ਮੁੰਬਈ: ਮੁੰਬਈ ਇੰਡੀਅਨਜ਼ ਦੀ ਜਿੱਤ ਲਈ ਦੁਆ ਕਰਨ ਵਾਲੀ ਨੀਤਾ ਅੰਬਾਨੀ ਤਕਰੀਬਨ ਹਰ ਮੈਚ ਤੇ ਹਰ ਥਾਂ ਟੀਮ ਦਾ ਸਮਰਥਨ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦੀ ਰਹਿੰਦੀ ਹੈ। ਚੌਥਾ ਖਿਤਾਬ ਜਿੱਤਣ ਬਾਅਦ ਵੀ ਅਜਿਹਾ ਹੀ ਹੋਇਆ। ਸੋਮਵਾਰ ਨੂੰ ਹੈਦਰਾਬਾਦ ਤੋਂ ਮੁੜਨ ਪਿੱਛੋਂ ਨੀਤਾ ਅੰਬਾਨੀ ਆਈਪੀਐਲ ਦੀ ਟਰਾਫੀ ਲੈ ਕੇ ਮੁੰਬਈ ਦੇ ਜੁਹੂ ਸਥਿਤ ਮੰਦਿਰ ਪਹੁੰਚੀ। ਇੱਥੇ ਉਨ੍ਹਾਂ ਟਰਾਫੀ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਰੱਖਿਆ ਤੇ ਪੁਜਾਰੀਆਂ ਕੋਲੋਂ ਮੰਤਰ ਉਚਾਰਣ ਨਾਲ ਪੂਜਾ ਕਰਵਾਈ।
ਮੁੰਬਈ ਇੰਡੀਅਨਜ਼ ਦੇ ਆਫਿਸ਼ਿਅਲ ਟਵਿੱਟਕ ਅਕਾਊਂਟ ‘ਤੇ ਇਸ ਦੀ ਵੀਡੀਓ ਵੀ ਸ਼ੇਅਰ ਕੀਤੀ ਗਈ ਹੈ। ਵੀਡੀਓ ਵਿੱਚ ਸਾਫ ਦਿੱਸ ਰਿਹਾ ਹੈ ਕਿ ਟਰਾਫੀ ਨੂੰ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਰੱਖ ਕੇ ਨੀਤਾ ਅੰਬਾਨੀ ਜੈਕਾਰੇ ਲਾ ਰਹੀ ਹੈਐਤਵਾਰ ਨੂੰ ਖੇਡੇ ਆਈਪੀਐਲ ਸੀਜ਼ਨ 12 ਦੇ ਫਾਈਨਲ ਮੈਚ ਵਿੱਚ ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ ਹਰਾ ਕੇ ਇਤਿਹਾਸ ਰਚ ਦਿੱਤਾ। ਰੋਹਿਤ ਸ਼ਰਮਾ ਦੀ ਕਪਤਾਨੀ ਟੀਮ ਨੇ ਚੌਥੀ ਵਾਰ ਆਈਪੀਐਲ ਖਿਤਾਬ ‘ਤੇ ਕਬਜ਼ਾ ਕੀਤਾ। ਪਰ ਇਸੇ ਵਿੱਚ ਮੁੰਬਈ ਇੰਡੀਅਨਜ਼ ਟੀਮ ਦੀ ਮਾਲਕਣ ਨੀਤਾ ਅੰਬਾਨੀ ਕਾਫੀ ਚਰਚਾਵਾਂ ਵਿੱਚ ਰਹੀ। ਜਦੋਂ ਮੁੰਬਈ ਹੱਥੋਂ ਮੈਚ ਫਿਸਲ ਰਿਹਾ ਸੀ ਤਾਂ ਟੀਵੀ ਸਕ੍ਰੀਨ ‘ਤੇ ਲਗਾਤਾਰ ਵਿਖਾਇਆ ਜਾ ਰਿਹਾ ਸੀ ਕਿ ਇਸ ਤਰ੍ਹਾਂ ਨੀਤਾ ਅੰਬਾਨੀ ਜਿੱਤ ਲਈ ਪ੍ਰਾਰਥਨਾ ਕਰਨ ਵਿੱਚ ਰੁੱਝੀ ਹੋਈ ਸੀ।