PreetNama
ਸਮਾਜ/Social

ਰੋਪੜ ‘ਚ ਰੂਹ ਕੰਬਾਊ ਘਟਨਾ ! ਕਲਯੁਗੀ ਪਿਓ ਨੇ 14 ਮਹੀਨਿਆਂ ਦੀ ਧੀ ਨੂੰ ਉਤਾਰਿਆ ਮੌਤ ਦੇ ਘਾਟ, ਹਸਪਤਾਲ ਤੋਂ ਫਰਾਰ

ਪਿੰਡ ਭਲਿਆਣ ਵਿਖੇ ਇਕ ਕਲਯੁਗੀ ਬਾਪ ਨੇ ਡੇਢ ਸਾਲ ਦੀ ਬੱਚੀ ਨੂੰ ਗਲ਼ਾ ਘੁੱਟ ਕੇ ਤੇ ਕੁੱਟਮਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਸ਼ੁੱਕਰਵਾਰ ਸਵੇਰੇ ਕਰੀਬ 8 ਵਜੇ ਦੀ ਹੈ।

ਪਿਤਾ ਸਿਕੰਦਰ ਸਿੰਘ ਪੁੱਤਰ ਸੁੱਚਾ ਸਿੰਘ ਨੇ ਬੱਚੀ ਦਾ ਗਲ਼ਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਤੇ ਮੰਜੇ ‘ਤੇ ਪਈ ਪਤਨੀ ਸੀਮਾ ਰਾਣੀ ਨੂੰ ਦੱਸਿਆ ਕਿ ਉਹ ਸੁੱਤੀ ਹੋਈ ਸੀ। ਜਦੋਂ ਪਤਨੀ ਨੇ ਦੋ ਘੰਟੇ ਬਾਅਦ ਦੇਖਿਆ ਕਿ ਬੱਚੇ ਨੂੰ ਸਾਹ ਨਹੀਂ ਆ ਰਿਹਾ ਤਾਂ ਉਸ ਨੇ ਹੰਗਾਮਾ ਮਚਾ ਦਿੱਤਾ ਤੇ ਸਾਰਿਆਂ ਨੂੰ ਇਕੱਠਾ ਕਰ ਲਿਆ। ਜਿਸ ਤੋਂ ਬਾਅਦ ਪਿਤਾ ਨੇ ਖ਼ੁਦ ਹੀ ਲੜਕੀ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਮੌਕੇ ਤੋਂ ਫਰਾਰ ਹੋ ਗਿਆ।

ਮੀਆਂਪੁਰ ਦੀ ਰਹਿਣ ਵਾਲੀ ਲੜਕੀ ਦੀ ਮਾਸੀ ਸੁਰਿੰਦਰ ਕੌਰ ਅਨੁਸਾਰ ਪਿਤਾ ਪਹਿਲਾਂ ਵੀ ਲੜਕੀ ਦੀ ਕੁੱਟਮਾਰ ਕਰਦਾ ਸੀ। ਸੀਮਾ ਰਾਣੀ ਦਾ ਪਹਿਲਾਂ ਇਕ ਬੱਚਾ ਸੀ। ਉਸ ਤੋਂ ਬਾਅਦ ਦੋ ਜੁੜਵਾਂ ਕੁੜੀਆਂ ਨੇ ਜਨਮ ਲਿਆ। ਸੀਮਾ ਦੇ ਮਾਤਾ-ਪਿਤਾ ਨੇ ਜੁੜਵਾਂ ਲੜਕੀਆਂ ‘ਚੋਂ ਇਕ ਨੂੰ ਕਿਸੇ ਹੋਰ ਪਰਿਵਾਰ ਨੂੰ ਗੋਦ ਦਿਵਾ ਦਿੱਤਾ ਸੀ।

Related posts

ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਸਮਾਪਤ

On Punjab

ਆਸਾਰਾਮ ਬਾਪੂ ਨੂੰ ਮੈਡੀਕਲ ਅਧਾਰ ’ਤੇ ਛੇ ਮਹੀਨਿਆਂ ਲਈ ਮਿਲੀ ਜ਼ਮਾਨਤ

On Punjab

Gurpatwant Singh Pannu: ਖਾਲਿਸਤਾਨੀ ਪੰਨੂ ਦਾ ਵੱਡਾ ਐਲਾਨ! 13 ਦਸੰਬਰ ਨੂੰ ਭਾਰਤੀ ਸੰਸਦ ਦੀ ਨੀਂਹ ਹਿਲਾ ਦਿਆਂਗਾ…

On Punjab