PreetNama
ਸਿਹਤ/Health

Global Coronavirus : ਦੁਨੀਆ ‘ਚ 24 ਘੰਟਿਆਂ ‘ਚ 15 ਹਜ਼ਾਰ ਕੋਰੋਨਾ ਪੀੜਤਾਂ ਦੀ ਮੌਤ, ਅੱਠ ਲੱਖ 70 ਹਜ਼ਾਰ ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਮਿਲੇ

ਵਾਸ਼ਿੰਗਟਨ (ਏਜੰਸੀ) : ਦੁਨੀਆ ‘ਚ ਕੋਰੋਨਾ ਮਹਾਮਾਰੀ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਨਤੀਜੇ ਵਜੋਂ ਬੀਤੇ 24 ਘੰਟਿਆਂ ‘ਚ 15 ਹਜ਼ਾਰ ਤੋਂ ਵੱਧ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਅੱਠ ਲੱਖ 70 ਹਜ਼ਾਰ ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਮਿਲੇ। ਭਾਰਤ, ਬ੍ਰਾਜ਼ੀਲ, ਤੁਰਕੀ ਤੇ ਈਰਾਨ ਸਮੇਤ ਕਈ ਦੇਸ਼ਾਂ ‘ਚ ਕੋਰੋਨਾ ਦਾ ਕਹਿਰ ਦੋਬਾਰਾ ਵਧਣ ਦੇ ਨਵੇਂ ਮਾਮਲਿਆਂ ‘ਚ ਇਹ ਵਾਧਾ ਦਰਜ ਕੀਤਾ ਜਾ ਰਿਹਾਜੌਨਸ ਹਾਪਕਿਨਸ ਯੂਨੀਵਰਸਿਟੀ ਦੇ ਡਾਟੇ ਮੁਤਾਬਕ ਵੀਰਵਾਰ ਸਵੇਰੇ ਕੋਰੋਨਾ ਪੀੜਤਾਂ ਦਾ ਆਲਮੀ ਅੰਕੜਾ ਵਧ ਕੇ 14 ਕਰੋੜ 91 ਲੱਖ 97 ਹਜ਼ਾਰ 932 ਹੋ ਗਿਆ। ਇਕ ਦਿਨ ਪਹਿਲਾਂ ਇਹ ਗਿਣਤੀ 14 ਕਰੋੜ 83 ਲੱਖ 27 ਹਜ਼ਾਰ ਤੋਂ ਵੱਧ ਸੀ। ਮਰਨ ਵਾਲਿਆਂ ਦਾ ਕੁਲ ਅੰਕੜਾ 31 ਲੱਖ 31 ਹਜ਼ਾਰ 250 ਸੀ। ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਬੁੱਧਵਾਰ ਨੂੰ 3, 163 ਮਰੀਜ਼ਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਲੱਖ 98 ਹਜ਼ਾਰ 185 ਹੋ ਗਈ ਹੈ। ਇਸ ਸਮੇਂ ਦੌਰਾਨ ਦੇਸ਼ ਭਰ ‘ਚ 79 ਹਜ਼ਾਰ 726 ਨਵੇਂ ਇਨਫੈਕਟਿਡ ਮਿਲਣ ਨਾਲ ਕੁਲ ਮਾਮਲੇ ਇਕ ਕਰੋੜ 45 ਲੱਖ ਤੋਂ ਵੱਧ ਹੋ ਗਏ ਹਨ। ਈਰਾਨ ‘ਚ ਬੀਤੇ 24 ਘੰਟਿਆਂ ‘ਚ 21 ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਵਧ ਗਏ। ਇਸ ਦੌਰਾਨ ਤੁਰਕੀ ‘ਚ 40 ਹਜ਼ਾਰ ਤੋਂ ਵੱਧ ਨਵੇਂ ਪਾਜ਼ੇਟਿਵ ਕੇਸ ਪਾਏ ਗਏ। ਅਰਜੰਟੀਨਾ ‘ਚ 23 ਹਜ਼ਾਰ ਤੋਂ ਵੱਧ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ।

ਬਰਤਾਨੀਆ ‘ਚ ਤੀਜੀ ਲਹਿਰ ਦਾ ਖ਼ਤਰਾ ਨਹੀਂ

ਬਰਤਾਨੀਆ ਦੇ ਸਿਖਰਲੇ ਮੈਡੀਕਲ ਮਾਹਰ ਨੇ ਦਾਅਵਾ ਕੀਤਾ ਹੈ ਕਿ ਦੇਸ਼ ‘ਚ ਲਾਕਡਾਊਨ ਕਾਰਨ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦਾ ਖ਼ਤਰਾ ਗਾਇਬ ਹੋ ਗਿਆ ਹੈ। ਸਰਕਾਰ ਦੇ ਸਲਾਹਕਾਰ ਪ੍ਰਰੋਫੈਸਰ ਜੋਨਾਥਨ ਵੇਨਟੇਮ ਨੇ ਕਿਹਾ ਕਿ ਸਤੰਬਰ ਦੇ ਮੁਕਾਬਲੇ ਦੇਸ਼ ‘ਚ ਇਸ ਸਮੇਂ ਮਹਾਮਾਰੀ ਹੇਠਲੇ ਪੱਧਰ ‘ਤੇ ਹੈ। ਰੋਜ਼ਾਨਾ ਅੌਸਤਨ ਦੋ ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਦਾ ਕਹਿਰ ਰੋਕਣ ਲਈ ਬਰਤਾਨੀਆ ‘ਚ ਬੀਤੀ ਜਨਵਰੀ ‘ਚ ਲਾਕਡਾਊਨ ਲਗਾ ਦਿੱਤਾ ਗਿਆ ਸੀ

ਇੱਥੇ ਰਿਹਾ ਇਹ ਹਾਲ

ਪਾਕਿਸਤਾਨ : ਦੇਸ਼ ‘ਚ ਨਵੇਂ ਮਾਮਲਿਆਂ ‘ਚ ਵਾਧੇ ਦੌਰਾਨ 40 ਤੋਂ 49 ਸਾਲ ਦੇ ਲੋਕਾਂ ਨੂੰ ਤਿੰਨ ਮਈ ਤੋਂ ਕੋਰੋਨਾ ਟੀਕਾ ਲਗਾਉਣ ਦੀ ਮੁਹਿੰਮ ਸ਼ੁਰੂ ਹੋਵੇਗੀ।

ਨੇਪਾਲ : ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਰੋਕਣ ਲਈ ਕਾਠਮੰਡੂ ਤੇ ਦੂਜੇ ਕਈ ਜ਼ਿਲਿ੍ਹਆਂ ‘ਚ 15 ਦਿਨ ਲਈ ਸਖ਼ਤ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ।

ਫਿਲਪੀਨ : ਕੋਰੋਨਾ ਦੀ ਰੋਕਥਾਮ ਲਈ ਲੱਗੇ ਲਾਕਡਾਊਨ ਨੂੰ 14 ਮਈ ਤਕ ਲਈ ਵਧਾ ਦਿੱਤਾ ਗਿਆ ਹੈ। ਪੀੜਤਾਂ ਦੀ ਗਿਣਤੀ ਦਸ ਲੱਖ ਤੋਂ ਪਾਰ ਹੋ ਗਈ ਹੈ।

ਚੀਨ : ਦੇਸ਼ ਭਰ ‘ਚ ਬੀਤੇ 24 ਘੰਟਿਆਂ ‘ਚ 20 ਨਵੇਂ ਪਾਜ਼ੇਟਿਵ ਕੇਸ ਪਾਏ ਗਏ। ਸਾਰੇ ਕੇਸ ਵਿਦੇਸ਼ ਤੋਂ ਆਏ ਦੱਸੇ ਗਏ ਹਨ। ਇਕ ਦਿਨ ਪਹਿਲਾਂ ਸਿਰਫ਼ 12 ਨਵੇਂ ਕੇਸ ਮਿਲੇ ਸਨ।

Related posts

ਕੁਝ ਫੂਡ ਅਜਿਹੇ ਹੁੰਦ ਹਨ ਜਿਨ੍ਹਾਂ ਦੀ ਕੋਈ ਐਕਸਪਾਇਰੀ ਡੇਟ ਨਹੀਂ ਹੈ ਤੇ ਬਹੁਤ ਸਾਵਧਾਨੀ ਨਾਲ ਸਟੋਰ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਭੋਜਨ ਖਰਾਬ ਨਹੀਂ ਹੁੰਦੇ। 1. ਚਿੱਟੇ ਕੱਚੇ ਚਾਵਲ: ਚਾਵਲ ਇੱਕ ਅਜਿਹਾ ਭੋਜਨ ਹੈ ਜੋ ਲੰਬੇ ਸਮੇਂ ਤੱਕ ਚੱਲਦਾ ਹੈ ਤੇ ਖਰਾਬ ਨਹੀਂ ਹੁੰਦਾ। ਚਿੱਟੇ ਚਾਵਲ ਤੀਹ ਸਾਲਾਂ ਤੱਕ ਖਰਾਬ ਨਹੀਂ ਹੁੰਦੇ ਜੇ ਇਸ ਨੂੰ ਆਕਸੀਜਨ ਰਹਿਤ ਡੱਬੇ ‘ਚ ਰੱਖਿਆ ਜਾਂਦਾ ਹੈ। 40 ਡਿਗਰੀ ਤੋਂ ਘੱਟ ਤਾਪਮਾਨ ‘ਤੇ ਚਿੱਟੇ ਚਾਵਲ ਖਰਾਬ ਨਹੀਂ ਹੁੰਦੇ। 2. ਮਿਲਕ ਪਾਊਡਰ: ਮਿਲਕ ਪਾਊਡਰ ਜਾਂ ਸੁੱਕਾ ਦੁੱਧ ਡੇਅਰੀ ਉਤਪਾਦ ਹੈ। ਇਹ ਦੁੱਧ ਦੀ ਭਾਫ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ। ਮਿਲਕ ਪਾਊਡਰ ਤਰਲ ਦੁੱਧ ਨਾਲੋਂ ਜ਼ਿਆਦਾ ਸਮਾਂ ਖਰਾਬ ਨਹੀਂ ਹੁੰਦਾ ਤੇ ਫਰਿੱਜ ‘ਚ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। 3. ਸੁੱਕੇ ਬੀਨਜ਼: ਰਾਜਮਾ, ਮਟਰ ਤੇ ਸੋਇਆਬੀਨ ਆਦਿ ਖਾਣਾ ਬਣਾਉਣ ਤੋਂ ਬਾਅਦ ਬਹੁਤ ਸੁਆਦੀ ਹੁੰਦੇ ਹਨ। ਇਹ ਜਲਦੀ ਖਰਾਬ ਨਹੀਂ ਹੁੰਦੇ। ਤੁਸੀਂ ਪੱਕੀਆਂ ਸੁੱਕੀਆਂ ਫਲੀਆਂ ਨੂੰ ਖਰਾਬ ਹੋਣ ਤੋਂ ਵੀ ਬਚਾ ਸਕਦੇ ਹੋ ਤੇ ਜ਼ਿਆਦਾਤਰ ਚਿਕਨ ਦੇ ਪਕਵਾਨਾਂ ਤੇ ਸਲਾਦ ਵਿੱਚ ਵਰਤੇ ਜਾਂਦੇ ਹਨ। 4. ਸੋਇਆ ਸਾਸ: ਸੋਇਆ ਸਾਸ ਜ਼ਿਆਦਾਤਰ ਚੀਨੀ ਪਕਵਾਨਾਂ ‘ਚ ਵਰਤੀ ਜਾਂਦੀ ਹੈ। ਸੋਇਆ ਸਾਸ ਦੀ ਇੱਕ ਬੋਤਲ ਸਾਲਾਂ ਤੱਕ ਖਰਾਬ ਨਹੀਂ ਹੁੰਦੀ ਜੇ ਇਸ ਨੂੰ ਫਰਿੱਜ ਵਿੱਚ ਰੱਖਿਆ ਜਾਂਦਾ ਹੈ। ਤਰੀਕੇ ਨਾਲ, ਸੋਇਆ ਸਾਸ ਦੀ ਵਰਤੋਂ ਹਰ ਤਰ੍ਹਾਂ ਦੇ ਪਕਵਾਨਾਂ ‘ਚ ਕੀਤੀ ਜਾਂਦੀ ਹੈ, ਇਸ ਲਈ ਇਸ ਨੂੰ ਲੰਬੇ ਸਮੇਂ ਲਈ ਫਰਿੱਜ ‘ਚ ਰੱਖਣ ਦੀ ਜ਼ਰੂਰਤ ਨਹੀਂ ਕਿਉਂਕਿ ਇਹ ਜਲਦੀ ਖਤਮ ਹੋ ਜਾਂਦੀ ਹੈ। 6. ਸ਼ਹਿਦ: ਸ਼ਹਿਦ ਕੁਦਰਤੀ ਉਤਪਾਦ ਹੈ ਤੇ ਖਰਾਬ ਨਹੀਂ ਹੁੰਦਾ। ਸ਼ਹਿਦ ਇਕਲੌਤਾ ਭੋਜਨ ਹੈ ਜੋ ਚਿਰ ਸਥਾਈ ਹੁੰਦਾ ਹੈ ਕਿਉਂਕਿ ਮਧੂ ਮੱਖੀਆਂ ਦੀ ਵਰਤੋਂ ਸ਼ਹਿਦ ਦੀ ਪ੍ਰੋਸੈਸਿੰਗ ‘ਚ ਕੀਤੀ ਜਾਂਦੀ ਹੈ ਤੇ ਇਹ ਲੰਬੇ ਸਮੇਂ ਲਈ ਖਰਾਬ ਨਹੀਂ ਹੁੰਦੀ। 7. ਸ਼ੂਗਰ: ਸ਼ੂਗਰ ਖਰਾਬ ਨਹੀਂ ਹੁੰਦੀ ਕਿਉਂਕਿ ਇਹ ਬੈਕਟਰੀਆ ਮੁਕਤ ਹੈ ਤੇ ਬੈਕਟਰੀਆ ਨੂੰ ਵਧਣ ਨਹੀਂ ਦਿੰਦੀ ਪਰ ਖੰਡ ਨੂੰ ਸਾਫ ਤੇ ਤਾਜ਼ਾ ਰੱਖਣਾ ਇੱਕ ਮੁਸ਼ਕਲ ਕੰਮ ਹੈ ਤੇ ਇਸ ਨੂੰ ਸਖਤ ਹੋਣ ਤੋਂ ਪਰਹੇਜ਼ ਕਰਨ ਦੀ ਲੋੜ ਹੁੰਦੀ ਹੈ। ਇਸ ਲਈ, ਚੀਨੀ ਨੂੰ ਇੱਕ ਬਕਸੇ ‘ਚ ਸਟੋਰ ਕਰਨਾ ਚਾਹੀਦਾ ਹੈ ਜਿਸ ‘ਚ ਹਵਾ ਦਾ ਪ੍ਰਵੇਸ਼ ਨਹੀਂ ਹੁੰਦਾ। 8. ਸਿਰਕੇ: ਵਿਨੇਗਰ ਦੀ ਵਰਤੋਂ ਲੰਬੇ ਸਮੇਂ ਤੱਕ ਆਚਾਰ ਤੋਂ ਲੈ ਕੇ ਅੰਡਿਆਂ ਤੱਕ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਇਸ ਲਈ, ਇਹ ਖੁਦ ਕਈ ਸਾਲਾਂ ਤੋਂ ਖਰਾਬ ਹੋਣ ਤੋਂ ਬਿਨਾਂ ਬਿਲਕੁਲ ਸੁਰੱਖਿਅਤ ਹੈ।

On Punjab

ਕੀ ਹੋਵੇਗਾ ਜੇ ਇਕੱਠੇ ਖਾਓਗੇ ਅਖਰੋਟ ਤੇ ਖਜੂਰ ! ਇੰਨੇ ਜ਼ਿਆਦਾ ਮਿਲਣਗੇ ਲਾਭ ਕਿ ਰਹਿ ਜਾਓਗੇ ਹੈਰਾਨ

On Punjab

ਮੁਰਗੇ ਨਾਲੋਂ ਮਹਿੰਗੀ ਗਰੀਬਾਂ ਦੀ ਦਾਲ? 25-30 ਰੁਪਏ ਵਧਿਆ ਭਾਅ

On Punjab