PreetNama
ਰਾਜਨੀਤੀ/Politics

Farmers Protest : ਪੰਜਾਬ ਤੋਂ ਮਿਲਿਆ ਦਿੱਲੀ ਪੁਲਿਸ ਨੂੰ ਸਭ ਤੋਂ ਵੱਡਾ ਚੈਲੰਜ, ਲੱਖਾ ਸਿਧਾਣਾ ਬੋਲਿਆ- ਆ ਰਿਹਾ ਹਾਂ ਕੁੰਡਲੀ ਬਾਰਡਰ

26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ਦਾ ਮੁਲਜ਼ਮ ਲੱਖਾ ਸਿਧਾਨਾ ਨੇ ਐਲਾਨ ਕੀਤਾ ਹੈ ਕਿ ਉਹ 10 ਅਪ੍ਰੈਲ ਨੂੰ 24 ਘੰਟੇ ਲਈ ਕੇਐੱਮਪੀ (ਕੁੰਡਲੀ-ਮਾਨੇਸਰ-ਪਲਵਲ) ਐਕਸਪ੍ਰੈੱਸ ਵੇਅ ਨੂੰ ਜਾਮ ਕਰਨ ਦੇ ਅੰਦੋਲਨ ‘ਚ ਸ਼ਾਮਲ ਹੋਵੇਗਾ। ਸਿਧਾਨਾ ਤੇ ਦਿੱਲੀ ਪੁਲਿਸ ਨੇ ਇਕ ਲੱਖ ਰੁਪਏ ਦਾ ਇਨਾਮ ਐਲਾਨ ਕਰ ਰੱਖਿਆ ਹੈ। ਉਸ ਨੇ ਇੰਟਰਨੈੱਟ ਮੀਡੀਆ ‘ਤੇ ਵੀਡੀਓ ਪੋਸਟ ਕਰ ਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਗਿਣਤੀ ‘ਚ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਚੱਲ ਰਹੇ ਅੰਦੋਲਨ ‘ਤੇ 10 ਅਪ੍ਰੈਲ ਦੇ ਰੋਡ ਜਾਮ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ।

9 ਅਪ੍ਰੈਲ ਨੂੰ ਕੁੰਡਲੀ ਬਾਰਡਰ ਲਈ ਚਲੇਗਾ ਲੱਖਾ
ਆਪਣੀ ਵੀਡੀਓ ‘ਚ ਲੱਖਾ ਨੇ ਕਿਹਾ ਕਿ ਉਹ ਵੀ ਸਾਥੀਆਂ ਨਾਲ 9 ਅਪ੍ਰੈਲ ਨੂੰ ਹੀ ਸੰਗਰੂਰ ਦੇ ਮਸਤੁਆਨਾ ਸਾਹਿਬ ਗੁਰਦੁਆਰਾ ਤੋਂ ਦਿੱਲੀ (ਕੁੰਡਲੀ ਬਾਰਡਰ) ਲਈ ਚਲੇਗਾ ਤੇ ਵੱਡੀ ਗਿਣਤੀ ‘ਚ ਨੌਜਵਾਨਾਂ ਨਾਲ ਅੰਦੋਲਨ ‘ਚ ਸ਼ਾਮਲ ਹੋਵੇਗਾ ਤੇ ਦਬਾਅ ਬਣਾਉਣ ਲਈ ਅੰਦੋਲਨ ਤੇਜ਼ ਕਰਨਾ ਹੋਵੇਗਾ। ਲੱਖਾ ਸਿਧਾਨਾ ਦੇ ਆਉਣ ਦੀ ਸੂਚਨਾ ‘ਤੇ ਪੁਲਿਸ ਪ੍ਰਸ਼ਾਸਨ ਵੀ ਐਲਰਟ ਹੋ ਗਿਆ ਹੈ।

ਪੁਲਿਸ ਨੇ ਕਿਹਾ- ਨਹੀਂ ਮਿਲਿਆ ਕੋਈ ਇਨਪੁੱਟ
ਹਾਲਾਂਕਿ, ਪੁਲਿਸ ਵੱਲੋਂ ਇਸ ਸਬੰਧ ‘ਚ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ਼ਿਆਮ ਲਾਲ ਪੁਨੀਆ ਨੇ ਦੱਸਿਆ ਕਿ ਫਿਲਹਾਲ ਲੱਖਾ ਦੇ ਆਉਣ ਦੇ ਸਬੰਧ ‘ਚ ਕੋਈ ਇਨਪੁੱਟ ਨਹੀਂ ਹੈ। ਜੇ ਪੁਲਿਸ ਦਾ ਇਨਾਮੀ ਮੁਲਜ਼ਮ ਇੱਥੇ ਆਉਂਦਾ ਹੈ ਤਾਂ ਪੁਲਿਸ ਨਿਯਮ ਮੁਤਾਬਿਕ ਕਾਰਵਾਈ ਜ਼ਰੂਰ ਕਰੇਗੀ।

Related posts

PM ਮੋਦੀ ਨੇ CM ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੀਆਂ ਜਨਮ ਦਿਨ ਦੀਆਂ ਵਧਾਈਆਂ

On Punjab

ਸ਼ਾਹੀ ਜਾਮਾ ਮਸਜਿਦ ਦੇ ਪ੍ਰਧਾਨ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਚਾਰ ਤੱਕ ਮੁਲਤਵੀ

On Punjab

ਕਾਂਗਰਸ ‘ਚ ਬਗਾਵਤ.. ਗੋਗੀ ਤੇ ਖੰਗੂੜਾ ਤੋਂ ਬਾਅਦ ਹੁਣ ਬਾਵਾ ਤੇ ਟਿੱਕਾ ਨੇ ਵੀ ਦਿੱਤਾ ਅਸਤੀਫਾ

On Punjab