PreetNama
ਸਿਹਤ/Health

Heath News : ਨਵੇਂ ਅਧਿਐਨ ਅਨੁਸਾਰ ਚਮੜੀ ਰੋਗ ਤੋਂ ਪਰੇਸ਼ਾਨ ਹਨ ਕੋਰੋਨਾ ਤੋਂ ਠੀਕ ਹੋਏ ਮਰੀਜ਼

ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਵਿਚ ਲੰਬੇ ਸਮੇਂ ਪਿੱਛੋਂ ਚਮੜੀ ਰੋਗ ਦੀਆਂ ਦਿੱਕਤਾਂ ਦਿਖਾਈ ਦਿੰਦੀਆਂ ਹਨ। ਮੈਸਾਚਿਊਸੈਟਸ ਜਨਰਲ ਹਸਪਤਾਲ (ਐੱਮਜੀਐੱਚ) ਦੇ ਖੋਜੀਆਂ ਵੱਲੋਂ ਯੂਰਪੀ ਅਕੈਡਮੀ ਆਫ ਡਰਮੇਟੋਲੋਜੀ ਐਂਡ ਵੈਨੇਰੋਲੋਜੀ ਦੇ 29ਵੇਂ ਇਜਲਾਸ ਵਿਚ ਰੱਖੇ ਗਏ ਪਰਚੇ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਵਿਚ ਲੰਬੇ ਸਮੇਂ ਪਿੱਛੋਂ ਕੁਝ ਨਵੀਆਂ ਦਿੱਕਤਾਂ ਦਿਖਾਈ ਦੇ ਰਹੀਆਂ ਹਨ। ਚਮੜੀ ਸਬੰਧੀ ਦਿੱਕਤਾਂ ਵਾਲੇ ਮਰੀਜ਼ਾਂ ਦਾ ਵਿਸ਼ਲੇਸ਼ਣ ਕਰਨ ਲਈ ਖੋਜੀਆਂ ਨੇ ਅਪ੍ਰੈਲ 2020 ਵਿਚ ਇੰਟਰਨੈਸ਼ਨਲ ਲੀਗ ਆਫ ਡਰਮੇਟੋਲੋਜੀ ਨਾਲ ਮਿਲ ਕੇ ਇਕ ਅੰਤਰਰਾਸ਼ਟਰੀ ਵੇਰਵਾ ਤਿਆਰ ਕੀਤਾ।

ਖੋਜੀਆਂ ਨੇ ਕੋਰੋਨਾ ਤੋਂ ਇਨਫੈਕਟਿਡ ਹੋਏ ਮਰੀਜ਼ਾਂ ਅਤੇ ਉਨ੍ਹਾਂ ਵਿਚ ਚਮੜੀ ਸਬੰਧੀ ਲੱਛਣਾਂ ਦੇ ਦਿਖਾਈ ਦੇਣ ਵਾਲੀ ਮਿਆਦ ਦੌਰਾਨ ਡਾਕਟਰਾਂ ਨਾਲ ਸੰਪਰਕ ਕੀਤਾ। ਇਸ ਤੋਂ ਇਹ ਪਤਾ ਚੱਲਿਆ ਕਿ ਕੋਰੋਨਾ ਤੋਂ ਠੀਕ ਹੋਏ ਮਰੀਜ਼ ਲੰਬੇ ਸਮੇਂ ਪਿੱਛੋਂ ਚਮੜੀ ਰੋਗ ਦੀਆਂ ਦਿੱਕਤਾਂ ਨਾਲ ਜੂਝਦੇ ਹਨ। ਖੋਜੀਆਂ ਨੇ ਅਜਿਹੇ ਇਕ ਹਜ਼ਾਰ ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਜੋ ਕੋਰੋਨਾ ਤੋਂ ਠੀਕ ਹੋਣ ਪਿੱਛੋਂ ਚਮੜੀ ਰੋਗ ਸਬੰਧੀ ਦਿੱਕਤਾਂ ਨਾਲ ਜੂਝ ਰਹੇ ਸਨ। 39 ਦੇਸ਼ਾਂ ਦੇ 224 ਸ਼ੱਕੀ ਮਾਮਲਿਆਂ ਅਤੇ ਕੋਰੋਨਾ ਦੇ 90 ਮਾਮਲਿਆਂ ਜਿਨ੍ਹਾਂ ਦੀ ਪੁਸ਼ਟੀ ਹੋ ਚੁੱਕੀ ਹੈ, ਚਮੜੀ ਸਬੰਧੀ ਲੱਛਣਾਂ ਦੇ ਦਿਖਾਈ ਪੈਣ ਦੀ ਔਸਤ ਮਿਆਦ 12 ਦਿਨ ਸੀ। ਖੋਜ ਦੇ ਸੀਨੀਅਰ ਲੇਖਕ ਅਤੇ ਐੱਮਜੀਐੱਚ ਨਾਲ ਸਬੰਧ ਰੱਖਣ ਵਾਲੇ ਏਥਰ ਈ. ਫ੍ਰੀਮੈਨ ਨੇ ਕਿਹਾ ਕਿ ਇਸ ਨਾਲ ਕੋਰੋਨਾ ਨਾਲ ਵੱਖ-ਵੱਖ ਮਨੁੱਖੀ ਅੰਗਾਂ ‘ਤੇ ਪੈਣ ਵਾਲੇ ਫਰਕ ਦੇ ਬਾਰੇ ਵਿਚ ਪਤਾ ਚੱਲਿਆ ਹੈ।

Related posts

ਜਾਣੋ ਕੱਚਾ ਪਿਆਜ ਖਾਣ ਦੇ ਕਈ ਅਣਗਿਣਤ ਫ਼ਾਇਦੇ

On Punjab

ਐਂਟੀਕੋਲਿਨਰਜਿਕ ਦਵਾਈਆਂ ਨਾਲ ਡਿਮੈਂਸ਼ੀਆ ਦਾ ਖ਼ਤਰਾ

On Punjab

Breast Cancer Awareness : 35-50 ਸਾਲ ਦੀਆਂ ਔਰਤਾਂ ‘ਚ ਬ੍ਰੈਸਟ ਕੈਂਸਰ ਦਾ ਖ਼ਤਰਾ ਸਭ ਤੋਂ ਜ਼ਿਆਦਾ, ਜਾਣੋ ਅਜਿਹਾ ਕਿਉਂ

On Punjab