ਮੁੰਬਈ: ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 23 ਅਗਸਤ ਨੂੰ ਖ਼ਤਮ ਹੋਏ ਹਫ਼ਤੇ ਵਿੱਚ 1.45 ਅਰਬ ਡਾਲਰ ਦੀ ਗਿਰਾਵਟ ਨਾਲ 429.050 ਅਰਬ ਡਾਲਰ ਰਹਿ ਗਿਆ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਇਹ ਰਿਕਾਰਡ ਉਚਾਈਆਂ ਛੂਹ ਰਿਹਾ ਸੀ। ਇਸ ਦਾ ਕਾਰਨ ਫੌਰੇਨ ਕਰੰਸੀ ਐਸੇਟ ਵਿੱਚ ਗਿਰਾਵਟ ਦਾ ਆਉਣਾ ਹੈ। ਰਿਜ਼ਰਵ ਬੈਂਕ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਤਾਜ਼ਾ ਅੰਕੜਿਆਂ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਇਸ ਤੋਂ ਪਹਿਲੇ ਹਫਤੇ ਵਿੱਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 7.08 ਕਰੋੜ ਡਾਲਰ ਦੀ ਮਾਮੂਲੀ ਗਿਰਾਵਟ ਨਾਲ 430.501 ਅਰਬ ਡਾਲਰ ‘ਤੇ ਆ ਗਿਆ ਸੀ ਪਰ ਫਿਰ ਵੀ ਇਹ 430 ਅਰਬ ਡਾਲਰ ਦੇ ਪੱਧਰ ਤੋਂ ਵੀ ਉੱਪਰ ਬਣਿਆ ਹੋਇਆ ਸੀ। ਇਸ ਤੋਂ ਪਹਿਲਾਂ 9 ਅਗਸਤ ਨੂੰ ਖ਼ਤਮ ਹੋਏ ਹਫ਼ਤੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ 430.572 ਅਰਬ ਡਾਲਰ ਦੇ ਸਿਖਰ ਨੂੰ ਛੂਹ ਗਿਆ ਸੀ।
ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ 23 ਅਗਸਤ ਨੂੰ ਖ਼ਤਮ ਹੋਏ ਹਫਤੇ ਵਿੱਚ ਵਿਦੇਸ਼ੀ ਮੁਦਰਾ ਐਸੇਟ 1.198 ਅਰਬ ਡਾਲਰ ਦੀ ਗਿਰਾਵਟ ਨਾਲ ਘਟ ਕੇ 397.128 ਅਰਬ ਡਾਲਰ ਰਹਿ ਗਈ ਹੈ। ਵਿਦੇਸ਼ੀ ਮੁਦਰਾ ਸੰਪਤੀ ਕੁੱਲ ਮੁਦਰਾ ਭੰਡਾਰ ਦਾ ਇੱਕ ਮਹੱਤਵਪੂਰਣ ਹਿੱਸਾ ਹੈ। ਅੰਕੜਿਆਂ ਮੁਤਾਬਕ ਸੋਨੇ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਦੇ ਬਾਵਜੂਦ ਅੰਡਰ ਰਿਵੀਊ ਵੀਕ ਦੌਰਾਨ ਦੇਸ਼ ਦਾ ਸੋਨੇ ਦਾ ਭੰਡਾਰ 24.32 ਕਰੋੜ ਡਾਲਰ ਘਟ ਕੇ 26.867 ਅਰਬ ਡਾਲਰ ਰਹਿ ਗਿਆ।
ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਨਾਲ ਸਪੈਸ਼ਲ ਵਿਡ੍ਰਾਲ ਅਧਿਕਾਰ 45 ਲੱਖ ਡਾਲਰ ਤੋਂ ਘਟ ਕੇ 1.433 ਅਰਬ ਡਾਲਰ ਰਹਿ ਗਿਆ। ਆਈਐੱਮਐੱਫ ਵਿੱਚ ਦੇਸ਼ ਦਾ ਮੁਦਰਾ ਭੰਡਾਰ ਵੀ 42 ਲੱਖ ਡਾਲਰ ਘਟ ਕੇ 3.621 ਅਰਬ ਡਾਲਰ ਰਹਿ ਗਿਆ।