PreetNama
ਫਿਲਮ-ਸੰਸਾਰ/Filmy

Kangana Ranaut ਨੇ ਦੇਸ਼ ਦਾ ਨਾਂ ਬਦਲਣ ਦੀ ਕੀਤੀ ਮੰਗ, ਸੋਸ਼ਲ ਮੀਡੀਆ ‘ਤੇ ਪੋਸਟ ਕਰ ਕੇ ਕਿਹਾ- ਇੰਡੀਆ ਗੁਲਾਮੀ ਦੀ ਹੈ ਪਛਾਣ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ‘ਚ ਰਹਿੰਦੀ ਹੈ। ਕੰਗਨਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਨਾਲ ਗੱਲਬਾਤ ਤੇ ਨਵੀਆਂ-ਨਵੀਆਂ ਤਸਵੀਰਾਂ ਤੇ ਵੀਡੀਓਜ਼ ਆਦਿ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ‘ਤੇ ਕਈ ਸਾਰੇ ਵਿਵਾਦਾਂ ਦੇ ਦੌਰਾਨ ਹਾਲਾਂਕਿ ਟਵਿੱਟਰ ਨੇ ਕੰਗਨਾ ਰਣੌਤ ਦੇ ਅਕਾਊਂਟ ਨੂੰ ਬਲਾਕ ਕਰ ਦਿੱਤਾ ਹੈ ਪਰ ਇਸ ਦੇ ਬਾਵਜੂਦ ਵੀ ਉਹ ਫੇਸਬੁੱਕ (Facebook) ਤੇ ਇੰਸਟਾਗ੍ਰਾਮ (Instagram) ਜ਼ਰੀਏ ਵੱਖ-ਵੱਖ ਮੁੱਦਿਆਂ ’ਤੇ ਅਾਪਣੀ ਰਾਏ ਜ਼ਰੂਰ ਸਾਂਝੀ ਕਰਦੀ ਰਹਿੰਦੀ ਹੈ। ਇਸ ਦੌਰਾਨ ਇਕ ਵਾਰ ਫਿਰ ਕੰਗਨਾ ਰਣੌਤ ਇਕ ਅਜਿਹੀ ਹੀ ਮੰਗ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹੈ ਜਿਸ ‘ਚ ਅਦਾਕਾਰਾ ਨੇ ਦੇਸ਼ ਦਾ ਨਾਂ ਬਦਲਣ ਦੀ ਮੰਗ ਕੀਤੀ ਹੈ।ਕੰਗਨਾ ਦਾ ਕਹਿਣਾ ਹੈ ਕਿ ‘ਇੰਡੀਆ’ ਗੁਲਾਮੀ ਦੀ ਪਛਾਣ ਹੈ। ਇਸ ਲਈ ਇਸ ਨੂੰ ਬਦਲ ਦੇਣਾ ਚਾਹੀਦਾ ਹੈ। ਕੰਗਨਾ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ, ‘ਜਦੋਂ ਤਕ ਦੇਸ਼ ਪੱਛਮੀ ਦੇਸ਼ਾਂ ਦੀ ਇਕ ‘ਚੀਪ ਕਾਪੀ’ ਬਣਿਆ ਰਹੇਗਾ ਉਦੋਂ ਤਕ ਤਰੱਕੀ ਨਹੀਂ ਕਰ ਸਕੇਗਾ। ਭਾਰਤ ਉਦੋਂ ਹੀ ਉੱਪਰ ਉੱਠ ਸਕਦਾ ਹੈ, ਜਦੋਂ ਉਹ ਆਪਣੀ ਪ੍ਰਾਚੀਨ ਸੱਭਿਅਤਾ ਤੇ ਸੰਸਕ੍ਰਿਤੀ ’ਚ ਵਿਸ਼ਵਾਸ ਕਰਕੇ ਉਸੇ ਰਸਤੇ ’ਤੇ ਅੱਗੇ ਵਧੇਗਾ’।

 

Related posts

ਆਖਿਰ ਇਸ ਅਦਾਕਾਰਾ ਨੂੰ ਕਿਉਂ ਲੁਕਾਉਂਣਾ ਪਿਆ ਆਪਣਾ ਮੂੰਹ ?

On Punjab

Raj Kundra Case: ਪਹਿਲੀ ਵਾਰ ਬੋਲੀ ਸ਼ਿਲਪਾ ਸ਼ੈੱਟੀ, ‘ਸਤਯਮੇਵ ਜਯਤੇ… ਬੱਚਿਆਂ ਦੀ ਖਾਤਰ ਮੈਨੂੰ ਇਕੱਲਾ ਛੱਡ ਦਿਓ’ਪੋਸਟ ’ਚ ਸ਼ਿਲਪਾ ਨੇ ਕਹੀ ਇਹ ਗੱਲ

On Punjab

Drugs Case: ਕਰਨ ਜੌਹਰ ਦੀ ਕਥਿਤ ਡਰੱਗਸ ਪਾਰਟੀ ‘ਚ ਮਸਤੀ ਕਰਦਿਆਂ ਦੀਪਿਕਾ ਦੀ ਵੀਡੀਓ ਹੋਈ ਸੀ।

On Punjab