46.29 F
New York, US
April 19, 2024
PreetNama
ਖੇਡ-ਜਗਤ/Sports News

ICC ਦੀ ਤਾਜ਼ਾ ਰੈਂਕਿੰਗ ‘ਚ ਇੰਗਲੈਂਡ-ਨਿਊਜ਼ੀਲੈਂਡ ਦਾ ਕਮਾਲ, ਵਿਰਾਟ-ਬੁਮਰਾਹ ਦੀ ਸਰਦਾਰੀ ਕਾਇਮ

ਚੰਡੀਗੜ੍ਹ: ਪਹਿਲੀ ਵਾਰ ਵਿਸ਼ਵ ਜੇਤੂ ਬਣੀ ਇੰਗਲੈਂਡ ਦੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਆਈਸੀਸੀ ਦੀ ਤਾਜ਼ਾ ਰੈਂਕਿੰਗ ਵਿੱਚ ਵੀ ਕਮਾਲ ਦਿਖਾਇਆ ਹੈ। ਇੰਗਲੈਂਡ ਨਾਲ ਫਾਈਨਲ ਮੈਚ ਤਕ ਦਾ ਸਫ਼ਰ ਕਰਨ ਵਾਲੀ ਨਿਊਜ਼ੀਲੈਂਡ ਦੀ ਟੀਮ ਦੇ ਖਿਡਾਰੀਆਂ ਨੇ ਵੀ ਰੈਂਕਿੰਗ ਵਿੱਚ ਬਿਹਤਰ ਅੰਕ ਲਏ ਹਨ। ਮੈਨ ਆਫ ਦ ਟੂਰਨਾਮੈਂਟ ਬਣੇ ਵਿਲੀਅਮਸਨ ਨੂੰ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਦੋ ਸਥਾਨਾਂ ਦਾ ਫਾਇਦਾ ਹੋਇਆ ਜਦਕਿ ਇੰਗਲੈਂਡ ਦਾ ਜੇਸਨ ਰੌਏ ਪਹਿਲੀ ਵਾਰ ਟੌਪ 10 ਵਿੱਚ ਥਾਂ ਬਣਾਉਣ ਵਿੱਚ ਕਾਮਯਾਬ ਰਿਹਾ।

ਗੇਂਦਬਾਜ਼ਾਂ ਵਿੱਚ ਇੰਗਲੈਂਡ ਦਾ ਕ੍ਰਿਸ ਵੋਕਸ ਛੇ ਥਾਂ ਅੱਗੇ ਵਧ ਕੇ 7ਵੇਂ ਥਾਂ ‘ਤੇ ਆ ਗਿਆ ਜੋ ਉਸ ਦੇ ਕਰੀਅਰ ਦੀ ਹੁਣ ਤਕ ਦੀ ਸਭ ਤੋਂ ਵਧੀਆ ਰੈਂਕਿੰਗ ਹੈ। ਨਿਊਜ਼ੀਲੈਂਡ ਦਾ ਮੈਟ ਹੈਨਰੀ ਪੰਜ ਸਥਾਨਾਂ ਦੀ ਛਲਾਂਗ ਨਾਲ 10ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਬੱਲੇਬਾਜ਼ਾਂ ਦੀ ਗੱਲ ਕਰੀਏ ਤਾਂ ਪਹਿਲੇ 5 ਸਥਾਨਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ। ਵਿਰਾਟ ਕੋਹਲੀ, ਰੋਹਿਤ ਸ਼ਰਮਾ, ਪਾਕਿਸਤਾਨ ਦੇ ਬਾਬਰ ਆਜ਼ਮ, ਦੱਖਣ ਅਫ਼ਰੀਕਾ ਦੇ ਫਾਫ ਡੂ ਪਲੇਸਿਸ ਤੇ ਨਿਊਜ਼ੀਲੈਂਡ ਦੇ ਰਾਸ ਟੇਲਰ ਪਹਿਲੇ ਪੰਜ ਥਾਵਾਂ ‘ਤੇ ਕਾਬਜ਼ ਹਨ। ਵਿਲੀਅਮਸਨ ਨੂੰ 6ਵੀਂ ਥਾਂ ਮਿਲੀ ਹੈ।

ਗੇਂਦਬਾਜ਼ਾਂ ਵਿੱਚ ਪਹਿਲਾਂ ਵਾਂਗ ਜਸਪ੍ਰੀਤ ਬੁਮਰਾਹ ਪਹਿਲੇ ਨੰਬਰ ‘ਤੇ ਬਣਿਆ ਹੋਇਆ ਹੈ। ਬੁਮਰਾਹ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 18 ਵਿਕਟਾਂ ਲਈਆਂ ਸੀ। ਗੇਂਦਬਾਜ਼ਾਂ ਵਿੱਚ ਇੰਗਲੈਂਡ ਦੇ ਜੋਫਰਾ ਨੂੰ ਰੈਂਕਿੰਗ ਵਿੱਚ ਫਾਇਦਾ ਹੋਇਆ ਹੈ ਤੇ ਉਹ ਪਹਿਲੇ 30 ਵਿੱਚ ਪਹੁੰਚ ਗਿਆ ਹੈ। ਇਸ ਵਿਸ਼ਵ ਕੱਪ ਵਿੱਚ ਉਸ ਨੇ 20 ਵਿਕਟਾਂ ਆਪਣੇ ਨਾਂ ਕੀਤੀਆਂ। ਟੀਮ ਰੈਂਕਿੰਗ ਵਿੱਚ ਇੰਗਲੈਂਡ ਨੇ ਭਾਰਤ ‘ਤੇ ਆਪਣੀ ਬੜ੍ਹਤ ਨੂੰ ਮਜ਼ਬੂਤ ਕਰ ਲਿਆ ਹੈ। ਇੰਗਲੈਂਡ ਦੇ ਹੁਣ 125 ਅੰਕ ਹੋ ਗਏ ਹਨ ਜਦਕਿ ਭਾਰਤ ਦੇ 122 ਅੰਕ ਹਨ।

Related posts

ਪੰਜਾਬੀ ਖਿਡਾਰੀ ਪ੍ਰਿੰਸਪਾਲ ਨੇ ਗੱਢੇ ਅਮਰੀਕਾ ‘ਚ ਝੰਡੇ

On Punjab

ਭਾਰਤ ਦੀ ਨੰਬਰ 2 ਮਹਿਲਾ ਟੈਨਿਸ ਖਿਡਾਰੀ ਨੇ ਕਿਰਨ ਰਿਜਿਜੂ ਤੋਂ ਟਵਿੱਟਰ ‘ਤੇ ਮੰਗੀ ਮਦਦ, ਖੇਡ ਮੰਤਰੀ ਨੇ ਇਸ ਤਰ੍ਹਾਂ ਕੀਤਾ ਰਿਐਕਟ

On Punjab

ਹੁਣ MCC ਦਾ ਬਦਲੇਗਾ 233 ਸਾਲ ਦਾ ਇਤਿਹਾਸ, ਕਲੇਅਰ ਕੋਨੋਰ ਬਣੇਗੀ ਪਹਿਲੀ ਮਹਿਲਾ ਪ੍ਰਧਾਨ

On Punjab