PreetNama
ਖੇਡ-ਜਗਤ/Sports News

Health News : ਬਾਰਸ਼ ਦੇ ਮੌਸਮ ‘ਚ ਖਾਓ ‘ਛੱਲੀ’, ਅੱਖਾਂ ‘ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ

ਬਾਰਸ਼ ਦੇ ਮੌਸਮ ‘ਚ ਲੋਕ ਛੱਲੀ ਖਾਣਾ ਬਹੁਤ ਪਸੰਦ ਕਰਦੇ ਹਨ। ਛੱਲੀ ਨੂੰ ਉਬਾਲ ਕੇ, ਭੁੰਨ ਕੇ, ਪਕਾ ਕੇ ਕਿਸੇ ਵੀ ਤਰ੍ਹਾਂ ਤੁਸੀਂ ਖਾ ਸਕਦੇ ਹੋ, ਇਸ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਬਾਜ਼ਾਰ ‘ਚ ਤੁਹਾਨੂੰ ਛੱਲੀ ਅਸਾਨੀ ਨਾਲ ਮਿਲ ਜਾਵੇਗੀ। ਆਉ ਜਾਣਦੇ ਹਾਂ ਛੱਲੀ ਖਾਣ ਦੇ ਫ਼ਾਇਦਿਆਂ ਬਾਰੇ:

ਮਰਦਾਂ ਨੂੰ ਰੋਜ਼ਾਨਾ 56 ਗ੍ਰਾਮ ਤੇ ਔਰਤਾਂ ਨੂੰ ਰੋਜ਼ਾਨਾ 46 ਗ੍ਰਾਮ ਪ੍ਰੋਟੀਨ ਦੀ ਲੋੜ ਹੁੰਦੀ ਹੈ, ਜਿਸ ਨੂੰ ਸਿਰਫ਼ ਤੁਸੀਂ ਇਕ ਕੱਪ ਛੱਲੀ ਦੇ ਦਾਣੇ ਖਾ ਕੇ ਪ੍ਰਾਪਤ ਕਰ ਸਕਦੇ ਹੋ।

 

 

-ਛੱਲੀ ‘ਚ ਜ਼ੀਕਸਾਂਥਿਨ ਨਾਂ ਦੇ ਐਂਟੀਆਕਸੀਡੈਂਟ ਮਿਲ ਜਾਂਦੇ ਹਨ ਜਿਸ ਕਾਰਨ ਇਸ ਦਾ ਰੰਗ ਪੀਲਾ ਹੁੰਦਾ ਹੈ। ਇਸ ਨਾਲ ਉਮਰ ਵਧਣ ਦੇ ਨਾਲ-ਨਾਲ ਅੱਖਾਂ ‘ਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਮੋਤੀਆਬਿੰਦ, ਅੱਖਾਂ ਦਾ ਸੁੱਕਾਪਨ, ਅੱਖਾਂ ‘ਚੋਂ ਪਾਣੀ ਨਿਕਲਣਾ ਆਦਿ ਤੋਂ ਛੁਟਕਾਰਾ ਮਿਲਦਾ ਹੈ। ਛੱਲੀ ਦੇ ਸੇਵਨ ਨਾਲ ਅੱਖਾਂ ਦੀ ਰੌਸ਼ਨੀ ਵੀ ਤੇਜ਼ ਹੁੰਦੀ ਹੈ।-ਛੱਲੀ ‘ਚ ਮਿਲਣ ਵਾਲੇ ਐਂਟੀਆਕਸੀਡੈਂਟ ਚਮੜੀ ਨੂੰ ਲੰਮੇ ਸਮੇਂ ਤਕ ਜਵਾਨ ਬਣਾਈ ਰਖਦੇ ਹਨ। ਇਸ ‘ਚ ਅਜਿਹੇ ਗੁਣ ਮਿਲਦੇ ਹਨ ਜੋ ਚਮੜੀ ਦੇ ਕਸਾਵ ਨੂੰ ਬਣਾਈ ਰਖਦੇ ਹਨ। ਅਪਣੀ ਖ਼ੁਰਾਕ ਵਿਚ ਛੱਲੀ ਨੂੰ ਸ਼ਾਮਲ ਕਰਨ ਨਾਲ ਬੇਵਕਤ ਆਉਣ ਵਾਲੇ ਬੁਢਾਪੇ ਨੂੰ ਰੋਕਿਆ ਜਾ ਸਕਦਾ ਹੈ। ਮੱਕੀ ਨੂੰ ਖਾਣ ਤੋਂ ਇਲਾਵਾ ਇਸ ਦਾ ਤੇਲ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਤੁਸੀਂ ਇਸ ਵਿਚੋਂ ਨਿਕਲਣ ਵਾਲੇ ਤੇਲ ਨੂੰ ਵੀ ਲਗਾ ਸਕਦੇ ਹੋ।

ਛੱਲੀ ਵਿਚ ਥੀਆਮਾਈਨ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ ਅਤੇ ਉਸ ਵਿਚ ਮੌਜੂਦ ਨਿਊਟ੍ਰੀਏਂਟਸ ਦਿਮਾਗ ਲਈ ਬਹੁਤ ਹੀ ਜ਼ਰੂਰੀ ਹੁੰਦੇ ਹਨ। ਇਸ ਤੋਂ ਇਲਾਵਾ ਛੱਲੀ ਦੇ ਸੇਵਨ ਨਾਲ ਯਾਦਦਾਸ਼ਤ ਵੀ ਤੇਜ਼ ਹੋ ਜਾਂਦੀ ਹੈ। ਛੱਲੀ ਨੂੰ ਖਾ ਕੇ ਤੁਸੀਂ ਅਲਜ਼ਾਈਮਰ ਵਰਗੀ ਭੁਲਣ ਦੀ ਬਿਮਾਰੀ ਤੋਂ ਵੀ ਬਚੇ ਰਹਿੰਦੇ ਹੋ।

-ਛੱਲੀ ਦਿਲ ਦੇ ਰੋਗਾਂ ਨੂੰ ਖ਼ਤਮ ਕਰਨ ਵਿਚ ਵੀ ਮਦਦਗਾਰ ਹੁੰਦੀ ਹੈ ਕਿਉਂਕਿ ਇਸ ਵਿਚ ਵਿਟਾਮਿਨ ‘ਸੀ‘, ਕੈਰੋਟੀਨੋਇਡ ਅਤੇ ਬਾਇਉਫਲੇਵੋਨਾਇਡ ਮਿਲ ਜਾਂਦੇ ਹਨ। ਇਹ ਕੈਲੇਸਟਰੋਲ ਦੇ ਪੱਧਰ ਨੂੰ ਵਧਣ ਨਹੀਂ ਦਿੰਦੇ ਅਤੇ ਸਰੀਰ ਵਿਚ ਖ਼ੂਨ ਦਾ ਪ੍ਰਵਾਹ ਵੀ ਵਧਦਾ ਹੈ।

 

-ਛੱਲੀ ਨੂੰ ਥੋੜ੍ਹੀ ਜਿਹੀ ਮਾਤਰਾ ਵਿਚ ਖਾਣ ਨਾਲ ਹੀ ਪੇਟ ਭਰ ਜਾਂਦਾ ਹੈ। ਨਾਲ ਹੀ ਇਸ ਨਾਲ ਪੂਰੇ ਦਿਨ ਲਈ ਜ਼ਰੂਰੀ ਪੋਸ਼ਣ ਵੀ ਪ੍ਰਾਪਤ ਹੋ ਜਾਂਦੇ ਹਨ ਜਿਸ ਨਾਲ ਤੁਹਾਨੂੰ ਵਾਰ-ਵਾਰ ਭੁੱਖ ਨਹੀਂ ਲਗਦੀ। ਇਸ ਲਈ ਇਹ ਭਾਰ ਨੂੰ ਘੱਟ ਕਰਨ ਵਿਚ ਤੁਹਾਡੀ ਸਹਾਇਤਾ ਕਰ ਸਕਦੀ ਹੈ। ਛੱਲੀ ਦਾ ਸੂਪ ਬਣਾ ਕੇ ਪੀਣਾ ਵੀ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ।

Related posts

CoronaVirus: ਮੇਸੀ ਨੇ ਦਿਖਾਇਆ ਵੱਡਾ ਦਿਲ, ਬਾਰਸੀਲੋਨਾ ਹਸਪਤਾਲ ਨੂੰ ਦਿੱਤੇ 8 ਕਰੋੜ ਰੁਪਏ

On Punjab

Canada to cover cost of contraception and diabetes drugs

On Punjab

13 ਅਗਸਤ ਨੂੰ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾਵੇਗਾ ਕਬੱਡੀ ਕੱਪ

On Punjab