PreetNama
ਖੇਡ-ਜਗਤ/Sports News

ICC World Cup 2019: ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ ਦਿੱਤਾ 353 ਦੌੜਾਂ ਦਾ ਟੀਚਾ

ICC World Cup 2019: ਆਈਸੀਸੀ ਕ੍ਰਿਕੇਟ ਵਰਲਡ ਕੱਪ 2019 ਵਿੱਚ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ 20 ਸਾਲਾਂ ਬਾਅਦ ਲੰਦਨ ਦੇ ਕੇਨਿੰਗਟਨ ਓਵਲ ਮੈਦਾਨ ਉੱਤੇ ਇੱਕ–ਦੂਜੇ ਦੇ ਸਾਹਮਣੇ ਹਨ। ਮੈਚ ਵਿੱਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਸੀ।

50 ਓਵਰ ਖੇਡ ਕੇ ਭਾਰਤ ਦਾ ਸਕੋਰ 5 ਵਿਕੇਟਾਂ ਦੇ ਨੁਕਸਾਨ ਉੱਤੇ 352 ਦੌੜਾਂ ਹੋ ਗਿਆ ਹੈ। ਕੇਦਾਰ ਜਾਧਵ 00 ਤੇ ਕੇਐੱਲ 11 ਦੋੜਾਂ ਬਣਾ ਕੇ ਨਾਟ ਆਊਟ ਪਰਤੇ। ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ 353 ਦੌੜਾਂ ਦਾ ਟੀਚਾ ਦਿੱਤਾ ਹੈ।

ਭਾਰਤ ਨੂੰ 49.5 ਓਵਰ ਵਿੱਚ 5ਵਾਂ ਝਟਕਾ ਲੱਗਾ ਹੈ। ਮਾਰਕਸ ਸਟੋਇਨਸ ਦੀ ਗੇਂਦ ’ਤੇ ਪੈਟ ਕਮਿੰਸ ਨੇ ਕਪਤਾਨ ਵਿਰਾਟ ਕੋਹਲੀ ਦਾ ਕੈਚ ਫੜਿਆ। ਕੋਹਲੀ 77 ਗੇਂਦਾਂ ਵਿੱਚ 4 ਚੌਕਿਆਂ ਤੇ 2 ਛੱਕਿਆਂ ਨਾਲ 82 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤੇ। ਨਵੇਂ ਬੱਲੇਬਾਜ਼ ਕੇਦਾਰ ਜਾਧਵ ਆਏ ਹਨ।

ਇਸ ਤੋਂ ਪਹਿਲਾਂ ਭਾਰਤ ਨੂੰ 49.1 ਓਵਰ ਵਿੱਚ ਚੌਥਾ ਝਟਕਾ ਲੱਗਾ ਸੀ। ਮਾਰਕਸ ਸਟੋਇਨਿਸ ਨੇ ਆਪਣੀ ਹੀ ਗੇਂਦ ਉੱਤੇ ਮਹੇਂਦਰ ਸਿੰਘ ਧੋਨੀ ਦਾ ਕੈਚ ਫੜਿਆ। ਧੋਨੀ 14 ਗੇਂਦਾਂ ਵਿੰਚ 3 ਚੌਕਿਆਂ ਤੇ 1 ਛੱਕੇ ਨਾਲ 27 ਦੌੜਾਂ ਦੀ ਪਾਰੀ ਖੇਡ ਕੇ ਪਰਤੇ। ਨਵੇਂ ਬੱਲੇਬਾਜ਼ ਕੇਐੱਲ ਰਾਹੁਲ ਆਏ।

49 ਓਵਰਾਂ ਵਿੱਚ ਭਾਰਤ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਉੱਤੇ 338 ਦੌੜਾਂ ਹੋ ਗਿਆ ਹੈ। ਵਿਰਾਟ ਕੋਹਲੀ 80 ਤੇ ਮਹੇਂਦਰ ਸਿੰਘ ਧੋਨੀ 27 ਦੌੜਾਂ ਬਣਾ ਕੇਕ੍ਰੀਜ਼ ਉੱਤੇ ਸਨ।

48 ਓਵਰਾਂ ਵਿੱਚ ਭਾਰਤ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਉੱਤੇ 325 ਦੌੜਾਂ ਹੋ ਗਿਆ। ਵਿਰਾਟ ਕੋਹਲੀ 80 ਤੇ ਮਹੇਂਦਰ ਸਿੰਘ ਧੋਨੀ 14 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਸਨ।

47 ਓਵਰਾਂ ਵਿੱਚ ਭਾਰਤ ਦਾ ਸਕੋਰ 3 ਵਿਕੇਟਾਂ ਦੇ ਨੁਕਸਾਨ ਉੱਤੇ 316 ਦੌੜਾਂ ਸੀ। ਵਿਰਾਟ ਕੋਹਲੀ 77 ਤੇ ਮਹੇਂਦਰ ਸਿੰਘ ਧੋਨੀ 07 ਦੌੜਾਂ ਬਣਾ ਕੇ ਕ੍ਰੀਜ਼ ਉੱਤੇ ਸਨ।

Related posts

ਅਲਵਿਦਾ ਯੁਵਰਾਜ! Sixer King ਨੇ ਕੌਮਾਂਤਰੀ ਕ੍ਰਿਕੇਟ ਤੋਂ ਲਿਆ ਸੰਨਿਆਸ

On Punjab

ICC: ਚੈਂਪੀਅਨਜ਼ ਟਰਾਫੀ 2025 ਲਈ ਸਾਰੇ ਦੇਸ਼ ਜਾਣਗੇ ਪਾਕਿਸਤਾਨ, ICC ਨੇ ਮੇਜ਼ਬਾਨੀ ਨੂੰ ਲੈ ਕੇ ਜਤਾਇਆ ਭਰੋਸਾ

On Punjab

ਕੋਰੋਨਾ ਦੀ ਲੜਾਈ ‘ਚ ਹਿੰਦੂ-ਮੁਸਲਮਾਨ ਨਹੀਂ ਬਲਕਿ ਇਨਸਾਨ ਬਣਨ ਦਾ ਸਮਾਂ ਆ ਗਿਆ: ਸ਼ੋਏਬ ਅਖਤਰ

On Punjab