PreetNama
ਫਿਲਮ-ਸੰਸਾਰ/Filmy

Indian Idol 12 : ਸਵਾਈ ਭੱਟ ਦੇ ਸ਼ੋਅ ਤੋਂ ਬਾਹਰ ਹੋਣ ’ਤੇ ਨਾਰਾਜ਼ ਹੋਈ ਅਮਿਤਾਭ ਬੱਚਨ ਦੀ ਦੋਹਤੀ, ਨਵਿਆ ਨਵੇਲੀ ਨੇ ਇਸ ਤਰ੍ਹਾਂ ਦਿੱਤਾ ਰੀਐਕਸ਼ਨ

ਛੋਟੇ ਪਰਦੇ ਦੇ ਸਿੰਗਿੰਗ ਰਿਅਲਿਟੀ ਸ਼ੋਅ ‘ਇੰਡੀਅਨ ਆਈਡਲ 12’ ਇਨ੍ਹੀਂ ਦਿਨੀਂ ਚਰਚਾ ’ਚ ਹੈ। ਸ਼ੋਅ ’ਚ ਮੌਜੂਦ ਕਈ ਕੰਟੈਸਟੈਂਟਸ ਆਪਣੀ ਖ਼ੂਬਸੂਰਤ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤ ਰਹੇ ਹਨ ਤਾਂ ਉਥੇ ਹੀ ਬਹੁਤ ਘੱਟ ਵੋਟਾਂ ਕਾਰਨ ਸ਼ੋਅ ਤੋਂ ਬਾਹਰ ਹੋਣਾ ਪੈ ਰਿਹਾ ਹੈ। ਐਤਵਾਰ ਨੂੰ ਇੰਡੀਅਨ ਆਈਡਲ 12 ਦੇ ਚਰਚਿਤ ਕੰਟੈਸਟੈਂਟ ਸਵਾਈ ਭੱਟ ਬਾਹਰ ਹੋ ਗਏ। ਉਨ੍ਹਾਂ ਦੇ ਸ਼ੋਅ ਤੋਂ ਬਾਹਰ ਹੋਣ ’ਤੇ ਹਰ ਕੋਈ ਹੈਰਾਨ ਹੈ।

ਸਵਾਈ ਭੱਟ ਨੇ ਸ਼ੋਅ ’ਚ ਆਪਣੀ ਸ਼ਾਨਦਾਰ ਆਵਾਜ਼ ਨਾਲ ਜੱਜਾਂ ਦਾ ਕਾਫੀ ਦਿਲ ਜਿੱਤਿਆ ਸੀ। ਉਥੇ ਹੀ ਉਨ੍ਹਾਂ ਦੇ ਇੰਡੀਅਨ ਆਈਡਲ 12 ਤੋਂ ਬਾਹਰ ਹੋਣ ’ਤੇ ਬਾਲੀਵੁੱਡ ਦੇ ਮਹਾਨਾਈਕ ਅਮਿਤਾਭ ਬੱਚਨ ਦੀ ਦੋਹਤੀ ਨਵਿਆ ਨਵੇਲੀ ਨੰਦਾ ਵੀ ਕਾਫੀ ਨਾਰਾਜ਼ ਹੈ। ਨਵਿਆ ਨਵੇਲੀ ਨੰਦਾ ਅਕਸਰ ਸੁਰਖੀਆਂ ’ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਸਮਾਜਿਕ-ਸਿਆਸੀ ਮੁੱਦਿਆਂ ’ਤੇ ਵੀ ਬੋਲਦੀ ਰਹਿੰਦੀ ਹੈ।

 

 

‘ਇੰਡੀਅਨ ਆਈਡਲ 12’ ’ਚੋਂ ਸਵਾਈ ਭੱਟ ਦੇ ਬਾਹਰ ਹੋਣ ’ਤੇ ਨਵਿਆ ਨਵੇਲੀ ਨੰਦਾ ਨੇ ਸੋਸ਼ਲ ਮੀਡੀਆ ’ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਸਵਾਈ ਭੱਟ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨਾਲ ਨਵਿਆ ਨਵੇਲੀ ਨੰਦਾ ਨੇ ਕੈਪਸ਼ਨ ’ਚ ਲਿਖਿਆ, ‘ਗਾਉਂਦੇ ਰਹੋ ਤੇ ਚਮਕਦੇ ਰਹੋ।’ ਸੋਸ਼ਲ ਮੀਡੀਆ ’ਤੇ ਨਵਿਆ ਨਵੇਲੀ ਨੰਦਾ ਦਾ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਉਥੇ ਹੀ ਸ਼ੋਅ ’ਚੋਂ ਸਵਾਈ ਭੱਟ ਦੇ ਬਾਹਰ ਹੋਣ ’ਤੇ ਕਈ ਸੋਸ਼ਲ ਮੀਡੀਆ ਯੂਜ਼ਰਜ਼ ਵੀ ਹੈਰਾਨ ਹਨ। ਸੋਸ਼ਲ ਮੀਡੀਆ ’ਤੇ ਸ਼ੋਅ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਜਾ ਰਿਹਾ ਹੈ। ਲੋਕ ਸਵਾਈ ਭੱਟ ਦੇ ਐਲੀਮੀਨੇਟ ਹੋਣ ਤੋਂ ਕਾਫੀ ਨਾਰਾਜ਼ ਹਨ ਅਤੇ ਇਸ ਸ਼ੋਅ ਨੂੰ ਬਾਈਸਡ ਦੱਸ ਰਹੇ ਹਨ।

Related posts

ਟ੍ਰੋਲ ਹੋਣ ਤੇ ਛਲਕਿਆਂ ਭਾਰਤੀ ਸਿੰਘ ਦਾ ਦਰਦ, ਕਿਹਾ- ਵਰਕਿੰਗ ਮਾਂ ਹੋਣ ‘ਤੇ ਤੁਹਾਨੂੰ ਅਜਿਹੀਆਂ ਕੌੜੀਆਂ ਗੱਲਾਂ ਸੁਣਨੀਆਂ ਪੈਣਗੀਆਂ…

On Punjab

ਕੈਨੇਡਾ ‘ਚ ਦਿਲਖੁਸ਼ ਥਿੰਦ ਦੇ ਧਾਰਮਿਕ ਗੀਤ ਦੀ ਚਰਚਾ

On Punjab

ਵਿਦੇਸ਼ਾਂ ‘ਚ ਫਸੇ ਵਿਦਿਆਰਥੀਆਂ ਨੂੰ ਕੱਢਣ ਲਈ ਡਟੇ ਸੋਨੂੰ ਸੂਦ

On Punjab