PreetNama
ਸਮਾਜ/Social

ਜ਼ੇਲੈਂਸਕੀ ਨੇ ਰੱਖਿਆ ਮੰਤਰੀ ਨੂੰ ਯੁੱਧ ਦੇ ਮੱਧ ‘ਚ ਕੀਤਾ ਬਰਖਾਸਤ, ਹੁਣ ਇਸਨੂੰ ਮਿਲੇਗੀ ਕਮਾਨ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੋਮੀਰ ਜ਼ੇਲੈਂਸਕੀ ਨੇ ਸੋਮਵਾਰ ਨੂੰ ਰੱਖਿਆ ਮੰਤਰੀ ਓਲੈਕਸੀ ਰੋਜਿਨਕੋਵ ਨੂੰ ਹਟਾ ਦਿੱਤਾ ਹੈ। ਰਾਸ਼ਟਰਪਤੀ ਨੇ ਨੇ ਅਧਿਕਾਰਤ ਟੈਲੀਗ੍ਰਾਮ ਖਾਤੇ ’ਤੇ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਐਲਾਨ ਮਗਰੋਂ ਰੋਜਿਨਕੋਵ ਨੇ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਦੀ ਥਾਂ ਰੁਸਤਮ ਉਮੇਰੋਵ ਨਵੇਂ ਰੱਖਿਆ ਮੰਤਰੀ ਹੋਣਗੇ।

ਰੱਖਿਆ ਵਿਭਾਗ ਦੀ ਤਰਫੋਂ ਫ਼ੌਜ ਲਈ ਖ਼ਰੀਦੀਆਂ ਜਾਣ ਵਾਲੀਆਂ ਜੈਕੇਟਾਂ ਨੂੰ ਲੈ ਕੇ ਸਾਹਮਣੇ ਆਏ ਭ੍ਰਿਸ਼ਟਾਚਾਰ ਦੇ ਸਬੂਤਾਂ ਦੇ ਅਧਾਰ ’ਤੇ ਉਲੈਕਸੀ ਰੋਜਿਨਕੋਵ ਨੂੰ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ। ਅਗਸਤ ਮਹੀਨੇ ਮੀਡੀਆ ਵਿਚ ਇਹ ਰਿਪੋਰਟ ਸਾਹਮਣੇ ਆਈ ਸੀ ਕਿ ਇਨ੍ਹਾਂ ਜੈਕੇਟਾਂ ਦੀ ਖ਼ਰੀਦਦਾਰੀ ਤਿੰਨ ਗੁਣਾ ਵੱਧ ਕੀਮਤ ’ਤੇ ਕੀਤੀ ਜਾ ਰਹੀ ਹੈ। ਨਾਲ ਹੀ ਸਰਦੀਆਂ ਲਈ ਖ਼ਰੀਦੀ ਜਾਣ ਵਾਲੀ ਜੈਕਟ ਦੀ ਥਾਂ ਗਰਮੀ ਵਾਲੇ ਸਮਾਨ ਦਾ ਆਰਡਰ ਵੀ ਦਿੱਤਾ ਗਿਆ ਹੈ।

ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹ ਇਹ ਮੰਨਦੇ ਹਨ ਕਿ ਰੱਖਿਆ ਮੰਤਰਾਲੇ ਨੂੰ ਹੁਣ ਨਵੇਂ ਨਜ਼ਰੀਏ ਦੀ ਜ਼ਰੂਰਤ ਹੈ। ਮੈਂ ਰੁਸਤਮ ਦੀ ਉਮੀਦਵਾਰੀ ਲਈ ਸੰਸਦ ਦਾ ਸਹਿਯੋਗ ਚਾਹੁੰਦਾ ਹਾਂ। ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਰੁਸਤਮ ਨੂੰ ਕਿਸੇ ਰਸਮੀ ਜਾਣ ਪਛਾਣ ਦੀ ਜ਼ਰੂਰਤ ਨਹੀਂ ਹੈ, ਸਾਰੇ ਉਨ੍ਹਾਂ ਬਾਰੇ ਵਾਕਫ਼ ਹਨ। 41 ਸਾਲਾ ਉਮੇਰਾਵ ਸਤੰਬਰ 2022 ਤੋਂ ਅਹਿਮ ਅਹੁਦੇ ’ਤੇ ਕਾਰਜਸ਼ੀਲ ਹਨ। ਉਹ ਰੂਸ ਦੇ ਨਾਲ ਅਨਾਜ ਸਮਝੌਤੇ ਬਾਰੇ ਹੋਈ ਗੱਲਬਾਤ ਦੌਰਾਨ ਸ਼ਾਮਲ ਕੀਤੇ ਗਏ ਸਨ। ਰੋਜੀਨਕੋਵ ਨੇ ਅਸਤੀਫ਼ਾ ਦੇਣ ਮਗਰੋਂ ਕੀਤੀ ਗੱਲਬਾਤ ਵਿਚ ਕਿਹਾ ਕਿ ਲੋਕਾਂ ਤੇ ਫ਼ੌਜ ਲਈ ਕੰਮ ਕਰਨਾ ਸਨਮਾਨ ਦੀ ਗੱਲ ਹੈ। ਇਹ ਸਮਾਂ ਯੂਕਰੇਨ ਲਈ ਬਹੁਤ ਔਖਾ ਚੱਲ ਰਿਹਾ ਹੈ। ਇਸ ਦੌਰਾਨ ਯੂਕਰੇਨ ਸਰਕਾਰ ਨੇ ਬੁਲਾਰੇ ਨੇ ਕਿਹਾ ਹੈ ਕਿ ਰੂਸੀ ਡ੍ਰੋਨ ਨੇ ਨਾਟੋ ਮੈਂਬਰ ਦੇਸ਼ ਰੋਮਾਨੀਆ ਨੂੰ ਨਿਸ਼ਾਨਾ ਬਣਾਇਆ ਹੈ। ਹਾਲਾਂਕਿ ਰੋਮਾਨੀਆ ਦੇ ਬੁਲਾਰੇ ਨੇ ਇਸ ਦਾ ਖੰਡਨ ਕਰ ਦਿੱਤਾ ਹੈ।

Related posts

1984 ’ਚ ਅਗਵਾ ਕੀਤੇ ਜਹਾਜ਼ ’ਚ ਮੇਰੇ ਪਿਤਾ ਸਵਾਰ ਸਨ: ਜੈਸ਼ੰਕਰ

On Punjab

ਬਾਜਵਾ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਪਾਰਟੀ ਫੰਡ ਘਪਲੇ ਦੀ ਜਾਂਚ ਮੰਗੀ

On Punjab

ਲਗਜ਼ਰੀ ਝਟਕਾ: ਪਰਾਡਾ ਦੇ ਸੇਫਟੀ ਪਿੰਨ ਦੀ ਕੀਮਤ 69 ਹਜ਼ਾਰ

On Punjab