PreetNama
ਖਾਸ-ਖਬਰਾਂ/Important News

Maryland bridge: ਅਮਰੀਕਾ ਦੇ ਬਾਲਟੀਮੋਰ ‘ਚ ਫਰਾਂਸਿਸ ਸਕੌਟ ਬ੍ਰਿਜ ਨਾਲ ਜਹਾਜ਼ ਦੀ ਹੋਈ ਟੱਕਰ, ਦੇਖੋ ਵੀਡੀਓ

ਅਮਰੀਕਾ ਦੇ ਮੈਰੀਲੈਂਡ ਵਿੱਚ ਸੋਮਵਾਰ ਦੇਰ ਰਾਤ ਵੱਡਾ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬਾਲਟੀਮੋਰ ਵਿੱਚ ਫਰਾਂਸਿਸ ਸਕੌਟ ਬ੍ਰਿਜ ਨਾਲ ਇੱਕ ਵੱਡਾ ਮਾਲ ਵਾਹਕ ਜਹਾਜ਼ ਟਕਰਾ ਗਿਆ।

ਹਾਦਸੇ ਵਿੱਚ ਪੁਲ ਦਾ ਇੱਕ ਹਿੱਸਾ ਟੁੱਟ ਕੇ ਪਾਣੀ ਵਿੱਚ ਜਾ ਡਿੱਗ ਗਿਆ। ਪੁਲ ‘ਤੇ ਜਾ ਰਹੇ ਵਾਹਨ ਵੀ ਪੁਲ ਤੋਂ ਹੇਠਾਂ ਪਾਣੀ ‘ਚ ਡਿੱਗ ਗਏ। ਜਹਾਜ਼ ਦੇ ਪੁਲ ਨਾਲ ਟਕਰਾ ਜਾਣ ‘ਤੇ ਹਫੜਾ-ਦਫੜੀ ਮਚ ਗਈ। ਇਹ ਹਾਦਸਾ ਰਾਤ ਕਰੀਬ 1.30 ਵਜੇ ਵਾਪਰਿਆ।

ਜਦੋਂ ਮਾਲ ਵਾਹਕ ਜਹਾਜ਼ ਪੁਲ ਤੋਂ ਹੇਠਾਂ ਉਤਰ ਰਿਹਾ ਸੀ, ਉਸ ਵੇਲੇ ਜਹਾਜ਼ ਦਾ ਉਪਰਲਾ ਹਿੱਸਾ ਪੁਲ ਨਾਲ ਟਕਰਾ ਗਿਆ। ਜਹਾਜ਼ ਦੇ ਪੁਲ ਨਾਲ ਟਕਰਾਉਣ ਤੋਂ ਬਾਅਦ ਅਚਾਨਕ ਪੁਲ ਨੂੰ ਵੀ ਅੱਗ ਲੱਗ ਗਈ। ਇਸ ਕਰਕੇ ਹਫੜਾ-ਦਫੜੀ ਮਚ ਗਈ।

ਬਾਲਟੀਮੋਰ ਵਿੱਚ ਫਰਾਂਸਿਸ ਸਕਾਟ ਬ੍ਰਿਜ ਦਾ ਇੱਕ ਹਿੱਸਾ ਨਦੀ ਵਿੱਚ ਡਿੱਗ ਗਿਆ ਹੈ। ਹਾਦਸੇ ਵਾਪਰਨ ਕਰਕੇ ਪੁਲ ਤੋਂ ਲੰਘ ਰਹੇ ਵਾਹਨ ਵੀ ਨਦੀ ਵਿੱਚ ਡਿੱਗ ਗਏ ਪਰ ਖੁਸ਼ਕਿਸਮਤੀ ਰਹੀ ਕਿ ਫਿਲਹਾਲ ਕੋਈ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਹੈ।

ਸੂਤਰਾਂ ਮੁਤਾਬਕ ਫਰਾਂਸਿਸ ਸਕਾਟ ਬ੍ਰਿਜ ਨਾਲ ਜੋ ਜਹਾਜ਼ ਟਕਰਾ ਗਿਆ, ਉਹ ਕੰਟੇਨਰ ਜਹਾਜ਼ ਸੀ। ਇਸ ਜਹਾਜ਼ ਦਾ ਨਾਂ ‘ਡਾਲੀ’ ਸੀ। ਇਹ ਜਹਾਜ਼ ਬਾਲਟੀਮੋਰ ਤੋਂ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਜਾ ਰਿਹਾ ਸੀ। ਇਸ ਦੌਰਾਨ ਬਾਲਟੀਮੋਰ ਪੁਲ ਦੇ ਕੋਲੋਂ ਲੰਘਣ ਵਾਲੇ ਹਾਦਸਾ ਵਾਪਰ ਗਿਆ।

Related posts

Joe Biden Asia Visit : ਦੱਖਣੀ ਕੋਰੀਆ ਦੇ ਦੌਰੇ ‘ਤੇ ਸਿਓਲ ਪਹੁੰਚੇ ਬਾਇਡਨ, ਰਾਸ਼ਟਰਪਤੀ ਯੂਨ ਸੋਕ-ਯੂਲ ਨੂੰ ਮਿਲਣਗੇ

On Punjab

‘The Ba***ds of Bollywood’: ਸਮੀਰ ਵਾਨਖੇੜੇ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ

On Punjab

ਪੰਜਾਬ ਦੇ 85 ਉਦਯੋਗਾਂ ਨੂੰ ਬੰਦ ਕਰਨ ਦੇ ਹੁਕਮ, 4452 ਨੂੰ ਕਾਰਨ ਦੱਸੋ ਨੋਟਿਸ ਜਾਰੀ

On Punjab