PreetNama
ਖੇਡ-ਜਗਤ/Sports News

ICC World Cup 2019: ਭਾਰਤ ਨੇ ਟਾਸ ਜਿੱਤ ਕੇ ਆਸਟ੍ਰੇਲੀਆ ਵਿਰੁੱਧ ਸ਼ੁਰੂ ਕੀਤੀ ਬੱਲੇਬਾਜ਼ੀ

ICC World Cup 2019: ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਵਿੱਚ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ 20 ਸਾਲਾਂ ਬਾਅਦ ਲੰਦਨ ਦੇ ਕੇਨਿੰਗਟਨ ਓਵਲ ਮੈਦਾਨ ਉੱਤੇ ਇੱਕ–ਦੂਜੇ ਦੇ ਸਾਹਮਣੇ ਹਨ। ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਹੈ।

 

 

ਇਸ ਵਿਸ਼ਵ ਕੱਪ ਵਿੱਚ ਇਹ ਭਾਰਤ ਦਾ ਦੂਜਾ ਜਦ ਕਿ ਆਸਟ੍ਰੇਲੀਆ ਦਾ ਤੀਜਾ ਮੈਚ ਹੈ। ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਦੱਖਣੀ ਅਫ਼ਰੀਕਾ ਨੂੰ 6 ਵਿਕੇਟਾਂ ਨਾਲ ਹਰਾਇਆ ਸੀ। ਉੱਥੇ ਹੀ ਆਸਟ੍ਰੇਲੀਆ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਅਫ਼ਗ਼ਾਨਿਸਤਾਨ ਨੂੰ 7 ਵਿਕੇਟਾਂ ਨਾਲ ਤੇ ਦੂਜੇ ਮੁਕਾਬਲੇ ਵਿੱਚ ਵੈਸਟ ਇੰਡੀਜ਼ ਨੂੰ 15 ਦੌੜਾਂ ਨਾਲ ਹਰਾਇਆ ਸੀ।

ਭਾਰਤ ਦੇ ਆਸਟ੍ਰੇਲੀਆ ‘ਦਿ ਓਵਲ’ ਮੈਦਾਨ ’ਤੇ ਇਸ ਤੋਂ ਪਹਿਲਾਂ ਸਿਰਫ਼ ਇੱਕੋ ਵਾਰ 4 ਜੂਨ, 1999 ਨੂੰ ਇੱਕ–ਦੂਜੇ ਵਿਰੁੱਧ ਮੈਚ ਖੇਡੇ ਸਨ। ਵਿਸ਼ਵ ਕੱਪ ਦੇ ਉਸ ਮੈਚ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ 77 ਦੌੜਾਂ ਨਾਲ ਹਰਾਇਆ ਸੀ। 1974 ਤੋਂ 2017 ਤੱਕ ਦੌਰਾਨ ਭਾਰਤ ਨੇ ਕੇਨਿੰਗਟਨ ਓਵਲ ਮੈਦਾਨ ’ਚ ਕੁੱਲ 15 ਇੱਕ–ਦਿਨਾ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 5 ਵਿੱਚ ਉਸ ਨੂੰ ਜਿੱਤ ਤੇ 9 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਉੱਧਰ ਆਸਟ੍ਰੇਲੀਆ ਨੇ 1975 ਤੋਂ 2018 ਤੱਕ ਦੌਰਾਨ ਕੇਨਿੰਗਟਨ ਓਵਲ ਮੈਦਾਨ ਉੱਤੇ 15 ਇੱਕ–ਦਿਨਾ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 8 ਮੈਚਾਂ ਵਿੱਚ ਉਸ ਨੂੰ ਜਿੱਤ ਤੇ 6 ਮੈਚਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ

Related posts

ਆਸਟ੍ਰੇਲੀਆ ਬੋਰਡ ਨੇ ਤਿੰਨ ਮੈਚਾਂ ਦੀ ਲੜੀ ‘ਤੇ ਲਿਆ ਵੱਡਾ ਫੈਸਲਾ

On Punjab

ਆਸਟ੍ਰੇਲੀਆਈ ਨਾਗਰਿਕਤਾ ਹਾਸਲ ਕਰਨ ‘ਚ ਦੂਜੇ ਸਾਲ ਵੀ ਭਾਰਤੀ ਸਭ ਤੋਂ ਅੱਗੇ

On Punjab

ਕ੍ਰਿਕੇਟਰ ਯੁਵਰਾਜ ਸਿੰਘ ਦੇ ਭਰਾ ਤੇ ਪਤਨੀ ਵਿਚਾਲੇ ਹੋਇਆ 48 ਲੱਖ ’ਚ ਸਮਝੌਤਾ

On Punjab
%d bloggers like this: