83.3 F
New York, US
July 17, 2025
PreetNama
ਸਮਾਜ/Social

Pakitsan ਦੀ Tiktok ਸਟਾਰ ਨੇ PPP ਦੇ ਵਿਧਾਇਕ ਨਾਲ ਕੀਤਾ ਵਿਆਹ, ਇਸ ਹਫ਼ਤੇ ਖੋਲ੍ਹੇਗੀ ਇਹ ਰਾਜ਼

ਜਿੱਥੇ ਇਕ ਪਾਸੇ ਪਾਕਿਸਤਾਨ ਨੇ ਚੀਨੀ ਐਪ ਟਿਕ ਟਾਕ ‘ਤੇ ਪਾਬੰਦੀ ਲਾ ਦਿੱਤੀ ਹੈ। ਤਾਂ ਹੁਣ ਪਾਕਿਸਤਾਨ ਦੀ ਟਿਕਟਾਕ ਸਟਾਰ ਹਰੀਮ ਸ਼ਾਹ ਸੁਰਖੀਆਂ ‘ਚ ਬਣੀ ਹੋਈ ਹੈ। ਦਰਅਸਲ ਇਸੇ ਸਾਲ ਫਰਵਰੀ ਮਹੀਨੇ ‘ਚ ਹਰੀਮ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਪੀਪੁਲਸ ਪਾਰਟੀ ਦੇ ਚੀਫ ਬਿਲਾਵਲ ਭੁੱਟੋ ਲਈ ਆਪਣੇ ਪਿਆਰ ਨੂੰ ਸਵੀਕਾਰ ਕੀਤਾ ਸੀ। ਇੰਨਾ ਹੀ ਨਹੀਂ ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਭ ਤੋਂ ਕਰੀਬੀ ਮੰਤਰੀ ਸ਼ੇਖ ਰਸ਼ੀਦ ਨਾਲ ਅਸ਼ਲੀਲ ਗੱਲਬਾਤ ਕਰਨ ਦਾ ਵੀ ਦੋਸ਼ ਲਾਇਆ ਸੀ।

ਹਰੀਮ ਨੇ ਪਾਕਿਸਤਾਨ ਪੀਪੁਲਸ ਪਾਰਟੀ ਦੇ ਵਿਧਾਇਕ ਦਾ ਨਾਂ ਨਾ ਦੱਸਦਿਆਂ ਉਸ ਨਾਲ ਵਿਆਹ ਕਰਨ ਦੀ ਗੱਲ ਨੂੰ ਸਵੀਕਾਰਿਆ ਹੈ ਜਿਸ ਨੂੰ ਲੈ ਕੇ ਹੁਣ ਲੋਕ ਅੰਦਾਜ਼ਾ ਲਾ ਰਹੇ ਹਨ ਕਿ ਹਰੀਮ ਦਾ ਵਿਆਹ ਕਿਸ ਨਾਲ ਹੋਇਆ ਹੈ? ਮੀਡੀਆ ਨੇ ਸਿੰਧ ਅਸੈਂਬਲੀ ਦੇ ਗੇਟ ‘ਤੇ ਡੇਰਾ ਪਾ ਲਿਆ ਹੈ ਤੇ ਹਰ ਆਉਣ-ਜਾਣ ਵਾਲੇ ਵਿਧਾਇਕ ਨਾਲ ਹਰੀਮ ਸ਼ਾਹ ਦੇ ਸ਼ੌਹਰ ਦਾ ਨਾਂ ਪੁੱਛਿਆ ਜਾ ਰਿਹਾ ਹੈ। ਦੂਜੇ ਪਾਸੇ ਹਰੀਮ ਦੇ ਦਾਅਵੇ ਨੂੰ ਪਬਲਿਸਿਟੀ ਸਟੰਟ ਦੱਸਿਆ ਜਾ ਰਿਹਾ ਹੈ। ਦਰਅਸਲ, ਉਨ੍ਹਾਂ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਸਨ ਕਿਉਂਕਿ ਹਰੀਮ ਨੇ ਕੁਝ ਸਮੇਂ ਪਹਿਲੇ ਰੋਲੈਕਸ ਘੜੀ ਪਾਏ ਇਕ ਵਿਅਕਤੀ ਦੀ ਤਸਵੀਰ ਸ਼ੇਅਰ ਕੀਤੀ ਸੀ ਤੇ ਤੈਮੂਰ ਵੀ ਰੋਲੈਕਸ ਪਾਉਂਦੇ ਹਨ।

ਟਿਕਟਾਕ ਸਟਾਰ ਦੇ ਅਜਿਹੇ ਬਿਆਨ ਨਾਲ ਮੀਡੀਆ ਸਮੇਤ ਪੂਰੀ ਰਾਜਨੀਤਕ ਮਾਹੌਲ ‘ਚ ਹਲਚਲ ਪੈਦਾ ਹੋ ਗਈ ਹੈ। ਸ਼ਾਹ ਦੇ ਵਿਆਹ ਦਾ ਮੁੱਦਾ ਸਿੰਧ ਵਿਧਾਨ ਸਭਾ ‘ਚ ਵੀ ਉਠਿਆ। ਹਾਲਾਂਕਿ ਜ਼ਿਆਦਾਤਰ ਵਿਧਾਇਕਾਂ ਨੇ ਸ਼ਾਹ ਨਾਲ ਵਿਆਹ ਹੋਣ ਤੋਂ ਸਾਫ਼ ਮੰਨਾ ਕਰ ਦਿੱਤਾ ਹੈ। ਹੁਣ ਪਾਕਿਸਤਾਨ ਪੀਪੁਲਸ ਪਾਰਟੀ ਵੀ ਹਰੀਮ ਸ਼ਾਹ ਦੇ ਦਾਅਵੇ ਦੀ ਅਸਲੀਅਤ ਦਾ ਪਤਾ ਲਾਉਣ ਲਈ ਜਾਂਚ ‘ਚ ਜੁਟ ਗਈ ਹੈ। ਹਰੀਮ ਨੇ ਆਪਣੇ ਪਤੀ ਨੂੰ ਲੈ ਕੇ ਦਾਅਵਾ ਕੀਤਾ ਹੈ ਕਿ ਉਹ ਇਕ ਮੰਨੇ-ਪ੍ਰਮੰਣੇ ਵਿਅਕਤੀ ਹਨ। ਉਹ ਇਕ ਵਿਧਾਇਕ ਤੇ ਪੀਪੀਪੀ ਦੇ ਮੈਂਬਰ ਵੀ ਹਨ। ਉਨ੍ਹਾਂ ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਤੀ ਦਾ ਪਹਿਲਾਂ ਵੀ ਇਕ ਵਿਆਹ ਹੋ ਚੁੱਕਿਆ ਹੈ ਪਰ ਉਹ ਉਨ੍ਹਾਂ ਦੀ ਪਹਿਲੀ ਪਤਨੀ ਮੰਨਾ ਲੈਣਗੇ ਤੇ ਇਕ ਹਫ਼ਤੇ ਦੇ ਅੰਦਰ ਹੀ ਉਨ੍ਹਾਂ ਦਾ ਨਾਂ ਤੇ ਵਿਆਹ ਦਾ ਐਲਾਨ ਕਰ ਦੇਵਾਂਗੇ।

Related posts

ਕਦੇ ਕਦੇ ਮੇਰਾ ਦਿਲ ਕਰਦਾ

Pritpal Kaur

ਲਾਸ ਏਂਜਲਸ ਦੇ ਅੱਗ ਪੀੜਤਾਂ ਦੀ ਮਦਦ ਲਈ ਅੱਗੇ ਆਈ ਸਿੱਖ ਸੰਸਥਾ

On Punjab

ਸਾਲ ਦੇ ਆਖ਼ਰੀ ਸੈਸ਼ਨ ’ਚ ਸੈਂਸੈਕਸ109 ਅੰਕ ਡਿੱਗਿਆ, ਪਰ 2024 ਵਰ੍ਹੇ ਦੌਰਾਨ ਬਾਜ਼ਾਰ 8 ਫ਼ੀਸਦੀ ਵਧਿਆ

On Punjab