PreetNama
ਫਿਲਮ-ਸੰਸਾਰ/Filmy

‘Khatron ke Khiladi’ ਸੀਜ਼ਨ-10 ਨੂੰ ਮਿਲਿਆ ਵਿਨਰ

ਟੀਵੀ ਦੇ ਗੇਮ ਸ਼ੋਅ ਖ਼ਤਰੋਂ ਕੇ ਖਿਲਾੜੀ ਸੀਜ਼ਨ 10 ਨੂੰ ਆਪਣਾ ਵਿਜੇਤਾ ਮਿਲ ਗਿਆ ਹੈ। ਅਦਾਕਾਰਾ ਕ੍ਰਿਸ਼ਮਾ ਤੰਨਾ ਨੇ ਸੀਜ਼ਨ 10 ਦਾ ਖਿਤਾਬ ਆਪਣੇ ਨਾਮ ਕੀਤਾ। ਕਰਿਸ਼ਮਾ ਤੰਨਾ ਨੇ ਕੋਰੀਓਗ੍ਰਾਫਰ ਧਰਮੇਸ਼ ਅਤੇ ਅਭਿਨੇਤਾ ਕਰਨ ਪਟੇਲ ਨੂੰ ਫਾਈਨਲ ‘ਚ ਹਰਾਇਆ ਹੈ। ਖ਼ਤਰੋ ਕੇ ਖਿਲਾੜੀ ਸੀਜ਼ਨ 10 ਨੂੰ ਬੁਲਗਾਰੀਆ ਵਿੱਚ ਸ਼ੂਟ ਕੀਤਾ ਗਿਆ ਸੀ, ਜਿਸ ਨੂੰ ਹਰ ਵਾਰ ਤਰ੍ਹਾਂ ਰੋਹਿਤ ਸ਼ੇੱਟੀ ਨੇ ਹੋਸਟ ਕੀਤਾ।

ਫਿਨਾਲੇ ਨੂੰ ਛੱਡ ਕੇ ਪੂਰੇ ਸ਼ੋਅ ਨੂੰ ਟੈਲੀਕਾਸਟ ਹੋਣ ਤੋਂ ਪਹਿਲਾਂ ਹੀ ਸ਼ੂਟ ਕਰ ਦਿੱਤਾ ਗਿਆ ਸੀ। ਪਰ ਫਿਨਾਲੇ ਨੂੰ ਕੋਰੋਨਾਵਾਇਰਸ ਦੇ ਕਰਕੇ ਰੋਕ ਦਿੱਤਾ ਗਿਆ ਸੀ। ਜਿਸਦੀ ਸ਼ੂਟਿੰਗ ਪਿੱਛਲੇ ਹਫਤੇ ਫਿਲਮ ਸਿਟੀ ਦੇ ‘ਚ ਕੀਤੀ ਗਈ ਸੀ ਤੇ ਇਸਦਾ ਟੈਲੀਕਾਸਟ ਕਲ ਰਾਤ ਕੀਤਾ ਗਿਆ।
ਕਰੀਬ ਛੇ ਸਿਜ਼ਨਾ ਬਾਅਦ ਸ਼ੋਅ ਨੂੰ ਫੀਮੇਲ ਵਿੰਨਰ ਕ੍ਰਿਸ਼ਮਾ ਤੰਨਾ ਦੇ ਰੂਪ ‘ਚ ਮਿਲੀ ਹੈ। ਕ੍ਰਿਸ਼ਮਾ ਤੰਨਾ ਨੇ ਸ਼ੋਅ ਜਿੱਤਣ ਤੋਂ ਬਾਅਦ ਕਿਹਾ ਕੀ, “ਮੈਂ ਕਾਫ਼ੀ ਸਮੇਂ ਤੋਂ ਫਿਲਮ ਇੰਡਸਟਰੀ ‘ਚ ਹਾਂ ਅਤੇ ਮੈਂ ਕਈ ਰਿਐਲਿਟੀ ਸ਼ੋਅ’ਚ ਹਿੱਸਾ ਲਿਆ ਹੈ, ਮੈਨੂੰ ਹਰ ਸ਼ੋਅ ‘ਚ ਰਨਰਅਪ ਘੋਸ਼ਿਤ ਕੀਤਾ ਗਿਆ ਸੀ, ਪਰ ਇਸ ਵਾਰ ਮੈਂ ‘ਅਸਲ’ ਰਿਐਲਿਟੀ ਸ਼ੋਅ ਜਿੱਤਿਆ।”

Related posts

Sidharth Shukla Death: ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਸਾਜਿਸ਼ ਤੋਂ ਕੀਤਾ ਇਨਕਾਰ

On Punjab

ਕਰਵਾ ਚੌਥ ‘ਤੇ ਟ੍ਰਾਈ ਕਰ ਸਕਦੇ ਹੋ ਦੀਪਿਕਾ-ਪ੍ਰਿਯੰਕਾ ਦੇ ਇਹ ਮਹਿੰਦੀ ਡਿਜਾਈਨ

On Punjab

ਜਨਮਦਿਨ ਦੇ ਅਗਲੇ ਦਿਨ ਹੀ ਆਮਿਰ ਖਾਨ ਨੇ ਲਿਆ ਵੱਡਾ ਫੈਸਲਾ, ਕੀਤਾ ਸਭ ਨੂੰ ਹੈਰਾਨ

On Punjab