72.05 F
New York, US
May 2, 2025
PreetNama
ਫਿਲਮ-ਸੰਸਾਰ/Filmy

Narendra Chanchal Death : ਨਰਿੰਦਰ ਚੰਚਲ ਨੇ ਬਾਲੀਵੁੱਡ ਨੂੰ ਦਿੱਤੇ ਕਈ ਹਿੱਟ ਗੀਤ, ਲਤਾ ਮੰਗੇਸ਼ਕਰ ਤੋਂ ਕੁਮਾਰ ਸ਼ਾਨੂ ਤਕ ਨਾਲ ਗਾਏ ਗਾਣੇ

ਤੂਨੇ ਮੁਝੇ ਬੁਲਾਇਆ ਸ਼ੇਰਾਵਾਲੀਏ…’ ਵਰਗੇ ਬਿਹਤਰੀਨ ਭਜਨ ਗਾਣ ਵਾਲੇ ਭਜਨ ਸਮਰਾਟ ਨਰਿੰਦਰ ਚੰਚਲ ਹੁਣ ਇਸ ਦੁਨੀਆ ਵਿਚ ਨਹੀਂ ਰਹੇ। ਦਿੱਲੀ ਦੇ ਅਪੋਲੋ ਹਸਪਤਾਲ ‘ਚ ਅੱਜ ਸਵੇਰੇ ਨਰਿੰਦਰ ਚੰਚਲ ਦਾ ਦੇਹਾਂਤ ਹੋ ਗਿਆ। ਗਾਇਕ ਦੀ ਤਬੀਅਤ ਕਾਫੀ ਦਿਨਾਂ ਤੋਂ ਖ਼ਰਾਬ ਚੱਲ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਅਪੋਲੋ ਹਸਪਤਾਲ ‘ਚ ਐਡਮਿਟ ਕਰਵਾਇਆ ਗਿਆ ਸੀ, ਪਰ 80 ਸਾਲ ਦੀ ਉਮਰ ‘ਚ ਨਰਿੰਦਰ ਚੰਚਲ ਨੇ ਅੱਜ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਨਰਿੰਦਰ ਚੰਚਲ ਨੂੰ ਭਜਨ ਸਮਰਾਟ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਕਈ ਬਿਹਤਰੀਨ ਭਜਨਾਂ ਨੂੰ ਆਪਣੀ ਆਵਾਜ਼ ਦਿੱਤੀ ਸੀ, ਪਰ ਕੀ ਤੁਸੀਂ ਜਾਣਦੇ ਹੋ ਨਰਿੰਦਰ ਚੰਚਲ ਨੇ ਕਈ ਬਾਲੀਵੁੱਡ ਫਿਲਮਾਂ ‘ਚ ਵੀ ਗਾਣੇ ਗਏ ਹਨ।
ਨਰਿੰਦਰ ਚੰਚਲ ਨੇ ਰਿਸ਼ੀ ਕਪੂਰ ਤੇ ਡਿੰਪਲ ਕਪਾਡੀਆ ਦੀ ਸੁਪਰਹਿੱਟ ਫਿਲਮ ‘ਬੌਬੀ’ ‘ਚ ਪਹਿਲੀ ਵਾਰ ਹਿੰਦੀ ਫਿਲਮ ‘ਚ ਗਾਣਾ ਗਾਇਆ ਸੀ। ਗਾਣੇ ਦਾ ਨਾਂ ਸੀ ‘ਬੇਸ਼ਕ ਮੰਦਿਰ ਮਸਜਿਦ ਤੋੜੋ’। ਇਸ ਤੋਂ ਬਾਅਦ ਚੰਚਲ ਨੇ ‘ਬੇਨਾਮ’ ਫਿਲਮ ਦਾ ‘ਮੈਂ ਬੇਨਾਮ ਹੋ ਗਿਆ’ ਗਾਣਾ ਗਾਇਆ ਜਿਹੜਾ ਉਸ ਦੌਰ ‘ਚ ਸੁਪਰ-ਡੁਪਰ ਹਿੱਟ ਰਿਹਾ। ਇਸ ਤੋਂ ਬਾਅਦ ਚੰਚਲ ਨੇ ਲਤਾ ਮੰਗੇਸ਼ਕਰ ਨਾਲ ‘ਰੋਟੀ ਕੱਪੜਾ ਔਰ ਮਕਾਨ’ ਦੇ ‘ਬਾਕੀ ਕੁਛ ਬਚਾ ਤੋ ਮਹਿੰਗਾਈ ਮਾਰ ਗਈ’ ਗਾਣੇ ‘ਚ ਆਪਣੀ ਆਵਾਜ਼ ਦਿੱਤੀ।

ਨਰਿੰਦਰ ਚੰਚਲ ਦਾ ਬਾਲੀਵੁੱਡ ਗੀਤ ਗਾਣ ਦਾ ਸਿਲਸਿਲਾ ਇੱਥੇ ਨਹੀਂ ਰੁਕਿਆ। ਲਤਾ ਮੰਗੇਸ਼ਕਰ ਤੋਂ ਬਾਅਦ ਉਨ੍ਹਾਂ ਨੇ ਮੁਹੰਮਦ ਰਫੀ ਦੇ ਨਾਲ ਫਿਲਮ ‘ਆਸ਼ਾ’ ਦਾ ‘ਤੂਨੇ ਮੁਝੇ ਬੁਲਾਇਆ’, ਆਸ਼ਾ ਭੌਸਲੇ ਨਾਲ ‘ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ’ ਤੇ ਕੁਮਾਰ ਸ਼ਾਨੂ ਨਾਲ ‘ਹੁਏ ਹੈਂ ਕੁਛ ਐਸੇ ਵੋ ਸਬਸੇ ਪਰਾਏ’ ਵਰਗੇ ਬਿਹਤਰੀਨ ਗਾਣਿਆਂ ‘ਚ ਆਪਣੀ ਆਵਾਜ਼ ਦਿੱਤੀ। ਹਾਲ ਹੀ ‘ਚ ਕੋਰੋਨਾ ਕਾਲ ਦੌਰਾਨ ਨਰੇਂਦਰ ਚੰਚਲ ਦਾ ਇਕ ਗਾਣਾ ਕਾਫੀ ਵਾਇਰਲ ਹੋਇਆ ਸੀ ਜਿਸ ਦੇ ਬੋਲ ਸਨ ‘ਡੇਂਗੂ ਵੀ ਆਇਆ ਤੇ ਸਵਾਈਨ ਫਲੂ ਵੀ ਆਇਆ, ਚਿਕਨਗੁਨੀਆ ਨੇ ਸ਼ੋਰ ਮਚਾਇਆ, ਕਿੱਥੇ ਆਇਆ ਕੋਰੋਨਾ?’। ਤੁਹਾਨੂੰ ਦੱਸ ਦੇਈਏ ਕਿ ਨਰਿੰਦਰ ਚੰਚਲ ਦਾ ਜਨਮ 16 ਅਕਤੂਬਰ 1940 ‘ਚ ਅੰਮ੍ਰਿਤਸਰ ‘ਚ ਹੋਇਆ ਸੀ। ਭਜਨ ਸਮਰਾਟ ਪੰਜਾਬੀ ਪਰਿਵਾਰ ਨਾਲ ਤਾਅਲੁੱਕ ਰੱਖਦੇ ਸਨ।

Related posts

‘ਥਲਾਈਵੀ’ ਦੇ ਟ੍ਰੇਲਰ ਲਾਂਚ ਦੌਰਾਨ ਰੋ ਪਈ ਕੰਗਨਾ ਰਣੌਤ, ਮਰਦਾਂ ਬਾਰੇ ਕਹੀ ਇਹ ਗੱਲ

On Punjab

Sonakshi Sinha Engagement: ਸੋਨਾਕਸ਼ੀ ਸਿਨਹਾ ਨੇ ਕੀਤੀ ਮੰਗਣੀ, ਸ਼ੇਅਰ ਕੀਤੀਆਂ ਤਸਵੀਰਾਂ ਤੇ ਫੈਨਜ਼ ਨੂੰ ਦਿੱਤੀ ਗੁੱਡਨਿਊਜ਼

On Punjab

ਸ਼ਾਹਰੁਖ ਨੇ ਬਾਕਸ ਆਫਿਸ ‘ਤੇ ਆਪਣੀ ਨਾਕਾਮਯਾਬੀ ਬਾਰੇ ਦਿੱਤਾ ਮਜ਼ੇਦਾਰ ਜਵਾਬ

On Punjab