PreetNama
ਖਾਸ-ਖਬਰਾਂ/Important News

George Floyds Death : ਸਿਆਹਫਾਮ ਨਾਗਰਿਕ ਜਾਰਜ ਫਲਾਇਡ ਮੌਤ ਮਾਮਲੇ ‘ਚ ਸਾਬਕਾ ਪੁਲਿਸ ਅਧਿਕਾਰੀ ਹੱਤਿਆ ਦਾ ਦੋਸ਼ੀ ਕਰਾਰ

ਅਮਰੀਕਾ ਤੋਂ ਵੱਡੀ ਖ਼ਬਰ ਆਰ ਹੀ ਹੈ ਕਿ ਇੱਥੇ ਸਿਆਹਫਾਮ ਨਾਗਰਿਕ ਦੀ ਹੱਤਿਆ ਦੇ ਮਾਮਲੇ ‘ਚ ਪੁਲਿਸ ਮੁਲਾਜ਼ਮ ਨੂੰ ਦੋਸ਼ੀ ਪਾਇਆ ਗਿਆ ਹੈ। 46 ਸਾਲ ਦੇ ਜਾਰਜ ਫਲਾਇਡ ਨੂੰ ਪਿਛਲੇ ਸਾਲ 25 ਮਈ ਨੂੰ ਸਿਗਰਟ ਦੇ ਪੈਕੇਟ ਲਈ 20 ਡਾਲਰ ਦੇ ਨਕਲੀ ਨੋਟ ਚਲਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਜ਼ਮੀਨ ‘ਤੇ ਪਟਕਿਆ ਸੀ। ਪੁਲਿਸ ਮੁਲਾਜ਼ਮ ਉਸ ਦੇ ਗਲ਼ੇ ‘ਤੇ ਪੈਰ ਰੱਖ ਕੇ ਬੈਠ ਗਿਆ ਸੀ। ਫਲਾਇਡ ਸਾਹ ਨਹੀਂ ਲੈ ਪਾ ਰਿਹਾ ਸੀ। ਇਹ ਪੁਲਿਸ ਮੁਲਾਜ਼ਮ ਡੈਰੇਕ ਚੌਵਿਨ ਸੀ, ਜਿਸ ਨੇ ਆਪਣੇ ਗੋਡੇ ਨਾਲ ਫਲਾਇਡ ਦਾ ਗਲ਼ਾ ਦੱਬ ਰੱਖਿਆ ਸੀ। ਦਮ ਘੁੱਟਣ ਨਾਲ ਫਲਾਇਡ ਦੀ ਮੌਤ ਹੋ ਗਈ। ਇਸ ਤੋਂ ਬਾਅਦ ਅਮਰੀਕਾ ਦੋ ਖੇਮਿਆਂ ਵਿਚ ਵੰਡਿਆ ਗਿਆ। ਪੂਰੇ ਦੇਸ਼ ਵਿਚ ਪ੍ਰਦਰਸ਼ਨ ਹੋਏ। ਦਬਾਅ ਵਧਿਆ ਤਾਂ ਡੈਰੇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਕੋਰਟ ਕੇਸ ਚੱਲਿਆ। ਹੁਣ 6 ਸਿਆਹਫਾਮ ਤੇ 6 ਸਿਆਹਫਾਮ ਜੱਜਾਂ ਦੀ ਜਿਊਰੀ ਨੇ ਕਰੀਬ 10 ਘੰਟਿਆਂ ਦੇ ਵਿਟਾਰ-ਵਟਾਂਦਰੇ ਤੋਂ ਬਾਅਦ ਡੈਰੇਕ ਨੂੰ ਸਾਰੇ ਮਾਮਲਿਆਂ ‘ਚ ਦੋਸ਼ੀ ਠਹਿਰਾਇਆ ਹੈ।
ਫਿਲਹਾਲ ਸਜ਼ਾ ਦਾ ਐਲਾਨ ਨਹੀਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਕਈ ਸਾਲਾਂ ਦੀ ਸਜ਼ਾ ਹੋ ਸਕਦੀ ਹੈ। ਫ਼ੈਸਲਾ ਸੁਣਾਉਣ ਵਾਲੇ ਜੱਜਾਂ ਦੇ ਨਾਂ ਜਨਤਕ ਨਹੀਂ ਕੀਤੇ ਗਏ ਹਨ। ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਅਮਰੀਕਾ ‘ਚ ਕਈ ਲੋਕਾਂ ਨੇ ਖੁਸ਼ੀ ਮਨਾਈ। ਉੱਥੇ ਹੀ ਕਈ ਸੰਸਦ ਮੈਂਬਰਾਂ ਨੇ ਵੀ ਇਸ ਨੂੰ ਨਿਆਂ ਦੀ ਜਿੱਤ ਦੱਸਿਆ। ਡੈਰੇਕ ਦੀ ਜ਼ਮਾਨਤ ਰੱਦ ਹੋ ਗਈ ਹੈ ਤੇ ਦੋਸ਼ੀ ਠਹਿਰਾਏ ਜਾਂਦੇ ਹੀ ਉਸ ਨੂੰ ਹਥਕੜੀ ਪਹਿਨਾ ਕੇ ਲਿਜਾਇਆ ਗਿਆ ਹੈ।

Related posts

ਜ਼ਖਮਾਂ ‘ਤੇ ਮਿਰਚ ਪਾਊਡਰ, ਬੁੱਲ੍ਹ ਗੂੰਦ ਨਾਲ ਬੰਦ ਕਰਕੇ ਗੁਆਂਢੀ ਇਕ ਮਹੀਨੇ ਤੱਕ ਔਰਤ ਨਾਲ ਕਰਦਾ ਰਿਹਾ ਬਲਾਤਕਾਰ

On Punjab

ਮੇਰੀਆਂ ਭਾਵਨਾਵਾਂ ਨਾਲ ਜੁੜੀ ਹੈ ‘ਰੰਗੀਲਾ’: ਉਰਮਿਲਾ

On Punjab

America: ਟਕਸਨ ਅਪਾਰਟਮੈਂਟ ‘ਚ ਗੋਲੀਬਾਰੀ, ਪੁਲਿਸ ਕਾਂਸਟੇਬਲ ਸਮੇਤ 4 ਦੀ ਮੌਤ

On Punjab