PreetNama
ਖੇਡ-ਜਗਤ/Sports News

IPL ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਨੂੰ ਲੱਗਾ ਝਟਕਾ, ਕਪਤਾਨ ਕੇਐਲ ਰਾਹੁਲ ਪਹੁੰਚੇ ਹਸਪਤਾਲ

IPL 2021 ਇੰਡੀਅਨ ਪ੍ਰੀਮੀਅਰ ਲੀਗ ਭਾਵ ਆਈਪੀਐਲ ਦੇ 14ਵੇਂ ਸੀਜ਼ਨ ‘ਚ ਪੰਜਾਬ ਕਿੰਗਜ਼ ਨੇ ਆਪਣੇ 8ਵੇਂ ਲੀਗ ਮੈਚ ‘ਚ ਐਤਵਾਰ 2 ਮਈ ਨੂੰ ਦਿੱਲੀ ਕੈਪੀਟਲਜ਼ ਦਾ ਸਾਹਮਣਾ ਕਰਨਾ ਹੈ। ਇਸ ਤੋਂ ਪਹਿਲਾਂ ਪੰਜਾਬ ਦੀ ਟੀਮ ਨੂੰ ਕਪਤਾਨ ਕੇਐਲ ਰਾਹੁਲ ਦੇ ਰੂਪ ‘ਚ ਵੱਡਾ ਝਟਕਾ ਲੱਗਾ ਹੈ। ਕੇਐਲ ਰਾਹੁਲ ਗੰਭੀਰ ਬਿਮਾਰੀ ਨਾਲ ਪੀੜਤ ਪਾਏ ਗਏ ਹਨ ਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਿਥੇ ਉਨ੍ਹਾਂ ਦੀ ਸਰਜਰੀ ਹੋਣੀ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਕਿੰਗਜ਼ ਫ੍ਰੇਂਚਾਈਜੀ ਨੇ ਦਿੱਤੀ ਹੈ।

ਪੰਜਾਬ ਕਿੰਗਜ਼ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੇ ਗਏ ਬਿਆਨ ‘ਚ ਕਿਹਾ ਗਿਆ ਹੈ। ਕੇਐਲ ਰਾਹੁਲ ਨੇ ਕੱਲ੍ਹ ਰਾਤ ਪੇਟ ‘ਚ ਤੇਜ਼ ਦਰਦ ਦੀ ਸ਼ਿਕਾਇਤ ਕੀਤੀ ਤੇ ਦਵਾਈ ਨਾਲ ਕੋਈ ਫਾਇਦਾ ਨਹੀਂ ਮਿਲਿਆ ਤਾਂ ਇਸ ਤੋਂ ਬਾਅਦ ਉਨ੍ਹਾਂ ਨੇ ਅੱਗੇ ਦੇ ਚੈਕਅਪ ਲਈ ਐਮਰਜੈਂਸੀ ਵਾਰਡ ‘ਚ ਲਿਜਾਇਆ ਗਿਆ ਜਿਸ ‘ਚ ਪਤਾ ਚੱਲਿਆ ਉਨ੍ਹਾਂ ਨੂੰ acute appendicitis ਏਪੇਂਡਿਸਾਈਟਿਸ ਹੈ। ਇਸ ਦਾ ਸਰਜੀਕਲੀ ਰਾਹੀਂ ਇਲਾਜ ਕੀਤਾ ਜਾਵੇਗਾ ਤੇ ਸੁਰੱਖਿਆ ਉਪਾਆਂ ਲਈ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

Related posts

ICC World Cup 2019: ਬੱਲੇਬਾਜ਼ੀ ਦੌਰਾਨ ਧੋਨੀ ਨੇ ਬੰਗਲਾਦੇਸ਼ ਦੀ ਫੀਲਡਿੰਗ ਕੀਤੀ ਸੈੱਟ, video ਵਾਇਰਲ

On Punjab

ਕੋਵਿਡ -19 ਯੋਧਿਆਂ ਦੇ ਸਨਮਾਨ ‘ਚ ਸਚਿਨ ਨਹੀਂ ਮਨਾਉਣਗੇ ਆਪਣਾ ਜਨਮ ਦਿਨ

On Punjab

ਕ੍ਰਿਕੇਟਰ ਯੁਵਰਾਜ ਸਿੰਘ ਦੇ ਭਰਾ ਤੇ ਪਤਨੀ ਵਿਚਾਲੇ ਹੋਇਆ 48 ਲੱਖ ’ਚ ਸਮਝੌਤਾ

On Punjab