PreetNama
ਖਬਰਾਂ/News

ਹੜ੍ਹ ਦੇ ਪਾਣੀ ‘ਚ ਰੁੜ੍ਹ ਕੇ ਪਾਕਿਸਤਾਨ ਪਹੁੰਚਿਆ ਭਾਰਤੀ ਨਾਗਰਿਕ, ਬੋਲਣ ਸੁਣਨ ਤੋਂ ਹੈ ਅਸਮਰੱਥ, ਪੁਲਿਸ ਨੇ ਈਦੀ ਫਾਊਂਡੇਸ਼ਨ ਨੂੰ ਸੌਂਪਿਆ

ਬੀਤੇ ਕਈ ਦਿਨਾਂ ਤੋਂ ਪੰਜਾਬ ‘ਚ ਆਏ ਭਾਰੀ ਹੜ੍ਹਾਂ ਕਾਰਨ ਜਿੱਥੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਉੱਥੇ ਹੀ ਲੋਕਾਂ ਦੇ ਆਪਣੇ ਵੀ ਇਸ ਪਾਣੀ ‘ਚ ਰੁੜ੍ਹ ਕੇ ਲਾਪਤਾ ਹੋ ਗਏ ਹਨ। ਦਰਿਆ ਸਤਲੁਜ ਦੇ ਪਾਣੀ ‘ਚ ਰੁੜਿਆ ਅਜਿਹਾ ਹੀ ਇਕ ਭਾਰਤੀ ਨਾਗਰਿਕ ਪਾਕਿਸਤਾਨੀ ਰੇਂਜਰਾਂ ਵੱਲੋਂ ਗੰਡਾ ਸਿੰਘ ਵਾਲਾ ਚੈੱਕ ਪੋਸਟ ਕੋਲੋਂ ਦਰਿਆ ਸਤਲੁਜ ‘ਚੋਂ ਬਰਾਮਦ ਕੀਤਾ ਗਿਆ। ਸ਼ਖ਼ਸ ਦੇ ਹੱਥ ‘ਤੇ ਹਿੰਦੂ ਧਰਮ ਦਾ ਓਮ ਉੱਕਰਿਆ ਵੇਖ ਕੇ ਪਾਕਿ ਰੇਂਜਰਾ ਵੱਲੋਂ ਉਸ ਨੂੰ ਕਸੂਰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਸ਼ਖ਼ਸ ਦੇ ਬੋਲਣ-ਸੁਣਨ ਤੋਂ ਅਸਮਰੱਥ ਹੋਣ ਕਾਰਨ ਕਸੂਰ ਪੁਲਿਸ ਵੱਲੋਂ ਲੋੜੀਂਦੀ ਪੁੱਛਗਿੱਛ ਮਗਰੋਂ ਉਸਨੂੰ ਪਾਕਿਸਤਾਨ ਦੀ ਮਸ਼ਹੂਰ ਈਦੀ ਫਾਊਂਡੇਸ਼ਨ ਹਵਾਲੇ ਕਰ ਦਿੱਤਾ ਗਿਆ ਜਿੰਨਾ ਵੱਲੋਂ ਉਸਦੀ ਦੇਖਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਸਤਲੁਜ ਦਰਿਆ ਦੇ ਤੇਜ਼ ਵਹਿਣ ਦੇ ਪਾਣੀ ਵਿਚ ਵਹਿ ਕੇ ਫਿਰੋਜ਼ਪੁਰ ਤੋਂ ਭਾਰਤੀ ਨਾਗਰਿਕ ਪਾਕਿਸਤਾਨ ਪਹੁੰਚ ਗਿਆ ਜਿਸ ਨੂੰ ਪਾਕਿਸਤਾਨੀ ਦਰਿਆ ਸਤਲੁਜ ਕੰਢੇ ਡਿਊਟੀ ‘ਤੇ ਤਾਇਨਾਤ ਪਾਕਿ ਰੇਂਜਰਾਂ ਵੱਲੋਂ ਬੇੜੀ ਦੀ ਸਹਾਇਤਾ ਨਾਲ ਬਾਹਰ ਕੱਢਿਆ ਗਿਆ। ਭਾਰਤੀ ਨਾਗਰਿਕ ਬੇਹੋਸ਼ੀ ਦੀ ਹਾਲਤ ‘ਚ ਸੀ ਜਿਸ ਨੂੰ ਦਰਿਆ ‘ਚੋਂ ਕੱਢਣ ਉਪਰੰਤ ਪਾਕਿ ਰੇਂਜਰ ਦੀ ਚੌਕੀ ਗੰਡਾ ਸਿੰਘ ਵਾਲਾ (ਭਾਰਤੀ ਚੌਕੀ ਹੁਸੈਨੀਵਾਲਾ ਸਾਹਮਣੇ) ਜ਼ਿਲ੍ਹਾ ਕਸੂਰ ਲਿਜਾਇਆ ਗਿਆ , ਜਿਥੇ ਜਾਂਚ ਦੌਰਾਨ ਪਤਾ ਲੱਗਾ ਕਿ ਉਸ ਦੇ ਸੱਜੇ ਹੱਥ ’ਤੇ ਹਿੰਦੀ ਵਿਚ ਨਾਮ ਲਿਖਿਆ ਹੋਇਆ ਹੈ। ਪਾਕਿਸਤਾਨ ਵਲੋਂ ਭਾਰਤੀ ਨਾਗਰਿਕ ਨੂੰ ਕਸੂਰ ਪੁਲਿਸ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ ਵੱਲੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇੱਥੇ ਇਲਾਜ ਦੇ ਦੌਰਾਨ ਇਹ ਪਤਾ ਲੱਗਿਆ ਕਿ ਉਹ ਬੋਲਣ ਤੇ ਸੁਣਨ ‘ਚ ਅਸਮਰੱਥ ਹੈ। ਇਸ ਉਪਰੰਤ ਉਸ ਨੂੰ ਪਾਕਿਸਤਾਨ ਦੀ ਮਸ਼ਹੂਰ ਇਦੀ ਫਾਊਂਫੇਸ਼ਨ ਕਸੂਰ ਯੂਨਿਟ ਨੂੰ ਸੌਂਪ ਦਿੱਤਾ ਗਿਆ ਹੈ।

Related posts

ਸ਼ੰਭੂ ਮੋਰਚੇ ’ਤੇ ਕਿਸਾਨ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖ਼ੁਦਕੁਸ਼ੀ

On Punjab

ਪਤਨੀ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਪਤੀ ਨੇ ਚੁਕਿਅਾ ਇਹ ਕਦਮ

Pritpal Kaur

ਸ਼ੇਅਰ ਬਜ਼ਾਰ ਖੁੱਲ ਗਿਆ: ਸਪਾਟ ਖੁੱਲ੍ਹਾ ਬਾਜ਼ਾਰ, ਸੈਂਸੇਕਸ 30 ਤੇ ਨਿਫਟੀ 3 ਅੰਕ ਚੜ੍ਹਿਆ

On Punjab