62.67 F
New York, US
August 27, 2025
PreetNama
ਸਿਹਤ/Health

Healthy Lifestyle : ਬੱਚਿਆਂ ਲਈ ਠੰਢ ਦੇ ਮੌਸਮ ‘ਚ ਇਨਫੈਕਸ਼ਨ ਨਾਲ ਲੜਨ ‘ਚ ਸਹਾਈ ਹੁੰਦੇ ਹਨ ਇਹ 6 Superfoods, ਤੁਸੀਂ ਵੀ ਜਾਣੋ

ਜਦੋਂਂ ਸਾਡੀ ਸਿਹਤ ਦੀ ਗੱਲ ਆਉਂਦੀ ਹੈ ਤਾਂ ਪੋਸ਼ਣ ਬਹੁਤ ਮਹੱਤਵਪੂਰਨ ਹੁੰਦਾ ਹੈ। ਬਾਲਗ ਹੋਵੇ ਜਾਂ ਬੱਚੇ, ਹਰ ਕਿਸੇ ਨੂੰ ਪੌਸ਼ਟਿਕ ਆਹਾਰ ਦੀ ਲੋੜ ਹੁੰਦੀ ਹੈ। ਬੱਚੇ ਆਸਾਨੀ ਨਾਲ ਕਈ ਤਰ੍ਹਾਂ ਦੇ ਇਨਫੈਕਸ਼ਨ ਤੇ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਬਚਾਣ ਲਈ ਉਨ੍ਹਾਂ ਨੂੰ ਕਿਰਿਆਸ਼ੀਲ ਰੱਖੋ, ਭਰਪੂਰ ਪਾਣੀ ਪੀਓ। ਉਨ੍ਹਾਂ ਨੂੰ ਪੌਸ਼ਟਿਕ ਭੋਜਨ ਦਿਓ ਜਿਸ ਨਾਲ ਉਨ੍ਹਾਂ ਦੀ ਸਿਹਤ ਨੂੰ ਲਾਭ ਪਹੁੰਚਦਾ ਹੈ।

ਭੋਜਨ ਜੋ ਬਿਮਾਰੀਆਂ ਹੈ ਰੋਕਦਾ

ਸਰਦੀਆਂ ’ਚ ਹਰ ਕੋਈ ਆਸਾਨੀ ਨਾਲ ਬਿਮਾਰੀਆਂਂਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ’ਚ ਭੋਜਨ ’ਚ ਕੁਝ ਖਾਣ-ਪੀਣ ਵਾਲੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ, ਤਾਂ ਫਿਰ ਆਓ ਜਾਣਦੇ ਹਾਂ ਸਰਦੀਆ ’ਚ ਬੱਚਿਆਂ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਉਨ੍ਹਾਂ ਨੂੰ ਕੀ-ਕੀ ਖਾਣਾ ਦੇਣਾ ਚਾਹੀਦਾ ਹੈ।

ਪੱਤੇਦਾਰ ਹਰੀਆਂਂ ਸਬਜ਼ੀਆਂ

ਪਾਲਕ, ਕਾਲੇ ਤੇ ਸਲਾਦ ਫਾਈਬਰ, ਫੋਲੇਟ, ਆਇਰਨ, ਕੈਲਸ਼ੀਅਮ ਤੇ ਵਿਟਾਮਿਨ ਸੀ ਵਰਗੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਲਈ ਬੱਚਿਆਂ ਦੀ ਖੁਰਾਕ ’ਚ ਇਨ੍ਹਾਂ ਸਬਜ਼ੀਆ ਨੂੰ ਜ਼ਰੂਰ ਸ਼ਾਮਲ ਕਰੋ।

ਬ੍ਰੋਕਲੀ

ਬ੍ਰੋਕਲੀ ਫਾਈਬਰ ’ਤੇ ਕਈ ਹੋਰ ਪੌਸ਼ਟਿਕ ਤੱਤ ਤੇ ਖਣਿਜਾਂ ਨਾਲ ਭਰਪੂਰ ਹੁੰਦੀ ਹੈ। ਬ੍ਰੋਕਲੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਨ ’ਚ ਮਦਦ ਕਰਦੀ ਹੈ ਤੇ ਇਨਫੈਕਸ਼ਨ ਨਾਲ ਲੜਨ ’ਚ ਮਦਦ ਕਰਦੀ ਹੈ।

ਗਿਰੀਦਾਰ ਸੁੱਕੇ ਮੇਵੇ

ਆਪਣੇ ਬੱਚਿਆਂ ਨੂੰ ਨਾਸ਼ਤੇ ’ਚ ਕੁਝ ਸਿਹਤਮੰਦ ਅਖਰੋਟ ਦਿਓ। ਇਹ ਸਰਦੀਆਂਂਦੇ ਮੌਸਮ ’ਚ ਤੁਹਾਡੇ ਬੱਚੇ ਨੂੰ ਨਿੱਘਾ ਤੇ ਊਰਜਾਵਾਨ ਰੱਖਣ ’ਚ ਮਦਦ ਕਰਨਗੇ।

ਮਿੱਠਾ ਆਲੂ ਜਾਂ ਸ਼ਕਰਕੰਦੀ

ਸ਼ਕਰਕੰਦੀ ਨਾ ਸਿਰਫ਼ ਸਵਾਦ ਦੇ ਲਿਹਾਜ਼ ਨਾਲ ਬਹੁਤ ਵਧੀਆ ਹੈ, ਸਗੋਂਂ ਇਹ ਪੋਸ਼ਣ ਨਾਲ ਵੀ ਭਰਪੂਰ ਹੈ।

ਔਲਾ ਜਾਂ ਆਂਵਲਾ

ਆਂਵਲਾ ਭਾਰਤੀ ਰਸੋਈ ’ਚ ਜ਼ਰੂਰ ਪਾਇਆ ਜਾਣ ਵਾਲਾ ਆਮ ਫੱਲ ਹੈ। ਇਹ ਜ਼ੁਕਾਮ, ਗਲ਼ੇ ਦੀ ਖ਼ਰਾਸ਼ ਤੇ ਆਂਤੜੀਆ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਸੂਖ਼ਮ ਤੱਤਾਂ ਨਾਲ ਭਰਪੂਰ ਆਂਵਲਾ ਬਿਮਾਰੀਆਂ ਨੂੰ ਦੂਰ ਰੱਖ ਸਕਦਾ ਹੈ।

ਗੁੜ

ਗੁੜ ਖਣਿਜਾਂ ਤੇ ਐਂਟੀਆਕਸੀਡੇਂਟ ਦਾ ਵਧੀਆ ਸਰੋਤ ਹੈ, ਜਿਸ ਕਾਰਨ ਇਹ ਇਮਿਊਨ ਸਿਸਟਮ ਨੂੰ ਵਧਾਉਣ ਦਾ ਕੰਮ ਕਰਦਾ ਹੈ। ਬੱਚਿਆਂਂਤੇ ਵੱਡਿਆਂ ਨੂੰ ਆਮ ਜ਼ੁਕਾਮ ਜਾਂ ਫਲੂ ਵਰਗੇਂ ਇਨਫੈਕਸ਼ਨਾਂ ਤੋਂ ਠੀਕ ਹੋਣ ’ਚ ਮਦਦ ਕਰਦਾ ਹੈ।

Related posts

ਕੋਰੋਨਾ ਤੋਂ ਬਚਣ ਲਈ ਖਾਓ ਇਹ ਖਾਸ ਚੌਲ

On Punjab

ਸਰੀਰ ਦੀਆ ਕਈ ਬਿਮਾਰੀਆਂ ਲਈ ਲਾਹੇਵੰਦ ਹੁੰਦਾ ਹੈ ਆਂਵਲਾ

On Punjab

ਜਾਣੋ ਕਿਸ ਕਾਰਨ ਫੈਲ ਰਿਹਾ ਹੈ ਜਾਨਲੇਵਾ ਕੋਰੋਨਾ ਵਾਇਰਸ

On Punjab