PreetNama
ਰਾਜਨੀਤੀ/Politics

Kisan Aandolan : ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ, 29 ਨਵੰਬਰ ਨੂੰ ਹੋਵੇਗਾ ਸੰਸਦ ਤਕ ਟਰੈਕਟਰ ਮਾਰਚ

ਖੇਤੀ ਸੁਧਾਰ ਕਾਨੂੰਨਾਂ ਨੂੰ ਵਾਪਸ ਲਏ ਜਾਣ ਤੇ ਪੀਐੱਮ ਮੋਦੀ ਦੇ ਐਲਾਨ ਤੋਂ ਬਾਅਦ ਐਤਵਾਰ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ। ਬੈਠਕ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਬੈਠਕ ‘ਚ ਕਾਨੂੰਨ ਵਾਪਸੀ ‘ਤੇ ਚਰਚਾ ਹੋਈ। ਬੈਠਕ ‘ਚ ਕੁਝ ਫੈਸਲੇ ਹੋਏ ਹਨ ਪਹਿਲਾਂ ਤੋਂ ਹੀ ਤੈਅ ਪ੍ਰੋਗਰਾਮ ਚਲਦੇ ਰਹਿਣਗੇ। 27 ਨਵੰਬਰ ਨੂੰ ਫਿਰ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਵੇਗੀ। ਜੋ ਮੰਗਾ ਬਾਕੀ ਰਹਿ ਗਈਆਂ, ਉਸ ‘ਤੇ ਪੀਐੱਮ ਨੂੰ ਓਪਨ ਲੈਟਰ ਲਿਖਿਆ ਜਾਵੇਗਾ।

ਦੱਸ ਦਈਏ ਕਿ ਸਿੰਘੂ ਬਾਰਡਰ ‘ਤੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਤੋਂ ਪਹਿਲਾਂ ਯੋਗੇਂਦਰ ਯਾਦਵ ਨੇ ਅੱਜ ਮੀਡੀਆ ਦੇ ਨਾਲ ਗੱਲਬਾਤ ਕੀਤੀ ਸੀ। ਇਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਐੱਸਕੇਐੱਮ ਦੀ ਬੈਠਕ ਤੋਂ ਪਹਿਲਾਂ ਹਰਿਆਣਾ ਸਕੀਮ ਦੀ ਇਕ ਬੈਠਕ ਹੋਈ ਹੈ। ਖੇਤੀ ਕਾਨੂੰਨਾਂ ਦੀ ਵਾਪਸੀ ਦਾ ਐਲਾਨ ਦਾ ਸਵਾਗਤ ਹੈ, ਪਰ ਐੱਮਐੱਸਪੀ ਤੇ ਕਿਸਾਨਾਂ ਖਿਲਾਫ ਦਰਜ ਕੇਸ ‘ਤੇ ਕੋਈ ਗੱਲ ਨਹੀਂ ਕੀਤੀ ਹੈ, ਯੋਗੇਂਦਰ ਯਾਦਵ ਨੇ ਕਿਹਾ ਕਿ ਐੱਸਕੇਐੱਮ ਦੀ ਬੈਠਕ ‘ਚ ਇਨ੍ਹਾਂ ਸਾਰੇ ਮੁੱਦਿਆਂ ‘ਤੇ ਵੀ ਚਰਚਾ ਹੋਵੇਗੀ।

Related posts

ਜੰਗਲ ‘ਚ ਗੋਰੇ ਨੂੰ ਮੋਦੀ ਨੇ ਇੰਝ ਸਮਝਾਈ ਆਪਣੀ ਹਿੰਦੀ, ਆਪ ਹੀ ਖੋਲ੍ਹਿਆ ਰਾਜ਼

On Punjab

ਨੇਪਾਲ ਦੇ ਕਾਠਮੰਡੂ ਵਿਚ 6.1 ਸ਼ਿੱਦਤ ਵਾਲੇ ਭੂਚਾਲ ਦੇ ਝਟਕੇ

On Punjab

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ CM ਚੰਨੀ, ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦਿੱਤਾ ਵੱਡਾ ਬਿਆਨ

On Punjab