ਤੇਜ਼ ਗਰਮੀ ਤੋਂ ਰਾਹਤ ਤੋਂ ਇਲਾਵਾ, ਮੌਨਸੂਨ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਵੀ ਲਿਆਉਂਦਾ ਹੈ। ਜਗ੍ਹਾ-ਜਗ੍ਹਾ ਪਾਣੀ ਕਈ ਤਰ੍ਹਾਂ ਦੀਆਂ ਪਾਣੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਟਾਇਫਾਈਡ, ਹੈਜ਼ਾ ਤੇ ਦਸਤ ਦਾ ਕਾਰਨ ਬਣਦਾ ਹੈ। ਇਕ ਵਾਰੀ ਜਦੋਂ ਲਗਾਤਾਰ ਬਾਰਸ਼ ਸ਼ੁਰੂ ਹੋ ਜਾਂਦੀ ਹੈ ਤਾਂ ਤਾਪਮਾਨ ‘ਚ ਉਤਰਾਅ-ਚੜ੍ਹਾਅ ਕਿਸੇ ਦੀ ਵੀ ਸਿਹਤ ‘ਤੇ ਭਾਰੀ ਪੈ ਸਕਦਾ ਹੈ। ਪਰ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਕਿਉਂਕਿ ਤੁਹਾਡੀ ਡਾਈਟ ‘ਚ ਬਦਲਾਅ ਕਰ ਕੇ ਤੁਸੀਂ ਇਸ ਮੌਸਮ ‘ਚ ਵੀ ਹੈਲਦੀ ਰਹਿ ਸਕਦੇ ਹੋ। ਜੀ ਹਾਂ ਤੁਸੀਂ ਜੋ ਵੀ ਖਾਂਦੇ ਹੋ, ਉਸ ਬਾਰੇ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਤੇ ਯਕੀਨੀ ਬਣਾਓ ਕਿ ਤੁਸੀਂ ਜੋ ਵੀ ਖਾਂਦੇ ਹੋ, ਉਹ ਲੋੜੀਂਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੋਵੇ।
ਉਂਝ ਤਾਂ ਵਿਟਾਮਿਨ ਸੀ ਹਰ ਮੌਸਮ ‘ਚ ਲੈਣਾ ਚਾਹੀਦੈ ਪਰ ਮੌਨਸੂਨ ‘ਚ ਵਿਟਾਮਿਨ ਸੀ ਨਾਲ ਭਰਪੂਰ ਫੂਡ ਲੈਣਾ ਬਹੁਤ ਜ਼ਰੂਰੀ ਹੁੰਦੀ ਹੈ ਕਿਉਂਕਿ ਇਹ ਸਾਡੀ ਇਮਿਊਨਟੀ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਮੌਸਮੀ ਬਿਮਾਰੀਆਂ ਦਾ ਮੁਕਾਬਲਾ ਕਰਨ ਵਰਗੇ ਸਾਧਾਰਨ ਕੋਲਡ ਤੋਂ ਲੈ ਕੇ ਆਇਰਨ ਦੇ ਅਵਸ਼ੋਸ਼ਣ ਨੂੰ ਯਕੀਨੀ ਬਣਾਉਣ ਲਈ ਐਂਟੀ-ਆਕਸੀਡੈਂਟ ਲੈਣਾ ਬੇਹੱਦ ਜ਼ਰੂਰੀ ਹੁੰਦਾ ਹੈ। ਇਸ ਲਈ ਤੁਹਾਨੂੰ ਆਪਣੇ ਡਾਈਟ ‘ਚ ਵਿਟਾਮਿਨ ਸੀ ਨੂੰ ਸ਼ਾਮਲ ਕਰਨਾ ਚਾਹੀਦੈ। ਮੌਸਮੀ ਖੱਟੇ ਫਲ਼ਾਂ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਸ ਆਰਟੀਕਲ ‘ਚ ਦਿੱਤੇ ਕੁਝ ਵਿਟਾਮਿਨ -ਸੀ ਨਾਲ ਭਰਪੂਰ ਫੂਡ ਹਨ, ਜੋ ਇਸ ਬਾਰਸ਼ ਦੇ ਮੌਸਮ ‘ਚ ਤੁਹਾਨੂੰ ਸਿਹਤਮੰਦ ਰੱਖਣਗੇ।
ਬ੍ਰੋਕਲੀ
ਇਹ ਗ੍ਰੀਨ ਸਬਜ਼ੀ ਵਿਟਾਮਿਨ-ਸੀ ਨਾਲ ਭਰਪੂਰ ਹੁੰਦੀ ਹੈ ਪਰ ਅਸੀਂ ਕਦੀ ਵੀ ਇਸ ਦੇ ਹੈਲਥ ਬੈਨੀਫਿਟਸ ‘ਤੇ ਧਿਆਨ ਨਹੀਂ ਦਿੰਦੇ ਅਤੇ ਨਾ ਹੀ ਇਸ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰਦੇ ਹਾਂ। ਜੇਕਰ ਤੁਸੀਂ ਮੌਨਸੂਨ ‘ਚ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਦੂਰ ਰੱਖਣਾ ਚਾਹੁੰਦੇ ਹੋ ਤਾਂ ਤਾਜ਼ਾ ਸਲਾਦ ਤਿਆਰ ਕਰਨ ਤੋਂ ਲੈ ਕੇ ਸੂਪ ਨੂੰ ਟੇਸਟੀ ਬਣਾਉਣ ਲਈ ਬ੍ਰੋਕਲੀ ਬੇਹੱਦ ਫਾਇਦੇਮੰਦ ਹੈ।
ਆਂਵਲਾ
ਸਾਨੂੰ ਯਕੀਨ ਹੈ ਕਿ ਤੁਸੀਂ ਆਪਣੀ ਮਾਂ ਤੇ ਦਾਦੀ ਨੂੰ ਇਸ ਦੇ ਸਿਹਤ ਸਬੰਧੀ ਲਾਭਾਂ ਬਾਰੇ ਜ਼ੋਰ ਦਿੰਦੇ ਹੋਏ ਸੁਣਿਆ ਹੋਵੇਗਾ। ਖ਼ੈਰ, ਸੱਚ ਤਾਂ ਇਹ ਹੈ ਕਿ ਇਹ ਔਸ਼ਧੀ ਗੁਣ ਮੌਨਸੂਨ ‘ਚ ਇਸ ਨੂੰ ਲੈਣਾ ਹੋਰ ਵੀ ਜ਼ਰੂਰੀ ਬਣਾਉਂਦੇ ਹਨ। ਆਂਵਲਾ ਨਾਲ ਤੁਸੀਂ ਕਈ ਤਰ੍ਹਾਂ ਦੀ ਰੈਸਿਪੀ ਬਣਾ ਸਕਦੇ ਹਨ। ਰਵਾਇਤੀ ‘ਮੁਰੱਬਾ’ ਤੋਂ ਲੈ ਕੇ ਉਨ੍ਹਾਂ ਨੂੰ ਸੁਕਾਉਣ ਤੇ ਕੈਂਡੀ ਦੇ ਰੂਪ ‘ਚ ਸੇਵਨ ਕਰਨ ਤਕ, ਤੁਸੀਂ ਇਸ ਦਾ ਇਸਤੇਮਾਲ ਮਜ਼ੇ ਨਾਲ ਕਰ ਸਕਦੇ ਹੋ। ਫਾਈਬਰ ਨਾਲ ਭਰਪੂਰ ਹੋਣ ਤੋਂ ਇਲਾਵਾ, ਆਂਵਲਾ ਨੂੰ ਇਮਿਊਨ ਨੂੰ ਮਜ਼ਬੂਤ ਬਣਾਉਣ ਲਈ ਵੀ ਜਾਣਿਆ ਜਾਂਦਾ ਹੈ।
ਟਮਾਟਰ
ਜੀ ਹਾਂ ਤੁਹਾਡੀ ਸਬਜ਼ੀ ਨੂੰ ਐਕਸਟ੍ਰਾ ਟੇਸਟ ਦੇਣ ਵਾਲਾ ਟਮਾਟਰ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਜੇਕਰ ਤੁਸੀਂ ਮੌਸਮੀ ਇਨਫੈਕਸ਼ਨ ਤੋਂ ਪੀੜਤ ਹੋ ਤਾਂ ਟਮਾਟਰ ਤੁਹਾਡੇ ਲਈ ਮਦਦਗਾਰ ਹੋ ਸਕਦਾ ਹੈ। ਮਾਮੂਲੀ ਦਿਸਣ ਵਾਲੀ ਕੋਲਡ ਤੇ ਫਲੂ ਦੀ ਸਮੱਸਿਆ ਲੰਬੇ ਸਮੇਂ ਤਕ ਤੁਹਾਨੂੰ ਪਰੇਸ਼ਾਨ ਕਰਦੀ ਹੈ। ਇਸ ਦਾ ਹੱਲ ਇਸ ਫੂਡ ‘ਚ ਲੁਕਿਆ ਹੈ। ਇਸ ਲਈ ਆਪਣੀ ਡੇਲੀ ਡਾਈਟ ਰੂਟੀਨ ‘ਚ ਟਮਾਟਰ ਨੂੰ ਸ਼ਾਮਲ ਕਰੋ ਅਤੇ ਅਜਿਹਾ ਕਰਨ ਨਾਲ ਤੁਹਾਡਾ ਇਮਿਊਨ ਸਿਸਟਮ ਤੁਹਾਨੂੰ ਹਮੇਸ਼ਾ ਲਈ ਧੰਨਵਾਦ ਕਰੇਗਾ।
ਖੁਮਾਨੀ
ਇਸ ਆਰੇਂਜ ਕਲਰ ਦੇ ਸਾਫਟ ਫਲ਼ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਪਰ ਇਹ ਆਪਣੇ ਔਸ਼ਧੀ ਗੁਣਾਂ ਲਈ ਜਾਣਿਆ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਡਰਾਈ ਖੁਮਾਨੀ ਨਾ ਸਿਰਫ਼ ਕੈਲਰੀ ਘਟਾਉਂਦੀ ਹੈ ਬਲਕਿ ਇਮਿਊਨ ਸਿਸਟਮ ਦੀ ਵੀ ਰੱਖਿਆ ਕਰ ਸਕਦੀ ਹੈ।
ਪਪੀਤਾ
ਵਿਟਾਮਿਨ ਸੀ ਦੇ ਸਾਰੇ ਸਰੋਤਾਂ ‘ਚੋਂ ਇਕ ਹੈ ਪਪੀਤਾ। ਇਹ ਫਲ਼ ਕਿਸੇ ਨੂੰ ਬਹੁਤ ਜ਼ਿਆਦਾ ਪਸੰਦ ਹੁੰਦਾ ਹੈ ਤੇ ਕਿਸੇ ਨੂੰ ਬਿਲਕੁਲ ਵੀ ਨਹੀਂ। ਯਾਨੀ ਇਸ ਨਾਲ ਤੁਹਾਡਾ ਲਵ ਤੇ ਹੇਟ ਦਾ ਰਿਸ਼ਤਾ ਹੈ। ਪਰ ਇਸ ਦੇ ਸਿਹਤ ਨੂੰ ਫਾਇਦਾ ਪਹੁੰਚਾਉਣ ਵਾਲੇ ਗੁਣ ਇਸ ਨੂੰ ਮੌਨਸੂਨ ‘ਚ ਜ਼ਰੂਰੀ ਫਲ਼ ਬਣਾਉਂਦੇ ਹਨ। ਇਸ ਨੂੰ ਛਿੱਲਣ ਤੇ ਕੱਚਾ ਖਾਣ ਤੋਂ ਲੈ ਕੇ ਇਸ ਨੂੰ ਹੋਰ ਸਮੱਗਰੀ ਨਾਲ ਸਲਾਦ ਦੇ ਰੂਪ ‘ਚ ਖਾਮ ਤਕ, ਪਪੀਤੇ ਨੂੰ ਕਈ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ।