PreetNama
ਰਾਜਨੀਤੀ/Politics

Gurmeet Ram Rahim News : ਡੇਰਾ ਮੁਖੀ ਲਈ ਪ੍ਰਾਰਥਨਾਵਾਂ ਦਾ ਦੌਰ ਸ਼ੁਰੂ, ਪੈਰੋਕਾਰ ਕਰ ਰਹੇ ਤੰਦਰੁਸਤੀ ਦੀ ਕਾਮਨਾ

ਸਾਧਵੀਆਂ ਨਾਲ ਜਬਰ ਜਨਾਹ ਦੇ ਦੋਸ਼ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਗੁਰੂਗ੍ਰਾਮ ਦੇ ਐਸਕਾਰਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਓਧਰ ਡੇਰਾ ਮੁਖੀ ਦੇ ਬਿਮਾਰ ਹੋਣ ਦੀ ਖ਼ਬਰ ਮਿਲਣ ਦੇ ਨਾਲ ਹੀ ਡੇਰਾ ਪੈਰੋਕਾਰਾਂ ਵੱਲੋਂ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਲਈ ਪ੍ਰਾਰਥਨਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਡੇਰਾ ਪੈਰੋਕਾਰਾਂ ਵੱਲੋਂ ਆਪਣੇ ਘਰਾਂ ‘ਚ ਅਖੰਡ ਸਿਮਰਨ ਕੀਤਾ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਸਿਰਸਾ ਸਥਿਤ ਹੈੱਡਕੁਆਰਟਰ ‘ਚ ਅੱਜਕਲ੍ਹ ਕੋਵਿਡ ਕਾਰਨ ਆਮ ਸ਼ਰਧਾਲੂਆਂ ਦੇ ਆਉਣ ਦੀ ਮਨਾਹੀ ਹੈ ਤੇ ਵੱਡੇ ਸਮਾਗਮ ਵੀ ਨਹੀਂ ਹੋ ਰਹੇ। ਡੇਰੇ ਵਿਚ ਰੋਜ਼ਾਨਾ ਸਵੇਰੇ 11 ਵਜੇ ਤੋਂ ਇਕ ਘੰਟੇ ਦੀ ਨਾਮਚਰਚਾ ਹੁੰਦੀ ਹੈ ਜਿਸ ਦਾ ਲਾਈਵ ਪ੍ਰਸਾਰਨ ਹੁੰਦਾ ਹੈ। ਆਨਲਾਈਨ ਨਾਮਚਰਚਾ ‘ਚ ਡੇਰਾ ਪੈਰੋਕਾਰ ਘਰਾਂ ‘ਚੋਂ ਹੀ ਇੰਟਰਨੈੱਟ ਮੀਡੀਆ ਜ਼ਰੀਏ ਜੁੜ ਰਹੇ ਹਨ।

ਡੇਰਾ ਮੈਨੇਜਮੈਂਟ ਕਮੇਟੀ ਨੇ ਕਿਹਾ- ਅਫ਼ਵਾਹਾਂ ਵੱਲ ਧਿਆਨ ਨਾ ਦਿਉ

ਓਧਰ, ਡੇਰਾ ਮੈਨੇਜਮੈਂਟ ਕਮੇਟੀ ਵੱਲੋਂ ਡੇਰੇ ਦੇ ਅਖ਼ਬਾਰ ਤੇ ਚੈਨਲ ਜ਼ਰੀਏ ਡੇਰਾ ਪੈਰੋਕਾਰਾਂ ਨੂੰ ਸੁਨੇਹਾ ਦਿੱਤਾ ਗਿਆ ਕਿ ਸਾਧ ਸੰਗਤ ਨੇ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਵੱਲ ਧਿਆਨ ਨਹੀਂ ਦੇਣਾ ਹੈ ਤੇ ਸੇਵਾ ਸਿਮਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧ ਕਮੇਟੀ ਤੇ ਸਾਧ ਸੰਗਤ ਕੁਲ ਮਾਲਕ ਨੂੰ ਪ੍ਰਾਰਥਨਾ ਕਰਦੇ ਹਨ ਕਿ ਡੇਰਾ ਮੁੱਖੀ ਦੇਹ ਰੂਪ ‘ਚ ਸਿਹਤਮੰਦ ਰਹਿਣ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਡੇਰਾ ਮੁਖੀ ਦੇ ਪੁਰਾਣੇ ਵੀਡੀਓ

ਡੇਰਾ ਪੈਰੋਕਾਰਾਂ ਨਾਲ ਜੁੜੇ ਸੋਸ਼ਲ ਮੀਡੀਆ ਗਰੁੱਪਸ ‘ਚ ਡੇਰਾ ਮੁਖੀ ਦੇ ਪੁਰਾਣੇ ਵੀਡੀਓ ਵਾਇਰਲ ਹੋ ਰਹੇ ਹਨ। ਜਿਸ ਵਿਚ ਡੇਰਾ ਮੁਖੀ ਸਤਿਸੰਗ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ ਜ਼ਰੀਏ ਕਿਹਾ ਜਾ ਰਿਹਾ ਹੈ ਕਿ ਫ਼ਕੀਰਾਂ ਨੂੰ ਸਮੇਂ-ਸਮੇਂ ਅਨੁਸਾਰ ਕੁਝ ਨਾ ਕੁਝ ਲੈਣਾ ਪੈਂਦਾ ਹੈ ਜੋ ਪੂਰੀ ਦੁਨੀਆ ਦਾ ਹੁੰਦਾ ਹੈ ਜਿਸ ਨੂੰ ਕਿਸੇ ਹੋਰ ਤਰੀਕੇ ਨਾਲ ਟਾਲਿਆ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਡੇਰਾ ਪੈਰੋਕਾਰਾਂ ‘ਚ ਡੇਰਾ ਮੁਕੀ ਵੱਲੋਂ ਬਣਾਈ ਗਈ ਐੱਮਐੱਸਜੀ ਸੀਰੀਜ਼ ਦੀਆਂ ਫਿਲਮਾਂ ਦੀ ਵੀ ਚਰਚਾ ਹੈ ਜਿਸ ਵਿਚ ਡੇਰਾ ਮੁਖੀ ਨੂੰ ਬਿਮਾਰ ਹੁੰਦੇ ਅਤੇ ਦੂਸਰੇ ਗ੍ਰਹਿ ਤੋਂ ਆਏ ਏਲੀਅਨਜ਼ ਵੱਲੋਂ ਫੜ ਕੇ ਲੈ ਜਾਂਦੇ ਦਿਖਾਇਆ ਗਿਆ ਸੀ।

Related posts

ਬੰਗਾਲ ‘ਚ 30 ਮਈ ਤਕ ਮੁੰਕਮਲ ਲਾਕਡਾਊਨ, ਕੋਰੋਨਾ ਨਾਲ ਮਮਤਾ ਬੈਨਰਜੀ ਦੇ ਛੋਟੇ ਭਰਾ Ashim Banerjee ਦਾ ਦੇਹਾਂਤ

On Punjab

ਉਮਰ ਅਬਦੁੱਲਾ ਨੇ ਸ਼ਹੀਦੀ ਦਿਵਸ ਸਬੰਧੀ ਫੇਰੀ ਦੌਰਾਨ ਪੁਲੀਸ ਵੱਲੋਂ ‘ਖਿੱਚ-ਧੂਹ’ ਦੀ ਵੀਡੀਓ ਸਾਂਝੀ ਕੀਤੀ

On Punjab

ਦਿੱਲੀ ਹਵਾਈ ਅੱਡੇ ’ਤੇ 100 ਤੋਂ ਵੱਧ ਉਡਾਣਾਂ ’ਚ ਦੇਰੀ

On Punjab