PreetNama
ਖਬਰਾਂ/News

Manipur Viral Video: ਮਨੀਪੁਰ ਘਟਨਾ ‘ਤੇ ਮੋਦੀ ਸਰਕਾਰ ਦੇ ਸਮਰਥਨ ‘ਚ ਆਇਆ ਅਮਰੀਕਾ, ਵੀਡੀਓ ਬਾਰੇ ਕਹੀ ਇਹ ਗੱਲ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਹੈ ਕਿ ਅਮਰੀਕਾ ਮਨੀਪੁਰ ਵਿਚ ਦੋ ਔਰਤਾਂ ‘ਤੇ ਹੋਏ ਹਮਲੇ ਦੀ ਵੀਡੀਓ ਤੋਂ ‘ਹੈਰਾਨ ਅਤੇ ਪ੍ਰੇਸ਼ਾਨ’ ਹੈ ਅਤੇ ਉਨ੍ਹਾਂ ਦਾ ਦੇਸ਼ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ। ਦੱਸ ਦਈਏ ਕਿ 19 ਜੁਲਾਈ ਨੂੰ ਮਨੀਪੁਰ ਦੇ ਕੰਗਪੋਕਪੀ ਜ਼ਿਲ੍ਹੇ ‘ਚ ਭੀੜ ਵੱਲੋਂ ਦੋ ਔਰਤਾਂ ਨੂੰ ਬਿਨਾਂ ਕੱਪੜੇ ਪਰੇਡ ਕੀਤੇ ਜਾਣ ਦਾ ਵੀਡੀਓ ਸਾਹਮਣੇ ਆਇਆ ਸੀ, ਜਿਸ ਦੀ ਦੇਸ਼ ਭਰ ‘ਚ ਨਿੰਦਾ ਹੋਈ ਸੀ। ਇਹ ਘਟਨਾ 4 ਮਈ ਦੀ ਹੈ।

ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਦਾ ਹੈ ਅਮਰੀਕਾ

ਅਮਰੀਕੀ ਵਿਦੇਸ਼ ਵਿਭਾਗ ਦੇ ਉਪ ਬੁਲਾਰੇ ਵੇਦਾਂਤ ਪਟੇਲ ਨੇ ਮੰਗਲਵਾਰ ਨੂੰ ਆਪਣੀ ਪ੍ਰੈੱਸ ਕਾਨਫਰੰਸ ‘ਚ ਕਿਹਾ, ”ਅਸੀਂ ਮਨੀਪੁਰ ‘ਚ ਦੋ ਔਰਤਾਂ ‘ਤੇ ਬੇਰਹਿਮੀ ਨਾਲ ਹੋਏ ਹਮਲੇ ਦੀ ਵੀਡੀਓ ਤੋਂ ਹੈਰਾਨ ਅਤੇ ਪਰੇਸ਼ਾਨ ਹਾਂ। ਅਸੀਂ ਲਿੰਗ-ਅਧਾਰਤ ਹਿੰਸਾ ਦੀ ਇਸ ਕਾਰਵਾਈ ਦੀਆਂ ਪੀੜਤ ਔਰਤਾਂ ਨਾਲ ਹਮਦਰਦੀ ਰੱਖਦੇ ਹਾਂ ਅਤੇ ਉਨ੍ਹਾਂ ਨੂੰ ਨਿਆਂ ਦਿਵਾਉਣ ਲਈ ਭਾਰਤ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ। ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਕਿਹਾ ਹੈ ਕਿ ਔਰਤਾਂ ਵਿਰੁੱਧ ਇਸ ਤਰ੍ਹਾਂ ਦੀ ਹਿੰਸਾ ਕਿਸੇ ਵੀ ਸੱਭਿਅਕ ਸਮਾਜ ਲਈ ਸ਼ਰਮ ਵਾਲੀ ਗੱਲ ਹੈ।

Related posts

ਵਾਇਰਲ ਵੀਡੀਓ ਵਿਚ ‘ਸ਼ਹਾਦਤ ਦੀ ਕਾਰਵਾਈ’ ਨੂੰ ਜਾਇਜ਼ ਠਹਿਰਾ ਰਿਹਾ ਡਾ. ਉਮਰ

On Punjab

ਮਨਕੀਰਤ ਔਲਖ ਦੀਆਂ ਮੁਸ਼ਕਲਾਂ ‘ਚ ਵਾਧਾ, NIA ਦੀ ਬਿਨਾਂ ਮਨਜੂਰੀ ਨਹੀਂ ਜਾ ਸਕਣਗੇ ਵਿਦੇਸ਼

On Punjab

ਅਚਾਨਕ ਪਾਪਰਾਜ਼ੀ ਦੇ ਸਾਹਮਣੇ ਕੱਪੜੇ ਬਦਲਣ ਲੱਗੀ Urfi Javed, 20 ਸਕਿੰਟਾਂ ‘ਚ 5 ਵਾਰ ਬਦਲੇ ਕੱਪੜੇ

On Punjab