਨਾਲ ਸਹਿਮਿਆ ਗ੍ਰੀਸ, ਜਹਾਜ਼ਾਂ ਤੇ ਹੈਲੈਕੀਪਟਰਾਂ ਦੀ ਲਈ ਜਾ ਰਹੀ ਹੈ ਮਦਦ, ਦੇਖੋ ਦਿਲ ਕੰਬਾਊ ਮੰਜ਼ਰ

ਗ੍ਰੀਸ ’ਚ ਫਾਇਰ ਬ੍ਰਿਗੇਡ ਦੇ ਸੈਂਕਡ਼ੇ ਲੋਕਾਂ ਨੇ ਜਹਾਜ਼ਾਂ, ਹੈਲੀਕਾਪਟਰਾਂ ਤੇ ਹੋਰ ਦੇਸ਼ਾਂ ਤੋਂ ਭੇਜੀ ਗਈ ਮਦਦ ਜ਼ਰੀਏ ਜੰਗਲ ’ਚ ਲੱਗੀ ਜ਼ਬਰਦਸਤ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਹਾਲਾਂਕਿ ਐਤਵਾਰ ਨੂੰ ਜੰਗਲ ’ਚ ਅੱਗ ਲੱਗੀ ਰਹੀ। ਕਿਉਂਕਿ ਸੁੱਕੀਆਂ ਲੱਕੜਾਂ ਨੇ ਇਹ ਅੱਗ ਹੋਰ ਵਧਾਈ ਹੈ। ਕਈ ਸਾਲਾਂ ’ਚ ਪਹਿਲੀ ਵਾਰ ਇਸ ਦੇਸ਼ ’ਚ ਏਨੀ ਜ਼ਬਰਦਸਤ ਗਰਮੀ ਪਈ ਹੈ।

ਅਧਿਕਾਰੀਆਂ ਨੇ ਚਾਰ ਪ੍ਰਮੁੱਖ ਥਾਵਾਂ ’ਤੇ ਲੱਗੀ ਅੱਗ ਬੁਝਾਉਣ ’ਚ ਆਪਣੇ ਸਾਰੇ ਹੀਲੇ ਤੇ ਵਸੀਲੇ ਲਗਾ ਦਿੱਤੇ ਹਨ। ਇਸ ’ਚੋਂ ਇਕ ਅੱਗ ਗ੍ਰੀਸ ਦੇ ਦੂਜੇ ਸਭ ਤੋਂ ਵੱਡੇ ਟਾਪੂ ਇਵੀਆ ’ਚ ਲੱਗੀ ਸੀ। ਇੱਥੇ ਜੰਗਲ ਪੰਜ ਦਿਨਾਂ ਤੋਂ ਸਡ਼ ਰਿਹਾ ਸੀ। ਇਹ ਅੱਗ ਇਕ ਤੱਟ ਤੋਂ ਦੂਜੇ ਤੇ ਇਕ ਟਾਪੂ ਤੋਂ ਦੂਜੇ ਟਾਪੂ ਤਕ ਪਹੁੰਚਦੀ ਹੋਈ ਤੀਜੇ ਟਾਪੂ ਦੱਖਣੀ ਪੇਲੋਪੋਨੀਜ਼ ਖੇਤਰ ’ਚ ਪਹੁੰਚ ਗਈ ਹੈ।

 

ਉੱਤਰੀ ਏਥਨਸ ’ਚ ਇਹ ਪੰਜਵੀ ਸਭ ਤੋਂ ਜ਼ਬਰਦਸਤ ਅੱਗ ਹੈ। ਦਰਜਨਾਂ ਘਰਾਂ ਤੇ ਕਾਰੋਬਾਰ ਸਾਡ਼ਨ ਤੋਂ ਬਾਅਦ ਜੰਗਲ ਦੀ ਅੱਗ ਮਾਊਂਟ ਪਰਨੀਥਾ ਨੈਸ਼ਨਲ ਪਾਰਕ ’ਚ ਪਹੁੰਚ ਗਈ। ਜੰਗਲ ਦੀ ਅੱਗ ’ਚ ਬਿਜਲੀ ਦਾ ਇਕ ਖੰਭਾ ਡਿੱਗਣ ਕਾਰਨ ਫਾਇਰ ਬ੍ਰਿਗੇਡ ਦੇ ਇਕ ਮੁਲਾਜ਼ਮ ਦੇ ਸਿਰ ’ਤੇ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ। ਅੱਗ ’ਚ ਝੁਲਣ ਵਾਲੇ ਕਰੀਬ 20 ਲੋਕਾਂ ਦਾ ਇਲਾਜ ਚੱਲ ਰਿਹਾ ਹੈ।

ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਸ਼ੁੱਕਰਵਾਰ ਨੂੰ ਇਸ ਸਬੰਧੀ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰੇਟਰ ਏਥਨਸ ਖੇਤਰ ’ਚ ਕੇਂਦਰੀ ਤੇ ਦੱਖਣੀ ਗ੍ਰੀਸ ਤੋਂ ਇਹ ਅੱਗ ਸ਼ੁਰੂ ਹੋਣ ਦਾ ਖ਼ਦਸ਼ਾ ਹੈ।

 

Related posts

ਕੈਨੇਡਾ: ਬਰੈਂਪਟਨ ਵਿਚ ਭਾਰਤੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਦੂਜਾ ਗੰਭੀਰ ਜ਼ਖ਼ਮੀ

On Punjab

ਹੁਣ ਚੋਣਾਂ ‘ਚ ਰਾਜਨੀਤਕ ਪਾਰਟੀਆਂ ਦੇ ਮੁਫ਼ਤ ਦੇ ਵਾਅਦਿਆਂ ‘ਤੇ ਲੱਗੇਗੀ ਲਗਾਮ, ਸੁਪਰੀਮ ਕੋਰਟ ਕਰ ਸਕਦਾ ਹੈ ਜਵਾਬਦੇਹੀ ਤੈਅ

On Punjab

ਮਹਿਲਾ ਦੀ ਲਾਸ਼ ਮਿਲਣ ਨਾਲ ਮੌਤਾਂ ਦੀ ਗਿਣਤੀ ਵਧ ਕੇ 64 ਹੋਈ

On Punjab