PreetNama
ਸਮਾਜ/Social

MP ਰਵਨੀਤ ਬਿੱਟੂ ਦੇ ਪੀਏ ‘ਤੇ ਜਾਨਲੇਵਾ ਹਮਲਾ, 5 ਮੋਟਰਸਾਈਕਲਾਂ ‘ਤੇ ਆਏ ਬਦਮਾਸ਼ਾਂ ਨੇ ਬਣਾਇਆ ਨਿਸ਼ਾਨਾ, ਹਸਪਤਾਲ ‘ਚ ਹਾਲਤ ਨਾਜ਼ੁਕ

ਸ਼ੁੱਕਰਵਾਰ ਨੂੰ ਇਆਲੀ ਚੌਕ ‘ਚ ਪੰਜ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਐੱਮਪੀ ਰਵਨੀਤ ਬਿੱਟੂ ਦੇ ਪੀਏ ‘ਤੇ ਹਮਲਾ ਕਰ ਦਿੱਤਾ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਰਵਨੀਤ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ ਆਪਣੀ ਕਾਰ ‘ਚ ਸਵਾਰ ਹੋ ਕੇ ਇਆਲੀ ਚੌਕ ਤੋਂ ਲੰਘ ਰਹੇ ਸਨ।

ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਸਾਢੇ ਦੱਸ ਵਜੇ ਦੇ ਕਰੀਬ ਹਰਜਿੰਦਰ ਸਿੰਘ ਢੀਂਡਸਾ ਜਿਸ ਤਰ੍ਹਾਂ ਹੀ ਇਆਲੀ ਚੌਕ ‘ਚ ਪਹੁੰਚੇ ਤਾਂ ਪੰਜ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਉਨ੍ਹਾਂ ਦੀ ਕਾਰ ਘੇਰ ਲਈ ਅਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਫੱਟੜ ਹੋਏ ਹਰਜਿੰਦਰ ਸਿੰਘ ਨੂੰ ਲਾਗੇ ਦੇ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਉਨ੍ਹਾਂ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਸੱਟਾਂ ਲੱਗੀਆਂ ਹਨ। ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਧਰ, ਇਸ ਮਾਮਲੇ ‘ਚ ਥਾਣਾ ਸਰਾਭਾ ਨਗਰ ਦੇ ਇੰਚਾਰਜ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਲੜਾਈ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ।

Related posts

Sushma Swaraj Final Journey : ਪੰਜ ਤੱਤਾਂ ‘ਚ ਵਿਲੀਨ ਹੋਈ ਸੁਸ਼ਮਾ ਸਵਰਾਜ, ਬੇਟੀ ਨੇ ਦਿੱਤੀ ਚਿਤਾ ਨੂੰ ਅਗਨੀ

On Punjab

ਭਾਰਤ ਨੇ ਪਾਕਿਸਤਾਨੀ ਹਾਈ ਕਮਿਸ਼ਨ ਦਾ ਇੱਕ ਹੋਰ ਅਧਿਕਾਰੀ ਹਟਾਇਆ

On Punjab

Shooting In US : ਲਾਸ ਏਂਜਲਸ ਪਾਰਕ ‘ਚ ਗੋਲੀਬਾਰੀ, 2 ਦੀ ਮੌਤ, 5 ਜ਼ਖਮੀ

On Punjab