PreetNama
ਰਾਜਨੀਤੀ/Politics

MP ‘ਚ ਰਾਜਨੀਤਿਕ ਡਰਾਮੇ ਦਾ Climax ਤੈਅ, ਰਾਜਪਾਲ ਨੇ CM ਕਮਲਨਾਥ ਨੂੰ ਦਿੱਤੇ ਇਹ ਆਦੇਸ਼

Madhya Pradesh governor: ਮੱਧ ਪ੍ਰਦੇਸ਼ ਵਿੱਚ ਰਾਜਨੀਤਕ ਡਰਾਮੇ ਦਾ ਕਲਾਈਮੈਕਸ ਤੈਅ ਹੋ ਗਿਆ ਹੈ । ਦਰਅਸਲ, ਰਾਜਪਾਲ ਲਾਲ ਜੀ ਟੰਡਨ ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਕੱਲ੍ਹ ਯਾਨੀ ਕਿ ਵਿਧਾਨ ਸਭਾ ਵਿੱਚ ਫਲੋਰ ਟੈਸਟ ਆਯੋਜਿਤ ਕੀਤਾ ਜਾਵੇਗਾ । ਉੱਥੇ ਹੀ ਰਾਜਪਾਲ ਨੇ ਫਲੋਰ ਟੈਸਟ ਦੀ ਵੀਡੀਓ ਰਿਕਾਰਡਿੰਗ ਵੀ ਕਰਵਾਉਣ ਲਈ ਕਿਹਾ ਗਿਆ ਹੈ । ਇਸ ਦੌਰਾਨ ਜੈਪੁਰ ਦੇ ਇੱਕ ਰਿਜੋਰਟ ਵਿੱਚ ਠਹਿਰੇ ਮੱਧ ਪ੍ਰਦੇਸ਼ ਕਾਂਗਰਸ ਦੇ ਵਿਧਾਇਕ ਭੋਪਾਲ ਏਅਰਪੋਰਟ ਲਈ ਰਵਾਨਾ ਹੋ ਗਏ ਹਨ ।

ਦਰਅਸਲ, ਰਾਜਪਾਲ ਲਾਲ ਜੀ ਟੰਡਨ ਨੇ ਮੁੱਖ ਮੰਤਰੀ ਕਮਲਨਾਥ ਅਤੇ ਵਿਧਾਨ ਸਭਾ ਦੇ ਸਪੀਕਰ ਨੂੰ ਇੱਕ ਪੱਤਰ ਭੇਜ ਕੇ ਸੋਮਵਾਰ ਨੂੰ ਸਰਕਾਰ ਦਾ ਬਹੁਮਤ ਟੈਸਟ ਕਰਵਾਉਣ ਲਈ ਕਿਹਾ ਹੈ । ਇਸ ਪੱਤਰ ਵਿੱਚ ਰਾਜਪਾਲ ਨੇ ਸਪੱਸ਼ਟ ਲਿਖਿਆ ਹੈ ਕਿ ਸਰਕਾਰ ਸਦਨ ਵਿੱਚ ਆਪਣਾ ਬਹੁਮਤ ਗਵਾ ਚੁੱਕੀ ਹੈ । ਇਸ ਲਈ ਸੰਵਿਧਾਨਕ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਦੀ ਰਾਖੀ ਲਈ ਸਰਕਾਰ ਨੂੰ ਆਪਣਾ ਬਹੁਮਤ ਸਾਬਿਤ ਕਰਨਾ ਜ਼ਰੂਰੀ ਹੈ। ਸੀਐੱਮ ਕਮਲਨਾਥ ਅਤੇ ਸਪੀਕਰ ਦੇ ਨਾਮ ਚਿੱਠੀ ਵਿੱਚ ਰਾਜਪਾਲ ਨੇ ਹੁਕਮ ਦਿੱਤਾ ਹੈ ਕਿ 16 ਮਾਰਚ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਵਿੱਚ ਰਾਜਪਾਲ ਦੇ ਸੰਬੋਧਨ ਤੋਂ ਬਾਅਦ ਭਰੋਸੇ ਦੀ ਵੋਟ ਅਤੇ ਵੀਡੀਓਗ੍ਰਾਫੀ ਦੀ ਵੋਟਿੰਗ ਕੀਤੀ ਜਾਵੇ ।

ਰਾਜਪਾਲ ਲਾਲ ਜੀ ਟੰਡਨ ਨੇ ਇਹ ਆਦੇਸ਼ ਭਾਜਪਾ ਦੇ ਵਫ਼ਦ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਾਰੀ ਕੀਤੇ ਹਨ ਅਤੇ ਇਸ ਬੈਠਕ ਵਿੱਚ ਫਲੋਰ ਟੈਸਟ ਦੀ ਮੰਗ ਕੀਤੀ ਗਈ ਸੀ । ਇਸ ਤੋਂ ਪਹਿਲਾਂ ਕਾਂਗਰਸ ਨੇ ਸਾਰੇ ਵਿਧਾਇਕਾਂ ਨੂੰ ਇੱਕ ਵ੍ਹੀਪ ਜਾਰੀ ਕੀਤੀ ਸੀ ਅਤੇ ਬਜਟ ਸੈਸ਼ਨ ਲਈ ਭੋਪਾਲ ਵਿੱਚ ਮੌਜੂਦ ਰਹਿਣ ਦਾ ਆਦੇਸ਼ ਜਾਰੀ ਕੀਤਾ ਸੀ । ਇਸ ਦੇ ਮੱਦੇਨਜ਼ਰ ਜੈਪੁਰ ਭੇਜੇ ਗਏ ਕਮਲਨਾਥ ਵਿਧਾਇਕ ਅੱਜ ਵਾਪਿਸ ਭੋਪਾਲ ਪਹੁੰਚਣਗੇ । ਸੂਤਰਾਂ ਅਨੁਸਾਰ ਸ਼ਿਵਰਾਜ ਸਿੰਘ ਚੌਹਾਨ ਅਤੇ ਜੋਤੀਰਾਦਿੱਤਿਆ ਸਿੰਧੀਆ ਅੱਜ ਬੰਗਲੁਰੂ ਵਿੱਚ 22 ਬਾਗੀ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ ।

Related posts

ਐੱਚ-1ਬੀ ਵੀਜ਼ਾ ਲਈ 1,00,000 ਅਮਰੀਕੀ ਡਾਲਰ ਦੀ ਫੀਸ ਖ਼ਿਲਾਫ਼ ਕੇਸ ਦਾਇਰ

On Punjab

National Herald Case ‘ਚ ਅੱਜ ਫਿਰ ਹੋਵੇਗੀ ਰਾਹੁਲ ਗਾਂਧੀ ਤੋਂ ਪੁੱਛਗਿੱਛ

On Punjab

ਅੰਮ੍ਰਿਤਸਰ ਗ੍ਰਨੇਡ ਲਾਬਿੰਗ ਘਟਨਾ ਅਮਰੀਕਾ ਅਧਾਰਿਤ ਦਹਿਸ਼ਤਗਰਦ ਹੈਪੀ ਪਾਸੀਆ ਦੇ ਦੋ ਗੁਰਗੇ ਕਾਬੂ

On Punjab