40.53 F
New York, US
December 8, 2025
PreetNama
ਖਾਸ-ਖਬਰਾਂ/Important News

New Parliament of New Zealand ਵੰਨ-ਸੁਵੰਨਤਾ ਨਾਲ ਲਬਰੇਜ਼ ਨਿਊਜ਼ੀਲੈਂਡ ਦੀ ਨਵੀਂ ਪਾਰਲੀਮੈਂਟ

: ਨਿਊਜ਼ੀਲੈਂਡ ਦੀ 120 ਮੈਂਬਰਾਂ ਵਾਲੀ ਨਵੀਂ ਚੁਣੀ ਗਈ 53ਵੀਂ ਪਾਰਲੀਮੈਂਟ ਨਾਲ ਨਸਲੀ ਅਤੇ ਲਿੰਗਕ ਵੰਨ-ਸੁਵੰਨਤਾ ਵਾਲੇ ਕਈ ਅਹਿਮ ਤੱਥ ਜੁੜੇ ਹੋਏ ਹਨ। ਵਿਸ਼ੇਸ਼ ਗੱਲ ਇਹ ਹੈ ਕਿ ਐਤਕੀਂ 40 ਨਵੇਂ ਚਿਹਰੇ ਪਾਰਲੀਮੈਂਟ ‘ਚ ਆਏ ਹਨ,ਜਿਨ੍ਹਾਂ ‘ਚ ਇਤਿਹਾਸ ਸਿਰਜ ਕੇ ਭਾਰਤ ਦਾ ‘ਗੌਰਵ‘ ਵਧਾਉਣ ਵਾਲਾ ਇੱਕ ਭਾਰਤੀ ਡਾ. ਗੌਰਵ ਸ਼ਰਮਾ ਵੀ ਹੈ। ਪਾਰਲੀਮੈਂਟ ‘ਚ 48 ਫੀਸਦ ਭਾਵ 58 ਔਰਤਾਂ ਮੈਂਬਰ ਹਨ ਜਦੋਂ ਕਿ ਸੱਤਾਧਾਰੀ ਲੇਬਰ ਪਾਰਟੀ ਦੇ 55 ਫੀਸਦ ਮੈਂਬਰ ਔਰਤਾਂ ਹਨ। ਕਈ ਮੈਬਰ ਨਿਊਜ਼ੀਲੈਂਡ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਜਿਵੇਂ ਭਾਰਤ, ਚੀਨ, ਸ੍ਰੀਲੰਕਾ, ਅਫ਼ਰੀਕਾ, ਮੈਕਸੀਕੋ(ਲੈਟਿਨ ਅਮਰੀਕਾ) , ਇਰਾਨ, ਆਇਰਲੈਂਡ, ਮਾਲਦੀਵ, ਸਮੋਆ, ਟੌਂਗਾ, ਨੌਰਥਰਨ ਆਇਰਲੈਂਡ ਅਤੇ ਪੈਸੀਫਿਕ ਆਈਲੈਂਡ ਦੇਸ਼ਾਂ ਨਾਲ ਸਬੰਧਤ ਹਨ। ਸਭ ਤੋਂ ਛੋਟੀ ਉਮਰ ਦੀ ਐਮਪੀ ਐਰੇਨਾ ਵਿਲੀਅਮਜ਼ 24 ਸਾਲ ਦੀ ਹੈ। ਚੀਨ ਦੀ ਜੰਮੀ-ਪਲੀ ਨੇਸੀ ਚੇਨ 26 ਸਾਲ ਦੀ ਹੈ। ਐਕਟ ਪਾਰਟੀ ਦੀ ਕੋ-ਲੀਡਰ ਬਰੁੱਕ ਵੇਲਡਨ 27 ਸਾਲ ਦੀ ਹੈ। 12 ਸਾਲ ਬਾਅਦ ਪਾਰਲੀਮੈਂਟ ‘ਚ ਐਤਕੀਂ ਪੰਜਾਬੀ ਭਾਈਚਾਰੇ ਦੀ ਕੋਈ ਵੀ ਪ੍ਰਤੀਨਿਧ ਨਹੀਂ ਹੋਵੇਗਾ। ਹਾਲਾਂਕਿ ਰੇਨਬੋਅ ਕਮਿਊਨਿਟੀ ਨਾਲ ਸਬੰਧਤ 11 ਮੈਂਬਰ ਹੋਣ ਦੀ ਸੰਭਾਵਨਾ ਹੈ, ਜੋ ਲੇਬਰ ਅਤੇ ਗਰੀਨ ਪਾਰਟੀ ਨਾਲ ਸਬੰਧਤ ਹਨ।

ਦੁਨੀਆਂ ਦੇ ਖ਼ੂਬਸੁਰਤ ਦੇਸ਼ਾਂ ਚੋਂ ਇੱਕ ਨਿਊਜ਼ੀਲੈਂਡ ਨੂੰ ਪਰਵਾਸੀਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ‘ਚ ਅੱਧਿਓਂ ਵੱਧ ਅਤੇ ਪੂਰੇ ਦੇਸ਼ ‘ਚ 27 ਫੀਸਦ ਬਾਸ਼ਿੰਦੇ ਅਜਿਹੇ ਹਨ, ਜਿਨ੍ਹਾਂ ਦਾ ਜਨਮ ਦੁਨੀਆਂ ਦੇ ਹੋਰਨਾਂ ਮੁਲਕਾਂ ‘ਚ ਹੋਇਆ ਪਰ ਉਨ੍ਹਾਂ ਨੇ ਇਸ ਦੇਸ਼ ਨੂੰ ਆਪਣਾ ਬਣਾ ਲਿਆ। ਔਰਤਾਂ ਦੇ ਅਧਿਕਾਰਾਂ ਦੇ ਪੱਖ ਤੋਂ ਵੇਖੀਏ ਤਾਂ ਇਸ ਮੁਲਕ ਨੂੰ ਦੁਨੀਆਂ ਦਾ ਪਹਿਲਾ ਦੇਸ਼ ਹੋਣ ਦਾ ਮਾਣ ਹਾਸਲ ਹੈ, ਜਿਸਨੇ ਔਰਤਾਂ ਨੂੰ ਸਭ ਤੋਂ ਪਹਿਲਾਂ ਸੰਨ 1893 ‘ਚ ਵੋਟ ਦਾ ਅਧਿਕਾਰ ਦਾ ਅਧਿਕਾਰ ਦਿੱਤਾ। 107 ਸਾਲ ਪਹਿਲਾਂ, ਭਾਵ ਸਾਲ 1913 ‘ਚ ਪਹਿਲੀ ਵਾਰ ਬੀਬੀ ਐਲਿਜ਼ਬੈਥ ਮੈਕੌਮ ਨੇ ਪਾਰਲੀਮੈਂਟ ਦੀਆਂ ਚੜ੍ਹੀਆਂ ਅਤੇ ਦੇਸ਼ ਦੇ ਕਾਨੂੰਨ ਘੜਨ ਵਾਲਿਆਂ ਦੀ ਟੀਮ ਦਾ ਹਿੱਸਾ ਬਣੀ।

Related posts

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਨੇ ਰੂਸ-ਯੂਕਰੇਨ ਜੰਗ ਨੂੰ ਕਿਹਾ ਬੇਤੁਕਾ, ਕਿਹਾ- ਮੇਰੇ ਪਰਿਵਾਰ ਦਾ ਇੱਕ ਹਿੱਸਾ ਖ਼ਤਮ ਹੋ ਗਿਐ

On Punjab

ਗਲੋਰੀਆ ਤੂਫਾਨ ਕਾਰਨ ਸਪੇਨ ‘ਚ ਹੋਈ 11 ਦੀ ਮੌਤ

On Punjab

ਨਜ਼ਰਬੰਦੀ ਨੂੰ ਚੁਣੌਤੀ: ਸੁਪਰੀਮ ਕੋਰਟ ਵੱਲੋਂ ਅੰਮ੍ਰਿਤਪਾਲ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਇਨਕਾਰ, ਹਾਈ ਕੋਰਟ ਜਾਣ ਲਈ ਕਿਹਾ

On Punjab