53.06 F
New York, US
March 9, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

Jio ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜੋਖ਼ਮ ਸੀ: ਅੰਬਾਨੀ

ਨਵੀਂ ਦਿੱਲੀ- ਅਰਬਪਤੀ ਸਨਅਤਕਾਰ ਮੁਕੇਸ਼ ਅੰਬਾਨੀ ਨੇ ਸਾਲ 2016 ਵਿਚ ਰਿਲਾਇੰਸ ਜੀਓ ਨਾਲ ਟੈਲੀਕਾਮ ਉਦਯੋਗ ਵਿੱਚ ਆਪਣੀ ਵਾਪਸੀ ਨੂੰ ਜ਼ਿੰਦਗੀ ਦਾ ‘ਸਭ ਤੋਂ ਵੱਡਾ ਜੋਖਮ’ ਦੱਸਦਿਆਂ ਕਿਹਾ ਕਿ ਜੇ ਸਮੀਖਿਅਕਾਂ ਦੀ ਵਿੱਤੀ ਨਾਕਾਮੀ ਬਾਰੇ ਪੇਸ਼ੀਨਗੋਈ ਸੱਚ ਹੋ ਜਾਂਦੀ, ਤਾਂ ਵੀ ‘ਜੀਓ’ ਵੱਲੋਂ ਭਾਰਤ ਦੀ ਡਿਜੀਟਲ ਕਾਇਆਕਲਪ ਵਿੱਚ ਪਾਏ ਯੋਗਦਾਨ ਲਈ ਇਹ ਜੋਖ਼ਮ ਚੁੱਕਣਾ ਵਾਜਬ ਹੁੰਦਾ।

ਮੈਕਿਨਜ਼ੇ ਐਂਡ ਕੰਪਨੀ ਨਾਲ ਇੱਕ ਇੰਟਰਵਿਊ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਧਨਾਢ ਨੇ ਕਿਹਾ ਕਿ ਰਿਲਾਇੰਸ ਇੰਡਸਟਰੀਜ਼ 4G ਮੋਬਾਈਲ ਨੈੱਟਵਰਕ ਸ਼ੁਰੂ ਕਰਨ ਲਈ ਆਪਣੇ ਅਰਬਾਂ ਡਾਲਰ ਦਾ ਨਿਵੇਸ਼ ਕਰ ਰਹੀ ਸੀ ਜਦੋਂਕਿ ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਸੀ ਕਿ ਵਿੱਤੀ ਤੌਰ ’ਤੇ ਇਹ ਪੈਂਤੜਾ ਕੰਮ ਨਹੀਂ ਕਰੇਗਾ ਕਿਉਂਕਿ ਭਾਰਤ ਸਭ ਤੋਂ ਉੱਨਤ ਡਿਜੀਟਲ ਤਕਨਾਲੋਜੀ ਲਈ ਤਿਆਰ ਨਹੀਂ ਸੀ।

2016 ਵਿੱਚ ਆਪਣੀ ਸ਼ੁਰੂਆਤ ਤੋਂ ਬਾਅਦ ਜੀਓ ਨੇ ਮੁਫਤ ਵੁਆਇਸ ਕਾਲਾਂ ਅਤੇ ਬਹੁਤ ਘੱਟ ਕੀਮਤ ਵਾਲਾ ਡੇਟਾ ਪ੍ਰਦਾਨ ਕਰਕੇ ਭਾਰਤੀ ਟੈਲੀਕਾਮ ਬਾਜ਼ਾਰ ਵਿੱਚ ਇਨਕਲਾਬ ਲਿਆਂਦਾ, ਜਿਸ ਨਾਲ ਮੁਕਾਬਲੇਬਾਜ਼ਾਂ ਨੂੰ ਕੀਮਤਾਂ ਘਟਾਉਣ ਲਈ ਮਜਬੂਰ ਹੋਣਾ ਪਿਆ ਅਤੇ ਦੇਸ਼ ਭਰ ਵਿੱਚ ਤੇਜ਼ੀ ਨਾਲ ਡਿਜੀਟਲ ਤਕਨਾਲੋਜੀ ਨੂੰ ਅਪਣਾਉਣ ਵਿਚ ਹੱਲਾਸ਼ੇਰੀ ਮਿਲੀ।

‘ਜੀਓ’ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਮੋਬਾਈਲ ਇੰਟਰਨੈਟ ਮੁਕਾਬਲਤਨ ਮਹਿੰਗਾ ਸੀ ਅਤੇ ਆਬਾਦੀ ਦੇ ਇਕ ਵੱਡੇ ਦੀ ਪਹੁੰਚ ਤੋਂ ਬਾਹਰ ਸੀ। ਇਸ ਦੀ ਐਂਟਰੀ ਨੇ ਡੇਟਾ ਦੀ ਲਾਗਤ ਨੂੰ ਕਾਫ਼ੀ ਘਟਾ ਦਿੱਤਾ, ਜਿਸ ਨਾਲ ਲੱਖਾਂ ਭਾਰਤੀਆਂ ਦੀ ਇੰਟਰਨੈਟ ਤੱਕ ਪਹੁੰਚ ਕਿਫਾਇਤੀ ਹੋ ਗਈ, ਜਿਸ ਵਿੱਚ ਪੇਂਡੂ ਅਤੇ ਘੱਟ ਸੇਵਾ ਵਾਲੇ ਖੇਤਰ ਸ਼ਾਮਲ ਹਨ।

Related posts

ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਜਲ ਸੈੱਸ ਦੇ ਮੁੱਦੇ ‘ਤੇ ਕੀਤੀ ਚਰਚਾ

On Punjab

ਲੰਡਨ ‘ਚ ਚਾਕੂਆਂ ਨਾਲ ਹਮਲਾ, ਤਿੰਨ ਮੌਤਾਂ

On Punjab

ਸਰਕਾਰ ਨੇ ਸਹਿਕਾਰਤਾ ਲਈ 60 ਤੋਂ ਵੱਧ ਯੋਜਨਾਵਾਂ ਸ਼ੁਰੂ ਕੀਤੀਆਂ: ਸ਼ਾਹ

On Punjab