66.33 F
New York, US
November 6, 2024
PreetNama
ਖਬਰਾਂ/News

ISIS Module ਦੇ ਸਿਲਸਿਲੇ ‘ਚ NIA ਦੇ ਛਾਪੇ, ਲੁਧਿਆਣਾ ਤੋਂ ਨੂਰੀ ਮਸਿਜਦ ਦਾ ਮੌਲਵੀ ਗ੍ਰਿਫਤਾਰ

ਲੁਧਿਆਣਾ-ਐੱਨਆਈਏ ਦੀ ਟੀਮ ਨੇ ਅੱਜ ਸਵੇਰੇ ਢਾਈ ਵਜੇ ਦੇ ਕਰੀਬ ਪੁਲਿਸ ਨਾਲ ਮਿੱਲ ਕੇ ਵੱਡੀ ਕਾਰਵਾਈ ਕਰਦਿਆਂ ਅੱਤਵਾਦੀ ਜਥੇਬੰਦੀ ਲਈ ਕੰਮ ਕਰ ਰਹੇ ਮੌਲਵੀ ਨੂੰ ਚੁੱਕ ਲਿਆ।ਗ੍ਰਿਫਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਮੁਹੰਮਦ ਉਬੇਸ ਪਾਸ਼ਾ ਵਜੋਂ ਹੋਈ ਹੈ। ਇਹ ਕਾਰਵਾਈ ਆਈਏਐਸ ਦੇ ਨਵੇਂ ਮੋਡਿਊਲ ਹਰਕਤ ਉੱਲ ਬਰਬਤ ਏ ਇਸਲਾਮ ਤੋਂ ਫੜੇ ਗਏ ਅੱਤਵਾਦੀਆਂ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਕੀਤੀ ਗਈ ਹੈ ।

ਗ੍ਰਿਫਤਾਰ ਮੁਹੰਮਦ ਓਬੇਸ ਪਾਸ਼ਾ ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਰਹਿਣ ਵਾਲਾ ਹੈ। ਪਿਛਲੇ ਚਾਰ ਮਹੀਨੇ ਤੋਂ ਲੁਧਿਆਣਾ ਦੀ ਮਦਨੀ ਮਦਰਸਾ ਮਸਜਿਦ ‘ਚ ਬੱਚਿਆਂ ਨੂੰ ਪੜ੍ਹਾਉਂਦਾ ਸੀ। ਲੋਕਾਂ ਦੇ ਮੁਤਾਬਕ, ਰਾਤ ਲਗਪਗ ਢਾਈ ਵਜੇ ਐੱਨਆਈਏ ਅਤੇ ਪੁਲਿਸ ਦੀ ਟੀਮ ਪਹੁੰਚੀ ਅਤੇ ਉਸ ਨੂੰ ਚੁੱਕ ਕੇ ਲੈ ਗਈ। ਮਸਜਿਦ ਦੇ ਆਸਪਾਸ ਲੋਕਾਂ ਦਾ ਹਜੂਮ ਲੱਗਾ ਹੈ।

ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਦੇ ਸ਼ੱਕ ਵੀ ਨਹੀਂ ਹੋਇਆ ਕਿ ਪਾਸ਼ਾ ਇਸ ਤਰ੍ਹਾਂ ਕਰਦਾ ਹੋਵੇਗਾ। ਆਈਐੱਸਆਈਐੱਸ (ISIS) ਦੇ ਨਵੇਂ ਮਾਡਿਊਲ ਹਰਕਤ ਉਰ ਬਰਬਤ ਏ ਇਸਲਾਮ ਦੇ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ‘ਚ ਜਾਣਕਾਰੀ ਦੇ ਬਾਅਦ ਐੱਨਆਈਏ ਦੀ ਟੀਮ ਇੱਥੇ ਪਹੁੰਚੀ ਅਤੇ ਸਥਾਨਕ ਪੁਲਿਸ ਦੇ ਨਾਲ ਮਸਜਿਦ ਪਹੁੰਚੀ। ਪੂਰੀ ਛਾਪੇਮਾਰੀ ਦੀ ਕਿਸੇ ਨੂੰ ਸੂਹ ਨਹੀਂ ਲੱਗੀ। ਏਐੱਨਆਈ ਦੀ ਟੀਮ ਮੌਲਵੀ ਨੂੰ ਲੈ ਕੇ ਚੱਲੀ ਗਈ।

ਸਵੇਰੇ ਜਦੋਂ ਲੋਕਾਂ ਨੂੰ ਇਸ ਬਾਰੇ ‘ਚ ਪਤਾ ਲੱਗਾ ਤਾਂ ਇਲਾਕੇ ‘ਚ ਸਨਸਨੀ ਫੈਲ ਗਈ। ਇਸ ਦੇ ਬਾਅਦ ਕਾਫੀ ਗਿਣਤੀ ‘ਚ ਲੋਕ ਮਸਜਿਦ ਕੰਪਲੈਕਸ ‘ਚ ਜਮ੍ਹਾ ਹੋ ਗਏ। ਪੂਰੇ ਮਾਮਲੇ ਦੇ ਬਾਰੇ ਜਾਣਕਾਰੀ ਮਿਲਣ ‘ਤੇ ਲੋਕ ਹੈਰਾਨ ਰਹਿ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਮੌਲਵੀ ਦੇ ਵਿਵਹਾਰ ਤੋਂ ਕਦੇ ਨਹੀਂ ਲੱਗਾ ਕਿ ਉਹ ਇਸ ਤਰ੍ਹਾਂ ਦੀ ਸਰਗਰਮੀ ਨਾਲ ਜੁੜਿਆ ਸੀ।

ਦੱਸਣਯੋਗ ਹੈ ਕਿ ਰਾਸ਼ਟਰੀ ਜਾਂਚ ਏਜੰਸੀ ਪੰਜਾਬ ਅਤੇ ਉੱਤਰ ਪ੍ਰਦੇਸ਼ ਦੀ ਕਰੀਬ ਸੱਤ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਐੱਨਆਈਏ ਨੇ ਯੂਪੀ ਦੇ ਅਮਰੋਹਾ ਤੋ ਆਈਐੱਸਆਈਐੱਸ ਮਾਡਿਊਲ ਦਾ ਖੁਲਾਸਾ ਕੀਤਾ ਸੀ।ਇਸ ਸਬੰਧੀ ਕਈ ਲੋਕਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਅਤੇ ਵਿਸਫੋਟਕ ਵੀ ਬਰਾਮਦ ਕੀਤੇ ਗਏ ਸਨ।

ਜ਼ਿਕਰਯੋਗ ਹੈ ਕਿ ਐੱਨਆਈਏ ਨੇ ਉੱਤਰ ਪ੍ਰਦੇਸ਼ ‘ਚ 26 ਦਸੰਬਰ ਨੂੰ ਦਸ ਸ਼ੱਕੀ ਲੋਕਾਂ ਨੂੰ ਗ੍ਰਿਫਤਾਰ ਕਰਕੇ ਅੱਤਵਾਦੀ ਸੰਗਠਨ ਆਈਐੱਸਆਈਐੱਸ ਦੇ ਨਵੇਂ ਮਾਡਿਊਲ ਹਰਕਤ ਉਲ ਹਰਬ-ਏ-ਇਸਲਾਮ ਦਾ ਪਰਦਾਫਾਸ਼ ਕੀਤਾ ਸੀ। ਉੱਤਰ ਪ੍ਰਦੇਸ਼ ਦੇ ਹਾਪੁੜ ਦੇ ਪਿੰਡ ਵੈਟ ਵਾਸੀ ਸਾਕਿਬ ਦੀ ਗ੍ਰਿਫਤਾਰੀ ਦੇ ਬਾਅਦ ਅੱਤਵਾਦੀਆਂ ਨੂੰ ਹਥਿਆਰ ਮੁਹੱਈਆ ਕਰਾਉਣ ‘ਚ ਕਿਠੌਰ ਦੇ ਰਾਧਨਾ ਵਾਸੀ ਨਈਮ ਦਾ ਨਾਂ ਸਾਹਮਣੇ ਆਇਆ ਸੀ।

ਐੱਨਆਈਏ ਵਲੇਂ ਭਗੋੜਾ ਐਲਾਨਣ ਤੋਂ ਬਾਅਦ 3 ਜਨਵਰੀ ਨੂੰ ਨਈਮ ਨੇ ਪੁਲਿਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਚਾਰ ਜਨਵਰੀ ਨੂੰ ਦਸ ਦਿਨਾਂ ਦੇ ਰਿਮਾਂਡ ਤੇ ਲੈਣ ਦੇ ਬਾਅਦ ਐੱਨਆਈਏ ਨੇ ਨਈਮ ਨਾਲ ਰਾਧਨਾ ਵਾਸੀ ਮਤਲੂਬ ਅਤੇ ਉਸਦੇ ਭਰਾ ਮਹਿਬੂਬ ਦੇ ਘਰ ਛਾਪੇਮਾਰੀ ਕੀਤੀ ਸੀ। ਹਾਲਾਂਕਿ ਦੋਨੋਂ ਫਰਾਰ ਮਿਲੇ ਸਨ। ਇਨ੍ਹਾਂ ‘ਤੇ ਅੱਤਵਾਦੀਆਂ ਨੂੰ ਹਥਿਆਰ ਵੇਚਣ ਦਾ ਦੋਸ਼ ਹੈ।

Related posts

ਚਾਈਨਿਜ਼ ਡੋਰ ਦੀ ਵਰਤੋਂ ਨਾ ਕਰਨ ਸਬੰਧੀ ਸੈਮੀਨਾਰ

Pritpal Kaur

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਗਏ ਜਲੌਅ

Pritpal Kaur

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਦੇ ਤਿੰਨ ਜੋਨਾਂ ਦੀਆਂ ਕੋਰ ਕਮੇਟੀਆਂ ਦੀ ਮੀਟਿੰਗ

Pritpal Kaur