PreetNama
ਖੇਡ-ਜਗਤ/Sports News

IPL 2020: ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਆਈਪੀਐਲ ਦੀ ਮੇਜ਼ਬਾਨੀ ‘ਚ ਦਿਖਾਈ ਦਿਲਚਸਪੀ

sri lanka cricket board offer: ਲੌਕਡਾਊਨ ਵੱਧਣ ਤੋਂ ਬਾਅਦ, ਬੀਸੀਸੀਆਈ ਨੇ ਅਗਲੇ ਹੁਕਮਾਂ ਤੱਕ ਇੰਡੀਅਨ ਪ੍ਰੀਮੀਅਰ ਲੀਗ ਮੁਲਤਵੀ ਕਰ ਦਿੱਤੀ ਹੈ। ਆਈਪੀਐਲ 13 ਨੂੰ ਦੂਜੀ ਵਾਰ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਸ ਕਾਰਨ ਇਸ ਸੀਜ਼ਨ ਦੇ ਰੱਦ ਹੋਣ ਦੀ ਸੰਭਾਵਨਾ ਵੀ ਵੱਧ ਰਹੀ ਹੈ। ਹਾਲਾਂਕਿ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਆਈਪੀਐਲ ਦੀ ਮੇਜ਼ਬਾਨੀ ਵਿੱਚ ਦਿਲਚਸਪੀ ਦਿਖਾਈ ਹੈ ਜੋ ਪ੍ਰਸ਼ੰਸਕਾਂ ਲਈ ਇੱਕ ਨਵੀਂ ਉਮੀਦ ਸਾਬਿਤ ਹੋ ਸਕਦੀ ਹੈ।

ਅਜਿਹੀਆਂ ਅਟਕਲਾਂ ਹਨ ਕਿ ਬੀਸੀਸੀਆਈ ਇੰਡੀਅਨ ਪ੍ਰੀਮੀਅਰ ਲੀਗ ਦੇ ਆਯੋਜਨ ਲਈ ਸਾਰੇ ਵਿਕਲਪਾਂ ‘ਤੇ ਵਿਚਾਰ ਕਰ ਰਹੀ ਹੈ। ਇਸ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਸ੍ਰੀਲੰਕਾ ਕ੍ਰਿਕਟ ਬੋਰਡ ਨੇ ਬੀਸੀਸੀਆਈ ਨੂੰ ਪੱਤਰ ਲਿਖ ਕੇ ਆਈਪੀਐਲ ਦੀ ਮੇਜ਼ਬਾਨੀ ਦੀ ਪੇਸ਼ਕਸ਼ ਕੀਤੀ ਹੈ। ਸ੍ਰੀਲੰਕਾ ਕ੍ਰਿਕਟ ਬੋਰਡ ਦੇ ਪ੍ਰਧਾਨ ਸ਼ੰਮੀ ਸਿਲਵਾ ਨੇ ਕਿਹਾ, “ਆਈਪੀਐਲ ਰੱਦ ਹੋਣ ਕਾਰਨ ਬੀਸੀਸੀਆਈ ਨੂੰ 500 ਮਿਲੀਅਨ ਦਾ ਘਾਟਾ ਪੈ ਸਕਦਾ ਹੈ। ਜੇਕਰ ਆਈਪੀਐਲ ਸ਼੍ਰੀਲੰਕਾ ਵਿੱਚ ਹੁੰਦਾ ਹੈ, ਤਾਂ ਭਾਰਤੀ ਦਰਸ਼ਕ ਟੀਵੀ ‘ਤੇ ਆਈਪੀਐਲ ਮੈਚਾਂ ਦਾ ਅਨੰਦ ਲੈ ਸਕਦੇ ਹਨ। ਭਾਰਤ ਪਹਿਲਾ ਵੀ ਦੱਖਣੀ ਅਫਰੀਕਾ ਅਤੇ ਯੂਏਈ ਵਿੱਚ ਆਈਪੀਐਲ ਦੇ ਦੋ ਸੀਜ਼ਨ ਕਰਵਾ ਚੁੱਕਾ ਹੈ। ਸਾਡੀ ਪੇਸ਼ਕਸ਼ ‘ਤੇ ਬੀਸੀਸੀਆਈ ਦੇ ਜਵਾਬ ਦੀ ਉਡੀਕ ਹੈ।”

ਸ੍ਰੀਲੰਕਾ ਕ੍ਰਿਕਟ ਦੇ ਮੁਖੀ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਉਨ੍ਹਾਂ ਦਾ ਦੇਸ਼ ਭਾਰਤ ਤੋਂ ਪਹਿਲਾਂ ਬਾਹਰ ਆ ਜਾਵੇਗਾ। ਇਸ ਦੇ ਮੱਦੇਨਜ਼ਰ, ਉਨ੍ਹਾਂ ਨੇ ਬੀਸੀਸੀਆਈ ਨੂੰ ਆਈਪੀਐਲ ਦੀ ਮੇਜ਼ਬਾਨੀ ਕਰਨ ਦੀ ਪੇਸ਼ਕਸ਼ ਭੇਜੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ੁਰੂ ਵਿੱਚ ਇੰਡੀਅਨ ਪ੍ਰੀਮੀਅਰ ਲੀਗ ਦੇ ਆਯੋਜਨ ਦਾ ਸਮਾਂ 29 ਮਾਰਚ ਤੋਂ 24 ਮਈ ਤੱਕ ਰੱਖਿਆ ਗਿਆ ਸੀ। ਪਰ ਮਾਰਚ ਵਿੱਚ, ਭਾਰਤ ਵਿੱਚ ਕੋਰੋਨਾ ਵਾਇਰਸ ਦੀ ਤਬਾਹੀ ਕਾਰਨ, ਇਸ ਨੂੰ 15 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ। ਪਰ ਸਥਿਤੀ ਕੰਟਰੋਲ ਵਿੱਚ ਨਾ ਆਉਣ ਕਾਰਨ ਦੇਸ਼ ਵਿੱਚ 3 ਮਈ ਤੱਕ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ, ਜਿਸ ਕਾਰਨ ਆਈਪੀਐਲ ਨੂੰ ਅਗਲੇ ਹੁਕਮ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

Related posts

ਕੇ.ਐੱਲ ਰਾਹੁਲ ਹੋ ਸਕਦੈ Kings XI Punjab ਦੇ ਕਪਤਾਨ

On Punjab

ਵਿਸ਼ਵ ਚੈਂਪੀਅਨਸ਼ਿਪ ‘ਚ ਬਜਰੰਗ ਪੂਨੀਆ ਨੇ ਜਿੱਤਿਆ ਚੌਥਾ ਮੈਡਲ, ਸੇਬਾਸਟੀਅਨ ਸੀ ਰਿਵੇਰਾ ਨੂੰ 11-9 ਨਾਲ ਹਰਾਇਆ

On Punjab

Dream 11 IPL 2020 Sponsors: Dream 11 ਬਣਿਆ ਆਈਪੀਐਲ 2020 ਦਾ ਟਾਈਟਲ ਸਪਾਂਸਰ, ਲਏਗਾ ਵੀਵੋ ਦੀ ਥਾਂ

On Punjab