83.48 F
New York, US
August 5, 2025
PreetNama
ਰਾਜਨੀਤੀ/Politics

Honeypreet ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਤੇ ਸਹੁਰੇ ਨੇ ਲਾਏ ਗੰਭੀਰ ਦੋਸ਼, ਜਾਣੋ ਕੀ ਹੈ ਮਾਮਲਾ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim Singh) ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ (Honeypreet) ਇਨ੍ਹਾਂ ਦਿਨੀਂ ਚਰਚਾਵਾਂ ‘ਚ ਹਨ। ਉਨ੍ਹਾਂ ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਤੇ ਸਹੁਰੇ ਨੇ ਇਕ ਗੰਭੀਰ ਦੋਸ਼ ਲਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਹੀਮ ਦੇ ਸਮਰਥਕ ਜਾਨ ਤੋਂ ਮਾਰਨ ਦੀ ਧਮਕੀ ਦੇ ਰਹੇ ਹਨ। ਦੋਵੇਂ ਬਾਪ-ਬੇਟੇ ਨੇ ਕਰਨਾਲ ਪੁਲਿਸ ਤੋਂ ਸ਼ਿਕਾਇਤ ਦਰਜ ਕਰਵਾਈ ਹੈ। ਉੱਥੇ ਸੁੱਰਖਿਆ ਦੀ ਮੰਗ ਕੀਤੀ ਹੈ।

ਸਾਜਿਸ਼ ਤਹਿਤ ਅਜਿਹਾ ਕੀਤਾ ਜਾ ਰਿਹਾ
ਪਿਤਾ ਐੱਮਪੀ ਗੁਪਤਾ ਡੇਰਾਮੁੱਖੀ ਕੇਸ ਦੇ ਅਹਿਮ ਗਵਾਹ ਹਨ। ਉਨ੍ਹਾਂ ਕਿਹਾ ਕਿ ਸਾਜ਼ਿਸ਼ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ। ਵਿਸ਼ਵਾਸ ਨੇ ਕਿਹਾ, ‘ਮੋਬਾਈਲ ‘ਤੇ ਬੁੱਧਵਾਰ ਰਾਤ ਇਕ ਵਿਅਕਤੀ ਨੇ ਫੋਨ ਕੀਤਾ। ਜਿਸ ਨੇ ਖ਼ੁਦ ਦਾ ਨਾਂ ਕਮਲ ਦੱਸਦਿਆਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ। ਨਾਲ ਹੀ ਚਾਰ ਮਿਸ ਕਾਲ ਆਈਆਂ। ਡਰ ਦੇ ਮਾਰੇ ਗੁਪਤਾ ਨੇ ਫੋਨ ਕੀਤਾ। ਉੱਥੇ ਕੁਰਬਾਨੀ ਗੈਂਗ ਵੱਲੋਂ ਵੀ ਧਮਕੀ ਭਰੇ ਫੋਨ ਆਏ। ਇਸ ਮਾਮਲੇ ‘ਚ ਏਸੀਪੀ ਗੰਗਾਰਾਮ ਪੂਨੀਆ ਨੇ ਕਿਹਾ ਕਿ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਹਨੀਪ੍ਰੀਤ ਤੋਂ ਸਲਾਹ ਲੈਂਦਾ ਸੀ ਰਾਮ ਰਹੀਮ
ਬਾਬਾ ਰਾਮ ਰਹੀਮ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਹਨੀਪ੍ਰੀਤ ਤੋਂ ਸਲਾਹ ਲੈਂਦਾ ਸੀ। ਹਨੀਪ੍ਰੀਤ ਹੀ ਰਹੀਮ ਦੇ ਫਿਲਮ ਪ੍ਰਾਡੈਕਸ਼ਨ ਦਾ ਕੰਮ ਦੇਖਦੀ ਸੀ। ਬਾਬਾ ਦੀਆਂ ਸਾਰੀਆਂ ਫਿਲਮਾਂ ਵੀ ਉਸ ਨੇ ਡਾਇਰੈਕਟ ਕੀਤੀਆਂ ਸਨ।

Related posts

ਸਟੇਜ ‘ਤੇ ਸਿਆਸਤ! ਪੰਜਾਬ ਸਰਕਾਰ ਤੇ SGPC ਦੇ ਰੌਲੇ ‘ਚ ਹੁਣ ਡੇਰਾ ਬਾਬਾ ਨਾਨਕ ‘ਚ ਤੀਜੀ ਧਿਰ ਦੀ ਵੱਖਰੀ ਸਟੇਜ

On Punjab

ਮੁੱਖ ਮੰਤਰੀ ਨੇ ਭਾਰਤ ਸਰਕਾਰ ਨੂੰ ਇਸ ਮੌਕੇ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਦੀ ਕੀਤੀ ਅਪੀਲ

On Punjab

ਲੋਕ ਖੁੱਲ੍ਹ ਕੇ ‘ਆਪ-ਦਾ’ ਨਾਲ ਗੁੱਸਾ ਜ਼ਾਹਰ ਕਰ ਰਹੇ ਹਨ: ਨਰਿੰਦਰ ਮੋਦੀ

On Punjab