PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

Pakistan economic crisis: ਪਾਕਿਸਤਾਨ ਦੇ ਹਾਲਾਤ ਦੇਖਦਿਆਂ ਹੌਂਡਾ ਨੇ ਲਿਆ ਇਹ ਵੱਡਾ ਫ਼ੈਸਲਾ

ਇਸ ਸਮੇਂ ਪਾਕਿਸਤਾਨ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਜਿਸ ਦਾ ਸਿੱਧਾ ਅਸਰ ਆਟੋ ਸੈਕਟਰ ’ਤੇ ਵੀ ਪੈ ਰਿਹਾ ਹੈ। ਹੌਂਡਾ ਐਟਲਸ ਕਾਰਸ ਨੇ ਪਾਕਿਸਤਾਨ ਵਿਚ ਆਪਣਾ ਪਲਾਂਟ 31 ਮਾਰਚ ਤਕ ਬੰਦ ਰੱਖਣ ਦਾ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਹੌਂਡਾ ਪਹਿਲੀ ਕੰਪਨੀ ਨਹੀਂ ਹੈ, ਜਿਸ ਨੇ ਇਹ ਵੱਡਾ ਕਦਮ ਚੁੱਕਿਆ ਹੈ, ਇਸ ਤੋਂ ਪਹਿਲਾਂ ਪਾਕਿ ਸੁਜ਼ੂਕੀ ਮੋਟਰ ਕੰਪਨੀ ਸਮੇਤ ਕਈ ਵੱਡੀਆਂ ਕੰਪਨੀਆਂ ਨੂੰ ਆਪਣਾ ਉਤਪਾਦਨ ਬੰਦ ਕਰਨਾ ਪਿਆ ਸੀ।

ਪਾਕਿਸਤਾਨ ਵਿਚ ਹੌਂਡਾ ਆਟੋ ਮੋਬਾਈਲਜ਼ ਦੀ ਅਸੈਂਬਲਰ ਹੌਂਡਾ ਐਟਲਸ ਕਾਰਸ ਨੇ ਗੰਭੀਰ ਵਿਘਨ ਦਾ ਹਵਾਲਾ ਦਿੰਦਿਆਂ 31 ਮਾਰਚ ਤਕ ਦੇਸ਼ ਵਿਚ ਆਪਣੇ ਪਲਾਂਟ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਪਾਕਿਸਤਾਨ ਵਿਚ ਚੱਲ ਰਹੇ ਆਰਥਿਕ ਸੰਕਟ ਦੌਰਾਨ ਆਇਆ ਹੈ।

ਇਸ ਤੋਂ ਪਹਿਲਾਂ ਇਨ੍ਹਾਂ ਵੱਡੀਆਂ ਕੰਪਨੀਆਂ ਨੇ ਆਪਣੇ ਪਲਾਂਟ ਕੀਤੇ ਬੰਦ

ਇਸ ਤੋਂ ਪਹਿਲਾਂ ਪਾਕਿਸਤਾਨ ਵਿੱਚ ਟੋਇਟਾ-ਬ੍ਰਾਂਡ ਆਟੋ ਮੋਬਾਈਲਜ਼ ਦੇ ਅਸੈਂਬਲਰ, ਪਾਕਿ ਸੁਜ਼ੂਕੀ ਮੋਟਰ ਕੰਪਨੀ (ਪੀਐਸਐਮਸੀ) ਅਤੇ ਇੰਡਸ ਮੋਟਰ ਕੰਪਨੀ (ਆਈਐਮਸੀ) ਨੇ ਵੀ ਆਪਣੇ ਉਤਪਾਦਨ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ।

ਕੰਪਨੀ ਦਾ ਬਿਆਨ

ਹੌਂਡਾ ਐਟਲਸ ਕਾਰਸ ਨੇ ਕਿਹਾ ਕਿ ਉਹ ਉਤਪਾਦਨ ਜਾਰੀ ਨਹੀਂ ਰੱਖ ਸਕੇਗੀ ਅਤੇ ਬਾਕੀ ਮਹੀਨੇ ਤਕ ਆਪਣਾ ਪਲਾਂਟ ਬੰਦ ਕਰ ਦੇਵੇਗੀ। ਮੌਜੂਦਾ ਆਰਥਿਕ ਸਥਿਤੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਪਲਾਂਟ 9 ਤੋਂ 31 ਮਾਰਚ ਤਕ ਬੰਦ ਰਹੇਗਾ।

ਵਾਹਨ ਨਿਰਮਾਤਾ ਨੇ ਪਾਕਿਸਤਾਨ ਸਟਾਕ ਐਕਸਚੇਂਜ ਨੂੰ ਨੋਟਿਸ ਭੇਜਿਆ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਕੰਪਨੀ ਦੀ ਸਪਲਾਈ ਚੇਨ ’ਚ ਗੰਭੀਰ ਵਿਘਨ ਕਾਰਨ ਇਹ ਫੈਸਲਾ ਲਿਆ ਗਿਆ ਹੈ।

ਪਾਕਿਸਤਾਨ ’ਚ ਵਾਹਨਾਂ ਦੀਆਂ ਕੀਮਤਾਂ ਮਹਿੰਗੀਆਂ

ਉਦਾਹਰਨ ਵਜੋਂ ਭਾਰਤ ਵਿਚ ਹਾਲ ਹੀ’ਚ ਲਾਂਚ ਕੀਤੀ ਗਈ Maruti WagonR ਦੀ ਕੀਮਤ 5.47 ਲੱਖ ਰੁਪਏ ਹੈ, ਉੱਥੇ ਹੀ ਪਾਕਿਸਤਾਨ ‘ਚ ਇਸ ਦੀ ਕੀਮਤ 24 ਲੱਖ ਰੁਪਏ (ਪਾਕਿਸਤਾਨੀ ਰੁਪਏ) ਤੋਂ ਜ਼ਿਆਦਾ ਹੈ।

Related posts

ਪਰਾਲੀ ਸਾੜਨ ਦਾ ਸਿਲਸਿਲਾ ਬੇਰੋਕ ਜਾਰੀ; CAQM ਦੀ ਸਬੰਧਤ ਭਾਈਵਾਲਾਂ ਨਾਲ ਕਿਸਾਨ ਭਵਨ ਵਿਚ ਮੀਟਿੰਗ ਅੱਜ

On Punjab

ਟਰੰਪ ਦੀ ਜਿੱਤ ਪਿੱਛੇ ਰੂਸ ਦਾ ਹੱਥ ? ਨਵਾਂ ਪੁਆੜਾ ਪਾਉਣਗੇ ਮੂਲਰ ਦੇ ਖੁਲਾਸੇ?

On Punjab

ਕੰਬੋਡੀਆ ‘ਚ ਹੁਣ ਤੱਕ 39 ਤੋਂ ਜ਼ਿਆਦਾ ਸੁਰੰਗਾਂ ਖੋਜ ਚੁੱਕਿਆ ਇਹ ਅਫਰੀਕੀ ਚੂਹਾ, ਯੂਕੇ ਦੀ ਸੰਸਥਾ ਨੇ ਦਿੱਤਾ ਵੀਰਤਾ ਸਨਮਾਨ

On Punjab