PreetNama
ਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

NIA ਦੀ ਰੇਡ ਵਿੱਚ ਖ਼ਾਲਿਸਤਾਨੀ ਸਮਰਥਕਾਂ ਸਮੇਤ ਬਿਸ਼ਨੋਈ ਗੈਂਗ ਦੇ 6 ਗੁਰਗੇ ਗ੍ਰਿਫ਼ਤਾਰ

ਮਸ਼ਹੂਰ ਅੱਤਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਦਾ ਪਰਦਾਫਾਸ਼ ਕਰਨ ਲਈ ਐਨਆਈਏ ਵੱਲੋਂ ਅੱਠ ਰਾਜਾਂ ਵਿੱਚ 76 ਟਿਕਾਣਿਆਂ ‘ਤੇ ਹਾਲ ਹੀ ਵਿੱਚ ਛਾਪੇਮਾਰੀ ਕਰਨ ਤੋਂ ਬਾਅਦ, ਪ੍ਰਮੁੱਖ ਜਾਂਚ ਏਜੰਸੀ ਨੇ ਲੱਕੀ ਖੋਖਰ ਉਰਫ ਡੇਨਿਸ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਕੈਨੇਡਾ ਬੈਠੇ ਅਰਸ਼ਦੀਪ ਸਿੰਘ ਡੱਲਾ ਦਾ ਕਰੀਬੀ ਸਾਥੀ ਹੈ।

ਜ਼ਿਕਰ ਕਰ ਦਈਏ ਕਿ ਖੋਖਰ, ਬਠਿੰਡਾ ਦਾ ਰਹਿਣ ਵਾਲਾ ਹੈ ਜਿਸ ਨੂੰ ਮੰਗਲਵਾਰ ਨੂੰ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਕੈਨੇਡਾ ਵਿੱਚ ਅਰਸ਼ ਡੱਲਾ ਨਾਲ ਸਿੱਧੇ ਅਤੇ ਲਗਾਤਾਰ ਸੰਪਰਕ ਵਿੱਚ ਸੀ ਅਤੇ ਉਸ ਲਈ ਭਰਤੀ ਕਰਦਾ ਸੀ ਅਤੇ ਉਸ ਤੋਂ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਫੰਡ ਪ੍ਰਾਪਤ ਕਰਦਾ ਸੀ। ਉਸਨੇ ਅਰਸ਼ ਡੱਲਾ ਦੇ ਪੰਜਾਬ ਵਿੱਚ ਸਾਥੀਆਂ ਨੂੰ ਉਸਦੇ ਨਿਰਦੇਸ਼ਾਂ ‘ਤੇ ਹਥਿਆਰ ਅਤੇ ਗੋਲਾ ਬਾਰੂਦ ਮੁਹੱਈਆ ਕਰਵਾਇਆ ਸੀ, ਜੋ ਕਿ ਅਰਸ਼ ਡੱਲਾ ਦੇ ਨਿਰਦੇਸ਼ਾਂ ‘ਤੇ ਪੰਜਾਬ ਦੇ ਜਗਰਾਓਂ ਵਿੱਚ ਹਾਲ ਹੀ ਵਿੱਚ ਹੋਏ ਕਤਲੇਆਮ ਨੂੰ ਅੰਜਾਮ ਦੇਣ ਲਈ ਵਰਤਿਆ ਗਿਆ ਸੀ।

ਕਿਸ ਕਿਸ ਦੀ ਹੋਈ ਗ੍ਰਿਫ਼ਤਾਰੀ

ਖੋਖਰ ਤੋਂ ਇਲਾਵਾ NIA ਨੇ ਲਖਵੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਜਰਨੈਲ ਸਿੰਘ ਵਾਸੀ ਗਿੱਦੜਬਾਹਾ,  ਹਰਪ੍ਰੀਤ ਵਾਸੀ ਨਿਹਾਲ ਸਿੰਘ ਵਾਲਾ, ਮੋਗਾ, ਦਲੀਪ ਬਿਸ਼ਨੋਈ, ਬਿਸ਼ਨਪੁਰਾ ਅਬੋਹਰ, ਸੁਰਿੰਦਰ ਵਾਸੀ ਪਿੰਡ-ਨਾਰਨੌਲ, ਜ਼ਿਲ੍ਹਾ- ਮਹਿੰਦਰਗੜ੍ਹ, ਹਰਿਆਣਾ ਅਤੇ ਹਰੀ ਓਮ ਵਾਸੀ ਰਾਮੇਸ਼ਵਰ, ਗੁਰੂਗ੍ਰਾਮ, ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ।

ਐਨਆਈਏ ਦੇ ਬੁਲਾਰੇ ਅਨੁਸਾਰ, ਖੋਖਰ ਡੱਲਾ ਲਈ ਕੰਮ ਕਰਦਾ ਸੀ, ਜੋ ਕਿ ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਸਮੇਤ ਕਈ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਲਈ ਭਾਰਤ ਵਿੱਚ ਅੰਤਰਰਾਸ਼ਟਰੀ ਅਤੇ ਅੰਤਰ-ਰਾਜੀ ਸਰਹੱਦਾਂ ਤੋਂ ਹਥਿਆਰਾਂ, ਗੋਲਾ ਬਾਰੂਦ, ਵਿਸਫੋਟਕ, ਆਈਈਡੀਜ਼ ਆਦਿ ਦੀ ਤਸਕਰੀ ਵਿੱਚ ਸ਼ਾਮਲ ਸੀ। ਖੋਖਰ ਤੋਂ ਇਲਾਵਾ NIA ਨੇ ਲਖਵੀਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜੋ ਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਲਈ ਪ੍ਰੇਰਿਤ ਕਰਨ ਅਤੇ ਭਰਤੀ ਕਰਨ ਵਿੱਚ ਸ਼ਾਮਲ ਸੀ। ਲਖਵੀਰ ਦੇ ਕਬਜ਼ੇ ‘ਚੋਂ 9 ਹਥਿਆਰ ਬਰਾਮਦ ਹੋਏ ਹਨ।  ਦਲੀਪ ਬਿਸ਼ਨੋਈ, ਜਿਸ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇੱਕ ਆਦਤਨ ਅਪਰਾਧੀ ਹੈ, ਜਿਸ ਦੇ ਖਿਲਾਫ 13 ਮਾਮਲੇ ਦਰਜ ਹਨ। ਉਹ ਇਸ ਅੱਤਵਾਦੀ ਗਿਰੋਹ ਦੇ ਮੁੱਖ ਫਾਇਨਾਂਸਰਾਂ ਵਿੱਚੋਂ ਇੱਕ ਰਿਹਾ ਹੈ ਅਤੇ ਪੰਜਾਬ ਅਤੇ ਰਾਜਸਥਾਨ ਵਿੱਚ ਗਰੋਹ ਨੂੰ ਲੌਜਿਸਟਿਕ ਸਹਾਇਤਾ ਪ੍ਰਦਾਨ ਕਰ ਰਿਹਾ ਸੀ।

ਐਨਆਈਏ ਦੀ ਜਾਂਚ ਵਿੱਚ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਗੈਂਗਸਟਰਾਂ ਦੀ ਅਗਵਾਈ ਕਰਨ ਵਾਲੇ ਕਈ ਅਪਰਾਧੀ ਪਾਕਿਸਤਾਨ, ਕੈਨੇਡਾ, ਮਲੇਸ਼ੀਆ, ਫਿਲੀਪੀਨਜ਼ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਵਿੱਚ ਭੱਜ ਗਏ ਸਨ ਅਤੇ ਉਥੋਂ ਦੀਆਂ ਜੇਲ੍ਹਾਂ ਵਿੱਚ ਬੰਦ ਅਪਰਾਧੀਆਂ ਨਾਲ ਮਿਲ ਕੇ ਆਪਣੀਆਂ ਦਹਿਸ਼ਤੀ ਅਤੇ ਅਪਰਾਧਿਕ ਕਾਰਵਾਈਆਂ ਦੀ ਯੋਜਨਾ ਬਣਾ ਰਹੇ ਸਨ।

Related posts

West Bengal Assembly Election 2021: ਮਮਤਾ ਬੈਨਰਜੀ ਦੇ ਜ਼ਖ਼ਮੀ ਹੋਣ ਦੇ ਮਾਮਲੇ ’ਚ ਸੁਰੱਖਿਆ ਡਾਇਰੈਕਟਰ ਨੂੰ ਹਟਾਇਆ, DM ਤੇ SP ’ਤੇ ਵੀ ਡਿੱਗੀ ਗਾਜ਼

On Punjab

Covid – 19 : ਅਮਰੀਕਾ ਤੇ ਉੱਤਰੀ ਕੋਰੀਆ ‘ਚ ਘਟ ਰਹੇ ਕੋਰੋਨਾ ਦੇ ਮਾਮਲੇ, ਜਲਦ ਕਰ ਸਕਦੇ ਹਨ ਕੋਰੋਨਾ ‘ਤੇ ਜਿੱਤ ਦਾ ਐਲਾਨ

On Punjab

Blast in Afghanistan : ਕਾਬੁਲ ਦੇ ਮਿਲਟਰੀ ਏਅਰਪੋਰਟ ਦੇ ਬਾਹਰ ਜ਼ਬਰਦਸਤ ਧਮਾਕਾ, ਕਈਆਂ ਦੀ ਮੌਤ ਦਾ ਖ਼ਦਸ਼ਾ

On Punjab