PreetNama
ਫਿਲਮ-ਸੰਸਾਰ/Filmy

Nachhatar Gill: ਨਛੱਤਰ ਗਿੱਲ ਨੇ ਪਤਨੀ ਦੇ ਦੇਹਾਂਤ ਤੋਂ ਬਾਅਦ ਪਹਿਲੀ ਵਾਰ ਗਾਇਆ ਗਾਣਾ, ਦਿਲ ਦਾ ਦਰਦ ਕੀਤਾ ਬਿਆਨ

ਪੰਜਾਬੀ ਗਾਇਕ ਨਛੱਤਰ ਗਿੱਲ (Nachhatar Gill) ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਕਲਾਕਾਰ ਦੀ ਪਤਨੀ ਦਲਵਿੰਦਰ ਕੌਰ (Dalwinder Kaur) ਦੇ ਦਿਹਾਂਤ ਤੋਂ ਬਾਅਦ ਹਾਲੇ ਤੱਕ ਪੂਰਾ ਪਰਿਵਾਰ ਇਸ ਸਦਮੇ ਤੋਂ ਬਾਹਰ ਨਹੀਂ ਆ ਸਕਿਆ। ਨਛੱਤਰ ਗਿੱਲ ਹਰ ਦਿਨ ਵੱਖ-ਵੱਖ ਤਰੀਕੇ ਨਾਲ ਆਪਣੇ ਦਿਲ ਦਾ ਹਾਲ ਬਿਆਨ ਕਰਦੇ ਹੋਏ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਪਤਨੀ ਦਲਵਿੰਦਰ ਨਾਲ ਵਿਆਹ ਦੀ ਵਰ੍ਹੇਗੰਢ ਉੱਪਰ ਖਾਸ ਤਸਵੀਰ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਪਤਨੀ ਤੋਂ ਵਿਛੋੜੇ ਦਾ ਦਰਦ ਵੀ ਸਾਫ ਝਲਕ ਰਿਹਾ ਸੀ। ਹੁਣ ਨਛੱਤਰ ਗਿੱਲ ਵੱਲੋਂ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਫਿਰ ਤੋਂ ਉਹ ਆਪਣਾ ਹਾਲ ਦਾ ਜ਼ਿਕਰ ਕਰਦੇ ਦਿਖਾਈ ਦੇ ਰਹੇ ਹਨ।

ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਹੌਸਲਾਂ ਰੱਖੋ ਜੀ. ਅਸੀ ਤੁਸੀ ਸਭ ਫੈਲ ਆ ਕੁਦਰਤ ਅੱਗੇ… ਦੂਜੇ ਯੂਜ਼ਰ ਨੇ ਕਿਹਾ, ਵਾਹਿਗੂਰੁ ਜੀ ਨੂੰ ਮੰਜ਼ੂਰ ਉਸ ਨੂੰ ਕੌਣ ਤਾਲ ਸਕਦਾ ਹੈ ਬਾਈ ਜੀ…🙏🙏… ਵਾਹਿਗੁਰੂ ਜੀ ਅਰਦਾਸ ਕਰਦੇ ਹਾਂ! ਨਛੱਤਰ ਗਿੱਲ ਬਾਈ ਜੀ ਦੇ ਪਰਿਵਾਰ ਨੂੰ ਸੁੱਖ ਸ਼ਾਂਤੀ ਤੇ ਤੰਦਰੁਸਤੀ ਬਣਾਈ ਰੱਖਣਾ! ਤੇ ਹਿੰਮਤ ਹੌਸਲਾ ਬਣਾਈ ਰੱਖਣਾ ਬਾਈ ਜੀ ਅਸੀਂ ਤੁਹਾਡੇ ਬਹੁਤ ਵੱਡੇ fan ਹਾਂ ਤੁਹਾਡੀ ਹਰ ਪੋਸਟ ਦੇਖੇ ਬਹੁਤ ਜ਼ਿਆਦਾ ਭਾਵੁਕ😴 ਹੋ ਜਾਂਦੇ ਹਾਂ ਕਈ ਵਾਰ ਤਾਂ ਕਮੇਂਟ ਵੀ ਲਿਖਿਆ ਨਹੀਂ ਜਾਂਦਾ ਬਾਈ ਜੀ ਤੁਸੀ ਬਹੁਤ ਮਜ਼ਬੂਤ ਹੋ…

ਦੱਸ ਦੇਈਏ ਕਿ ਕਲਾਕਾਰ ਦੀ ਪਤਨੀ ਦਲਵਿੰਦਰ ਕੌਰ ਦੇ ਦਿਹਾਂਤ ਨੂੰ 15 ਦਸੰਬਰ ਨੂੰ ਮਹੀਨਾ ਬੀਤ ਚੁੱਕਿਆ ਹੈ। ਉਨ੍ਹਾਂ ਦਾ ਦਿਹਾਂਤ 15 ਨਵੰਬਰ ਨੂੰ ਹੋਇਆ ਸੀ। ਜਿਸਦੇ ਗਮ ਤੋਂ ਹਾਲੇ ਤੱਕ ਪਰਿਵਾਰ ਬਾਹਰ ਨਹੀਂ ਆਇਆ।

ਨਛੱਤਰ ਗਿੱਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਲਿਖਿਆ, ਦੁੱਖ ਜ਼ਿੰਦਗੀ ਤੇ ਭਾਰੇ,ਸਭ ਪਾਸਿਆਂ ਤੋਂ ਹਾਰੇ ਦਾਤਾ ਜੀ, ਮਿਹਰ ਕਰੋ.ਦਾਤਾ ਜੀ,ਮਿਹਰ ਕਰੋ, ਸਤਿਨਾਮੁ ਸ੍ਰੀ ਵਾਹਿਗੁਰੂ ਜੀ🙏🙏🙏… ਇਸ ਵੀਡੀਓ ਉੱਪਰ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ।’

Related posts

JNU ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ‘ਚ ਸ਼ਾਮਿਲ ਹੋਣਾ ਦੀਪਿਕਾ ਨੂੰ ਪਿਆ ਭਾਰੀ

On Punjab

ਗੈਰੀ ਸੰਧੂ ਤੇ ਸਰਦੂਲ ਸਿਕੰਦਰ ਦੀ ਮਿਹਨਤ ਢੇਰੀ, ਨਿੰਜੇ ਦੇ ਛੱਕੇ ਨੇ ਹਰਾਏ ‘ਉਸਤਾਦ’

On Punjab

Sidhu Moose Wala Murder Case : ਗੈਂਗਸਟਰ ਗੋਲਡੀ ਬਰਾੜ ਦੀ ਭੈਣ ਦਾ ਲਾਰੈਂਸ ਬਿਸ਼ਨੋਈ ਤੇ ਗੋਰਾ ਬਾਰੇ ਆਇਆ ਵੱਡਾ ਬਿਆਨ

On Punjab