72.05 F
New York, US
May 1, 2025
PreetNama
ਸਮਾਜ/Socialਖਬਰਾਂ/News

ਰੱਥ ਯਾਤਰਾ ‘ਚ ਧੱਕਾ-ਮੁੱਕੀ, 50 ਤੋਂ ਵੱਧ ਲੋਕ ਜ਼ਖਮੀ, ਪੰਜ ਦੀ ਹਾਲਤ ਗੰਭੀਰ

ਜਗਨਨਾਥ ਪੁਰੀ ‘ਚ ਰੱਥ ਯਾਤਰਾ ਦੀ ਧੂਮ-ਧਾਮ ਵਿਚਾਲੇ ਧੱਕਾ-ਮੁੱਕੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਰੀ ਰੱਥ ਯਾਤਰਾ ‘ਚ ਬਲਭੱਦਰ ਦੇ ਤਾਲ ਝੰਡੇ ਵਾਲੇ ਰੱਥ ਨੂੰ ਖਿੱਚਣ ਸਮੇਂ ਮਾਰਚੀਕੋਟ ਚੌਕ ‘ਤੇ ਧੱਕਾ-ਮੁੱਕੀ ਕਾਰਨ ਹਫੜਾ-ਦਫੜੀ ਮਚ ਗਈ। 50 ਤੋਂ ਵੱਧ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸਾਰੇ ਜ਼ਖਮੀਆਂ ਨੂੰ ਪੁਰੀ ਦੇ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਖਬਰਾਂ ਮੁਤਾਬਕ ਪੁਰੀ ‘ਚ ਰੱਥ ਨੂੰ ਖਿੱਚਣ ਦੌਰਾਨ ਸ਼ਰਧਾਲੂਆਂ ਵਿਚਾਲੇ ਹੱਥੋਪਾਈ ਹੋ ਗਈ। ਇਸ ਝਟਕੇ ਕਾਰਨ ਕੁਝ ਲੋਕ ਹੇਠਾਂ ਡਿੱਗ ਪਏ ਅਤੇ ਲੋਕ ਉਨ੍ਹਾਂ ਨੂੰ ਕੁਚਲਦੇ ਹੋਏ ਬਾਹਰ ਆ ਗਏ। ਜ਼ਖਮੀਆਂ ਨੂੰ ਪੁਰੀ ਸਦਰ ਹੈੱਡਕੁਆਰਟਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਮੜੀਕੋਟ ਚੌਰਾਹੇ ‘ਤੇ ਵਾਪਰੀ।

ਵੱਡੀ ਗਿਣਤੀ ਵਿਚ ਔਰਤਾਂ ਅਤੇ ਬਜ਼ੁਰਗਾਂ ਦੇ ਡਿੱਗਣ ਤੋਂ ਬਾਅਦ ਉਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਭੀੜ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਡਿੱਗੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ। ਇਨ੍ਹਾਂ ਵਿੱਚ ਇੱਕ ਵਿਦੇਸ਼ੀ ਸ਼ਰਧਾਲੂ ਵੀ ਦੱਸਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਜਗਨਨਾਥ ਮਹਾਪ੍ਰਭੂ ਦੀ ਪਾਹੰਡੀ ਦੌਰਾਨ ਰੱਥ ‘ਤੇ ਭਗਵਾਨ ਨੂੰ ਚੜ੍ਹਾਉਣ ਸਮੇਂ ਪੌੜੀ ਤੋਂ ਤਿਲਕਣ ਕਾਰਨ 6 ਸੇਵਕ ਜ਼ਖਮੀ ਹੋ ਗਏ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ਸੇਵਾਦਾਰਾਂ ਨੂੰ ਤੁਰੰਤ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ। ਸਾਰੇ ਸੇਵਕ ਤੰਦਰੁਸਤ ਦੱਸੇ ਜਾਂਦੇ ਹਨ।

Related posts

Monkeypox Virus : ਤਿੰਨ ਦੇਸ਼ਾਂ ‘ਚ ਮਿਲੇ ਮੌਂਕੀ ਪੌਕਸ ਦੇ 550 ਤੋਂ ਜ਼ਿਆਦਾ ਮਾਮਲੇ, WHO ਨੇ ਦਿੱਤੀ ਚਿਤਾਵਨੀ

On Punjab

ਨਵੇਂ ਸਾਲ ‘ਤੇ ਰੇਲਵੇ ਨੇ ਯਾਤਰੀਆਂ ਨੂੰ ਦਿੱਤਾ ਝਟਕਾ, ਕਿਰਾਏ ‘ਚ ਹੋਇਆ ਵਾਧਾ

On Punjab

ਸ਼ੇਅਰ ਬਜ਼ਾਰ: ਲਗਾਤਾਰ ਦੂਜੇ ਦਿਨ ਰਹੀ ਤੇਜ਼ੀ, ਸੈਂਸੈਕਸ 362 ਅੰਕ ਚੜ੍ਹਿਆ

On Punjab